DES PANJAB Des punjab E-paper
Editor-in-chief :Braham P.S Luddu, ph. 403-293-9393
ਕਵੀ ਦਰਬਾਰ ਕੈਨੇਡਾ ਪੱਧਰ 'ਤੇ ਕਰਵਾਉਣ ਦਾ ਐਲਾਨ
Date : 2018-08-11 PM 03:23:21 | views (274)

 
ਕੈਲਗਰੀ - ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਗ਼ਦਰੀ ਬਾਬਿਆਂ ਦੀ ਯਾਦ ਵਿਚ 18 ਵਾਂ ਗ਼ਦਰੀ ਬਾਬਿਆਂ ਦਾ ਮੇਲਾ ਪ੍ਰਰੇਰੀਵਿੰਡ ਪਾਰਕ ਵਿਚ ਸਫਲਤਾ ਪੂਰਵਕ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ ਹੋ ਗਿਆ ਹੈ। ਇਹ ਮੇਲਾ 3 ਅਗਸਤ ਤੋਂ ਲੈਕੇ 6 ਅਗਸਤ ਤੱਕ ਚੱਲਿਆ। 3 ਅਗਸਤ ਨੂੰ ਕਵੀ ਦਰਬਾਰ ਅਤੇ ਸੂਫੀਆਨਾਂ ਸ਼ਾਮ ਪ੍ਰੋਗਰਾਮ ਕਰਵਾਇਆ ਗਿਆ। ਇਹ ਜਾਣਕਾਰੀ ਗ਼ਦਰੀ ਬਾਬਿਆਂ ਦੇ ਮੇਲੇ ਦੇ ਬਾਨੀ ਅਤੇ ਅਦਾਰਾ ਦੇਸ ਪੰਜਾਬ ਟਾਇਮਜ਼ ਦੇ ਮੁੱਖ ਸੰਪਾਦਕ ਬਹ੍ਰੱਮ ਪ੍ਰਕਾਸ਼ ਸਿੰਘ ਲੁੱਡੂ ਨੇ ਪ੍ਰੈਸ ਰਿਲੀਜ਼ ਦੌਰਾਨ ਦਿੱਤੀ। ਉਨ੍ਹਾਂ ਨੇ ਅੱਗੇ ਜਾਣਕਾਰੀ ਦਿੰਦਿਆਂ ਕਿਹਾ ਕਿ ਆਉਣ ਵਾਲੇ ਸਾਲ 2019 ਵਿਚ, (ਯਾਨੀ ਕਿ 19 ਵੇਂ ਗ਼ਦਰੀ ਬਾਬਿਆਂ ਦੇ ਮੇਲੇ ਵਿਚ)  ਕਵੀ ਕਵੀ ਦਰਬਾਰ ਕੈਨੇਡਾ ਪੱਧਰ 'ਤੇ ਕਰਵਾਇਆ ਜਾਵੇਗਾ। ਜਿਸ ਵਿਚ ਵੱਖ ਵੱਖ ਸ਼ਹਿਰਾਂ, ਦੇਸ਼ਾਂ ਦੇ ਕਵੀ ਹਿੱਸਾ ਲੈਣਗੇ। ਉਨ੍ਹਾਂ ਨੇ ਅੱਗੇ ਕਿ ਅਸੀਂ ਬਹੁਤ ਧੰਨਵਾਦੀ ਹਾਂ ਸ਼ਹਿਰ ਵਾਸੀਆਂ ਦੇ, ਵੰਲਟੀਆਰਾਂ ਦੇ ਸਪੌਂਸਰਾਂ ਦੇ ਜਿੰਨਾ  ਦੀ ਬਦੌਲਤ ਸਾਨੂੰ ਹਰ ਵਾਰ ਕੁਝ ਨਾ ਕੁਝ ਨਵਾਂ ਕਰਨ ਦੀ ਹੱਲਾਸ਼ੇਰੀ ਮਿਲਦੀ ਹੈ ਅਤੇ ਅਸੀਂ ਬਹੁਤ ਹੀ ਖੁਸ਼ੀ ਮਹਿਸੂਸ ਕਰਦੇ ਹਾਂ ਕਿ ਅਸੀਂ ਇੱਕ ਕਦਮ ਹੋਰ ਅੱਗੇ ਪਟਦੇ ਹੋਏ ਫੈਸਲਾ ਲਿਆ ਗਿਆ ਹੈ ਕਿ 19 ਵੇਂ ਗ਼ਦਰੀ ਬਾਬਿਆਂ ਦੇ ਮੇਲੇ ਵਿਚ (2019 ਵਿਚ) ਕਵੀ ਦਰਬਾਰ ਕੈਨੇਡਾ ਪੱਧਰ 'ਤੇ ਹੋਵੇਗਾ ।


Tags :


Des punjab
Shane e punjab
Des punjab