DES PANJAB Des punjab E-paper
Editor-in-chief :Braham P.S Luddu, ph. 403-293-9393
ਭਾਰਤ ਵਿੱਚ ਰਹਿਣ ਲਈ ਸਭ ਤੋਂ ਵਧੀਆਂ ਸ਼ਹਿਰ ਪੁਣਾ
Date : 2018-08-13 PM 03:21:20 | views (151)

 ਭਾਰਤ ਵਿੱਚ ਰਹਿਣ ਲਈ ਸਭ ਤੋਂ ਵਧੀਆਂ ਸ਼ਹਿਰ ਪੁਣਾ ਹੈ। ਚੰਡੀਗੜ੍ਹ ਦਾ ਪੰਜਵਾਂ ਸਥਾਨ ਹੈ। ਕੇਂਦਰੀ ਹਾਊਸਿੰਗ ਤੇ ਸ਼ਹਿਰੀ ਮਾਮਲਿਆਂ ਬਾਰੇ ਮੰਤਰੀ ਹਰਦੀਪ ਸਿੰਘ ਪੁਰੀ ਵੱਲੋਂ ਇਸ ਬਾਰੇ ਸਰਵੇਖਣ ਕਰਵਾਇਆ ਗਿਆ ਹੈ। ਸਰਵੇਖਣ ਮੁਤਾਬਕ 'ਖੁਸ਼ਹਾਲ ਜ਼ਿੰਦਗੀ ਦਾ ਸੂਚਕ ਅੰਕ' (ਈਜ਼ ਆਫ ਲਿਵਿੰਗ ਇੰਡੈਕਸ) ਸੂਚੀ 'ਚ ਪੁਣਾ ਪਹਿਲੇ ਸਥਾਨ 'ਤੇ ਰਿਹਾ ਜਦਕਿ ਮੁੰਬਈ ਦੂਜੇ ਤੇ ਦਿੱਲੀ ਦਾ 65ਵਾਂ ਸਥਾਨ ਰਿਹਾ।

 
ਮੰਤਰਾਲੇ ਮੁਤਾਬਕ ਗਰੇਟਰ ਮੁੰਬਈ ਦਾ ਤੀਜਾ ਸਥਾਨ ਰਿਹਾ ਜਦਕਿ ਇਸ ਤੋਂ ਬਾਅਦ ਤ੍ਰਿਪੁਤੀ, ਚੰਡੀਗੜ੍ਹ, ਥਾਨੇ, ਰਾਏਪੁਰ, ਇੰਦੌਰ, ਵਿਜੇਵਾੜਾ ਤੇ ਭੋਪਾਲ ਕ੍ਰਮਵਾਰ ਰਹੇ। ਇਹ ਸਰਵੇਖਣ ਦੇਸ਼ ਦੇ 111 ਸ਼ਹਿਰਾਂ 'ਚ ਕੀਤਾ ਗਿਆ।
 
ਪੁਰੀ ਮੁਤਾਬਕ ਚਾਰ ਪੈਰਾਮੀਟਰਸ ਗਵਰਨੈਂਸ, ਸੋਸ਼ਲ ਇੰਸਟੀਟਿਊਸ਼ਨਜ਼, ਇਕਨੌਮਿਕ ਤੇ ਫਿਜ਼ੀਕਲ ਇਨਫ੍ਰਾਸਟਰਕਚਰ 'ਤੇ ਆਧਾਰਤ ਸਰਵੇਖਣ 'ਚ ਚੇਨੱਈ 14ਵੇਂ ਸਥਾਨ 'ਤੇ ਰਿਹਾ। ਦੱਸ ਦੇਈਏ ਕਿ ਕਲਕੱਤੇ ਨੇ ਇਸ ਸਰਵੇਖਣ 'ਚ ਹਿੱਸਾ ਲੈਣ ਤੋਂ ਇਨਕਾਰ ਕਰ ਦਿੱਤਾ ਸੀ।
 

Tags :


Des punjab
Shane e punjab
Des punjab