DES PANJAB Des punjab E-paper
Editor-in-chief :Braham P.S Luddu, ph. 403-293-9393
ਕੇਰਲ ਦੇ ਜਿਲਿਆਂ ਪਿਛਲੇ 24 ਘੰਟਿਆਂ ਤੋਂ ਮੈਂ ਰਹੇ ਮੀਂਹ ਕਾਰਨ ਜਮੀਨ ਖਿਸਕੀ, 20 ਦੀ ਮੌਤ, 9 ਜ਼ਖ਼ਮੀ
Date : 2018-08-09 PM 02:46:04 | views (151)

 ਕੇਰਲ ਦੇ ਮਲਾਪੁਰਮ ਅਤੇ ਇਡੁਕੀ ਜ਼ਿਲ੍ਹਿਆਂ 'ਚ ਪਿਛਲੇ 24 ਘੰਟੇ ਤੋਂ ਲਗਾਤਾਰ ਪੈ ਰਹੇ ਮੀਂਹ ਤੋਂ ਬਾਅਦ ਭੂਮੀ ਖਿਸਕਣ ਦੀਆਂ ਘਟਨਾਵਾਂ 'ਚ 20 ਲੋਕਾਂ ਦੀ ਦੱਬ ਜਾਣ ਕਾਰਨ ਮੌਤ ਹੋ ਗਈ ਅਤੇ 9 ਜ਼ਖਮੀ ਹੋ ਗਏ। ਇਨ੍ਹਾਂ ਹਾਦਸਿਆਂ 'ਚ ਚਾਰ ਲੋਕ ਲਾਪਤਾ ਦੱਸੇ ਜਾ ਰਹੇ ਹਨ। ਆਫਤ ਪ੍ਰਬੰਧਨ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਮੱਲਾਪੁਰਪ ਜ਼ਿਲੇ ਦੇ ਨਿਲਾਂਬੁਰ 'ਚ ਵੀਰਵਾਰ ਨੂੰ ਭੂਮੀ ਖਿਸਕਣ ਦੀ ਇਕ ਘਟਨਾ 'ਚ ਇਕ ਹੀ ਪਰਿਵਾਰ ਦੇ 5 ਲੋਕ ਜਿਊਂਦੇ ਹੀ ਦਫਨ ਹੋ ਗਏ। ਸੂਬੇ 'ਚ ਹਾਲਾਤ ਇੰਨੇ ਭਿਆਨਕ ਹੋ ਗਏ ਹਨ ਕਿ ਕੋਚੀਨ ਹਵਾਈ ਅੱਡੇ ਨੂੰ ਵੀ ਬੰਦ ਕਰਨਾ ਪਿਆ ਹੈ।
ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਮ੍ਰਿਤਕਾਂ ਦੇ ਸ਼ਰੀਰ ਨੂੰ ਮਲਬੇ 'ਚੋਂ ਬਾਹਰ ਕੱਢਿਆ ਗਿਆ, ਜਿਨ੍ਹਾਂ ਦੀ ਪਛਾਣ ਕੁਨਹੀ (55), ਗੀਤਾ (24), ਮਿਧੁਨ (17), ਨਵਨੀਤ (6) ਅਤੇ ਨਿਵੇਧ (4) ਦੇ ਰੂਪ 'ਚ ਕੀਤੀ ਗਈ ਹੈ। ਪਰਿਵਾਰ ਦਾ ਇਕ ਹੋਰ ਮੈਂਬਰ ਸੁਬਰਮਣੀਅਨ (30) ਲਾਪਤਾ ਦੱਸਿਆ ਜਾ ਰਿਹਾ ਹੈ। ਸੂਤਰਾਂ ਮੁਤਾਬਕ ਇਦੁਕੀ ਜ਼ਿਲਿਆਂ 'ਚ ਭੂਮੀ ਖਿਸਕਣ ਦੀਆਂ 2 ਘਟਨਾਵਾਂ 'ਚ 10 ਲੋਕ ਮਾਰੇ ਗਏ ਹਨ ਅਤੇ 9 ਜ਼ਖਮੀ ਹੋਏ ਹਨ ਅਤੇ 3 ਲਾਪਤਾ ਹਨ। ਪਿਛਲੇ 24 ਘੰਟੇ 'ਚ ਜ਼ਿਲੇ 'ਚ ਪਰਬਤੀ ਖੇਤਰਾਂ 'ਚ ਭਾਰੀ ਮੀਂਹ ਪੈ ਰਿਹਾ ਹੈ, ਜਿਸ ਕਾਰਨ ਭੂਮੀ ਖਿਸਕਣ ਦੀਆਂ ਘਟਨਾਵਾਂ ਵਧੀਆਂ ਹਨ।


Tags :


Des punjab
Shane e punjab
Des punjab