DES PANJAB Des punjab E-paper
Editor-in-chief :Braham P.S Luddu, ph. 403-293-9393
ਟ੍ਰੈਵਲ ਏਜੰਟਾਂ ਦੇ ਸਹਾਰੇ ਕਾਗਜ਼ੀ ਵਿਦਿਆਰਥੀ ਹੁਣ ਕੈਨੇਡਾ 'ਚ ਦਾਖਲਾ ਨਹੀਂ ਲੈ ਸਕਣਗੇ
Date : 2018-08-11 PM 02:48:09 | views (224)

 ਬਹੁਤ ਸਾਰੇ ਵਿਦਿਆਰਥੀ ਪੜ੍ਹਾਈ ਕਰਨ ਦੇ ਬਹਾਨੇ  ਕੈਨੇਡਾ 'ਚ ਪੱਕੇ ਰਹਿਣ ਲਈ ਜਾਂਦੇ ਹਨ , ਜਿਨ੍ਹਾਂ 'ਤੇ ਹੁਣ ਕੈਨੇਡਾ ਸਰਕਾਰ ਸ਼ਿਕੰਜਾ ਕੱਸਣ ਜਾ ਰਹੀ ਹੈ। ਜੇਕਰ ਅਜਿਹੇ ਨੌਜਵਾਨ ਏਜੰਟਾਂ ਰਾਹੀਂ ਕੈਨੇਡਾ ਪੁੱਜ ਵੀ ਜਾਂਦੇ ਹਨ ਤਾਂ ਉੱਥੇ ਐਂਟਰੀ ਕਰਨੀ ਉਨ੍ਹਾਂ ਲਈ ਸੌਖੀ ਨਹੀਂ ਹੋਵੇਗੀ। ਕੈਨੇਡਾ ਸਰਕਾਰ ਨੇ ਹੁਣ ਏਅਰਪੋਰਟ 'ਤੇ ਹੀ ਇੰਟਰਵਿਊ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਹੈ, ਜਿਸ ਤਹਿਤ ਅਜਿਹੇ ਵਿਦਿਆਰਥੀਆਂ ਨੂੰ ਸਾਧਾਰਣ ਜਾਣਕਾਰੀ ਹੋਣੀ ਅਤੇ ਅੰਗਰੇਜ਼ੀ 'ਤੇ ਚੰਗੀ ਕਮਾਂਡ ਰੱਖਣੀ ਪਵੇਗੀ। ਪਿਛਲੇ ਦਿਨੀਂ ਪਟਿਆਲੇ ਦੇ ਇਕ ਨੌਜਵਾਨ ਨੂੰ ਜਦ ਏਅਰਪੋਰਟ ਅਧਿਕਾਰੀਆਂ ਨੇ ਕੁੱਝ ਪ੍ਰਸ਼ਨ ਪੁੱਛੇ ਤਾਂ ਉਹ ਕਿਸੇ ਵੀ ਗੱਲ ਦਾ ਸਹੀ ਉੱਤਰ ਨਾ ਦੇ ਸਕਿਆ, ਇੱਥੋਂ ਤਕ ਕਿ ਉਸ ਨੂੰ ਆਪਣੇ ਕਾਲਜ, ਸ਼ਹਿਰ ਜਾਂ ਫਿਰ ਉਸ ਨੇ ਪੜ੍ਹਾਈ ਦੌਰਾਨ ਕਿੱਥੇ ਰਹਿਣਾ ਹੈ, ਬਾਰੇ ਕੁਝ ਵੀ ਪਤਾ ਨਹੀਂ ਸੀ। ਅਧਿਕਾਰੀਆਂ ਨੇ ਕਿਹਾ ਕਿ ਇਸ ਨੌਜਵਾਨ ਨੇ ਤਾਂ ਕਾਲਜ ਵਲੋਂ ਦਿੱਤੀ ਹਿਦਾਇਤ ਮੁਤਾਬਕ ਆਪਣੇ ਹੱਥੀਂ ਲਿਖਣ ਵਾਲਾ ਕਾਗਜ਼ ਵੀ ਨਹੀਂ ਲਿਖਿਆ ਸੀ, ਇਹ ਵੀ ਉਸ ਦੀ ਭੈਣ ਨੇ ਲਿਖਿਆ ਸੀ। ਇਸੇ ਸ਼ੱਕ ਕਾਰਨ ਉਸ ਨੂੰ ਦਿੱਲੀ ਦੀ ਫਲਾਈਟ 'ਚ ਬੈਠਾ ਦਿੱਤਾ ਗਿਆ ਸੀ।
ਇਸ ਦਾ ਮਤਲਬ ਸਪੱਸ਼ਟ ਹੈ ਕਿ ਸਿਰਫ ਟ੍ਰੈਵਲ ਏਜੰਟਾਂ ਦੇ ਸਹਾਰੇ ਕਾਗਜ਼ੀ ਵਿਦਿਆਰਥੀ ਹੁਣ ਕੈਨੇਡਾ 'ਚ ਦਾਖਲਾ ਨਹੀਂ ਲੈ ਸਕਣਗੇ, ਉਨ੍ਹਾਂ ਨੂੰ ਇੰਮੀਗ੍ਰੇਸ਼ਨ ਅਥਾਰਟੀ ਵਲੋਂ ਏਅਰਪੋਰਟ ਤੋਂ ਹੀ ਵਾਪਸ ਡਿਪੋਰਟ ਕਰ ਦਿੱਤਾ ਜਾਵੇਗਾ।


Tags :


Des punjab
Shane e punjab
Des punjab