DES PANJAB Des punjab E-paper
Editor-in-chief :Braham P.S Luddu, ph. 403-293-9393
ਰਿਜ਼ਰਵੇਸ਼ਨ ਦੀ ਮੰਗ ਨੂੰ ਲੈ ਕੇ ਪੁਣੇ 'ਚ ਹਿੰਸਕ ਅੰਦੋਲਨ, ਪੁਲਸ ਨੇ ਕੀਤਾ ਲਾਠੀਚਾਰਜ਼
Date : 2018-08-09 PM 02:38:20 | views (156)

 ਰਿਜ਼ਰਵੇਸ਼ਨ ਦੀ ਮੰਗ ਨੂੰ ਲੈ ਕੇ ਸੱਦੇ ਗਏ ਮਹਾਰਾਸ਼ਟਰ ਬੰਦ ਦੌਰਾਨ ਕੁਝ ਹਿੱਸਿਆ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਮਰਾਠਾ ਪ੍ਰਦਰਸ਼ਨਕਾਰੀਆਂ ਨੇ ਲਾਤੂਰ, ਜਾਲਨਾ, ਸੋਲਾਪੁਰ ਅਤੇ ਬੁਲਧਾਨਾ ਜ਼ਿਲੇ 'ਚ ਕਈ ਜਗ੍ਹਾ ਦੀ ਟ੍ਰੈਫਿਕ ਰੋਕ ਦਿੱਤੀ ਅਤੇ ਭੰਨਤੋੜ ਕੀਤੀ ਗਈ। ਸੂਤਰਾਂ ਮੁਤਾਬਕ, ਪ੍ਰਦਰਸ਼ਨਕਾਰੀਆਂ ਨੇ ਪੁਣੇ ਦੇ ਕੁਝ ਆਈ.ਟੀ. ਦਫ਼ਤਰ ਦੀ ਬਿਲਡਿੰਗ 'ਤੇ ਪਥਰਾਅ ਕੀਤਾ ਅਤੇ ਖਿੜਕੀਆਂ ਦੇ ਕੱਚ ਤੋੜ ਦਿੱਤੇ। ਪ੍ਰਦਰਸ਼ਨਕਾਰੀ ਇਕ ਆਈ.ਟੀ. ਦਫ਼ਤਰ 'ਚ ਵੀ ਦਾਖਲ ਹੋਏ ਅਤੇ ਕਰਮਚਾਰੀਆਂ ਨੂੰ ਧਮਕਾਉਂਦੇ ਹੋਏ ਘਰ ਜਾਣ ਨੂੰ ਕਿਹਾ, ਹਾਲਾਂਕਿ ਮੁੰਬਈ 'ਚ ਹਿੰਸਾ ਦੀ ਖ਼ਬਰ ਨਹੀਂ ਹੈ।

ਦੱਸਣਾ ਚਾਹੁੰਦੇ ਹਾਂ ਕਿ ਮਹਾਰਾਸ਼ਟਰ 'ਚ ਵੀਰਵਾਰ ਨੂੰ ਮਰਾਠਾ ਸਮੂਹਾਂ ਦੇ ਸੰਘ ਸਕਲ ਮਰਾਠਾ ਸਮਾਜ ਨੇ ਨਵੀਂ ਮੁੰਬਈ ਨੂੰ ਛੱਡ ਕੇ ਪੂਰੇ ਮਹਾਰਾਸ਼ਟਰ 'ਚ 'ਬੰਦ' ਬੁਲਾਇਆ ਹੈ। ਇਨ੍ਹਾਂ ਦੀ ਮੰਗ ਹੈ ਕਿ ਮਰਾਠਾ ਸਮਾਜ ਨੂੰ ਰਿਜ਼ਰਵੇਸ਼ਨ ਦਿੱਤੀ ਜਾਵੇ। ਅਧਿਕਾਰਿਆਂ ਨੇ ਹਿੰਸਾ ਦਾ ਸ਼ੱਕ ਦੱਸਦੇ ਹੋਏ ਕੁਝ ਇਲਾਕਿਆਂ 'ਚ ਸਕੂਲਾਂ ਅਤੇ ਕਾਲਜਾਂ ਨੂੰ ਬੰਦ ਰੱਖਣ ਦੇ ਆਦੇਸ਼ ਦਿੱਤੇ ਹਨ। ਰਾਜ ਦੇ ਵੱਖ-ਵੱਖ ਹਿੱਸਿਆਂ 'ਚ ਭਾਰੀ ਗਿਣਤੀ 'ਚ ਪੁਲਸ ਬਲ ਤਾਇਨਾਤ ਕੀਤਾ ਗਿਆ ਹੈ। ਰਾਜਨੀਤਿਕ ਰੂਪ ਨਾਲ ਪ੍ਰਭਾਵਸ਼ਾਲੀ ਮਰਾਠਾ ਭਾਈਚਾਰੇ ਸੂਬੇ ਦੀ ਆਬਾਦੀ ਦਾ ਲੱਗਭਗ 30 ਫੀਸਦੀ ਹੈ, ਜੋਂ 16 ਫੀਸਦੀ ਰਿਜ਼ਰਵੇਸ਼ਨ ਦੀ ਮੰਗ ਕਰ ਰਹੇ ਹਨ। ਅੰਦੋਲਨ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਹੋਵੇਗਾ।

Tags :


Des punjab
Shane e punjab
Des punjab