DES PANJAB Des punjab E-paper
Editor-in-chief :Braham P.S Luddu, ph. 403-293-9393
ਕੈਨੇਡਾ 'ਚ ਗੈਂਗਸਟਰਾਂ 'ਤੇ ਸ਼ਿਕੰਜਾ, 8 ਪੰਜਾਬੀ ਖ਼ਤਰਨਾਕ ਹਥਿਆਰਾਂ ਨਾਲ ਦਬੋਚੇ
Date : 2018-08-12 PM 03:17:23 | views (233)

 ਕੈਨੇਡਾ 'ਚ ਵੈਨਕੂਵਰ ਪੁਲਸ ਨੇ 14 ਇੰਡੋ-ਕੈਨੇਡੀਅਨ ਗੈਂਗਸਟਰਾਂ ਕੋਲੋਂ ਹਥਿਆਰਾਂ ਦੀ ਵੱਡੀ ਖੇਪ ਫੜੀ ਹੈ। ਇਸ ਨੂੰ ਹੁਣ ਤਕ ਦੀ ਸਭ ਤੋਂ ਵੱਡੀ ਖੇਪ ਮੰਨਿਆ ਜਾ ਰਿਹਾ ਹੈ। ਪੁਲਸ ਨੇ ਦੱਸਿਆ ਕਿ ਦੋਸ਼ੀਆਂ ਨੇ ਇਹ ਹਥਿਆਰ ਕੌਮਾਂਤਰੀ ਅੱਤਵਾਦੀ ਸੰਗਠਨ ਨੂੰ ਸਪਲਾਈ ਕਰਨੇ ਸਨ। ਫੜੇ ਗਏ ਦੋਸ਼ੀਆਂ 'ਚੋਂ 8 ਪੰਜਾਬੀ ਮੂਲ ਦੇ ਹਨ। ਦੋਸ਼ੀਆਂ ਕੋਲੋਂ ਪ੍ਰੈਸ਼ਰ ਕੁੱਕਰ ਬੰਬ, ਏ.ਕੇ-47 ਅਤੇ ਸਪਾਈਨ ਗੰਨਜ਼ ਵਰਗੇ 120 ਤੋਂ ਵਧੇਰੇ ਹਥਿਆਰ, 50 ਗੈਰ-ਕਾਨੂੰਨੀ ਡਿਵਾਇਸਸ, 9.5 ਕਿਲੋ ਫੈਨੇਟਾਈਲ, 40 ਕਿਲੋ ਨਸ਼ੀਲੇ ਪਦਾਰਥ ਅਤੇ ਤਕਰੀਬਨ 8 ਲੱਖ ਡਾਲਰ ਕੈਸ਼ ਅਤੇ 8 ਲੱਖ ਡਾਲਰ ਦੇ ਸੋਨੇ ਦੇ ਗਹਿਣੇ ਵੀ ਫੜੇ ਗਏ ਹਨ। ਪੁਲਸ ਨੇ 3.5 ਲੱਖ ਡਾਲਰ ਦੇ ਮੁੱਲ ਦੀਆਂ ਕੁਝ ਗੱਡੀਆਂ ਵੀ ਜ਼ਬਤ ਕੀਤੀਆਂ ਹਨ। ਇਹ ਕਾਰਵਾਈ ਭਾਰਤੀ ਸਮੇਂ ਮੁਤਾਬਕ ਸ਼ਨੀਵਾਰ ਸਵੇਰੇ ਹੋਈ। ਸਹਾਇਕ ਪੁਲਸ ਕਮਿਸ਼ਨਰ ਆਰ. ਸੀ. ਐੱਮ. ਪੀ. ਕੇਵਿਨ ਹਾਕਲੇਟ ਨੇ ਦੱਸਿਆ ਕਿ ਫੜੇ ਗਏ ਸਾਰੇ ਗੈਂਗਸਟਰ ਕੰਗ ਅਤੇ ਲੈਟੀਮਰ ਗੈਂਗ ਨਾਲ ਜੁੜੇ ਹਨ। ਦੋਸ਼ੀਆਂ ਦੀ ਉਮਰ 22 ਤੋਂ 68 ਸਾਲ ਦੇ ਵਿਚਕਾਰ ਹੈ। ਇਨ੍ਹਾਂ 'ਚੋਂ ਕਈਆਂ ਦਾ ਸਬੰਧ ਜਲੰਧਰ ਅਤੇ ਲੁਧਿਆਣਾ ਨਾਲ ਦੱਸਿਆ ਜਾ ਰਿਹਾ ਹੈ।  27 ਸਾਲਾ ਕੇਲ ਲੇਟੀਮਰ, ਸੁਮੀਚ ਕੰਗ(26), ਗੇਰੀ ਕੰਗ(22), ਕੇਗ ਲੇਟੀਮਰ(55), ਕਸੋਨਗੋਰ ਸਜੂਸ(29), ਐਂਡਊਲ ਪਿਕਨਟਿਊ(22), ਜੋਕਬ ਪ੍ਰੇਰਾ(25), ਜੀਤੇਸ਼ ਵਾਘ(37), ਕ੍ਰਿਸਟੋਫਰ ਘੁਮਾਣ(21), ਪਸ਼ਮਿੰਦਰ ਬੋਪਾਰਾਏ(29), ਮਨਵੀਰ ਵੜੈਚ(30), ਰਣਵੀਰ ਕੰਗ(48), ਮਨਬੀਰ ਕੰਗ(50), ਗੁਰਚਰਣ ਕੰਗ(68) ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ ਪਰ ਅਜੇ ਕਈ ਹੋਰਾਂ ਦੀ ਪੁਲਸ ਨੂੰ ਭਾਲ ਹੈ, ਜਿਨ੍ਹਾਂ 'ਚੋਂ ਕਈ ਪੰਜਾਬੀ ਮੂਲ ਦੇ ਹਨ। ਇਨ੍ਹਾਂ 'ਚੋਂ ਕਈਆਂ ਦਾ ਜਨਮ ਕੈਨੇਡਾ 'ਚ ਹੀ ਹੋਇਆ ਹੈ। 

ਪੁਲਸ ਸੂਤਰਾਂ ਨੇ ਦੱਸਿਆ ਕਿ ਇਹ ਕਾਰਵਾਈ ਵੈਨਕੂਵਰ ਪੁਲਸ ਅਤੇ ਕੰਬਾਇੰਡ ਫੋਰਸਿਜ਼ ਸਪੈਸ਼ਲ ਇਨਫੋਰਸਮੈਂਟ ਯੂਨਿਟ ਆਫ ਬੀ.ਸੀ.(ਸੀ. ਐੱਫ. ਐੱਸ. ਈ. ਯੂ.-ਬੀ.ਸੀ.) ਆਰ. ਐੱਸ. ਐੱਮ. ਪੀ. , ਦਿ ਇੰਟੀਗ੍ਰੇਟਡ ਹੋਮੀਸਾਇਡ ਇਨਵੈਸਟੀਗੇਸ਼ਨ ਟੀਮ ਅਤੇ ਲੋਕਲ ਮਿਊਂਸੀਪਲ ਪੁਲਸ ਡਿਪਾਰਟਮੈਂਟ ਨੇ ਸਾਂਝੀ ਕਾਰਵਾਈ ਕੀਤੀ ਅਤੇ ਵੱਡੀ ਸਫਲਤਾ ਪ੍ਰਾਪਤ ਕੀਤੀ।

Tags :


Des punjab
Shane e punjab
Des punjab