DES PANJAB Des punjab E-paper
Editor-in-chief :Braham P.S Luddu, ph. 403-293-9393
ਵੈਨਕੂਵਰ 'ਚ 28 ਸਾਲਾ ਨੌਜਵਾਨ ਦਾ ਕਤਲ
Date : 2018-07-28 PM 04:17:07 | views (164)

 ਕੈਨੇਡਾ ਦੇ ਸ਼ਹਿਰ ਵੈਨਕੂਵਰ 'ਚ ਇਕ ਵਾਰ ਫਿਰ ਗੋਲੀਆਂ ਚੱਲਣ ਦੀ ਵਾਰਦਾਤ ਵਾਪਰੀ ਹੈ। ਬੁੱਧਵਾਰ ਨੂੰ ਪੂਰਬੀ ਵੈਨਕੂਵਰ ਦੇ ਇਲਾਕੇ 'ਚ ਵਾਪਰੀ ਇਸ ਘਟਨਾ 'ਚ ਇਕ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਮੈਥਿਊ ਅਲੈਗਜ਼ੈਂਡਰ ਨਵਾਸ-ਰਿਵਾਸ ਵਜੋਂ ਕੀਤੀ ਗਈ ਹੈ ਜੋ ਵੈਨਕੂਵਰ ਦਾ ਹੀ ਰਹਿਣ ਵਾਲਾ ਸੀ।

ਮਿਲੀ ਜਾਣਕਾਰੀ ਮੁਤਾਬਕ ਪੁਲਸ ਨੂੰ ਰਾਤ ਤਕਰੀਬਨ 8 ਵਜੇ ਫੋਨ 'ਤੇ ਜਾਣਕਾਰੀ ਮਿਲੀ ਕਿ ਕੈਂਬਰਿਜ ਤੇ ਨਨਾਈਮੋ ਸਟਰੀਟਸ ਕੋਲ ਗੋਲੀਆਂ ਚੱਲੀਆਂ ਹਨ। ਜਦ ਪੁਲਸ ਮੌਕੇ 'ਤੇ ਪੁੱਜੀ ਤਾਂ ਨੌਜਵਾਨ ਜ਼ਖ਼ਮੀ ਹਾਲਤ ਵਿੱਚ ਪਿਆ ਹੋਇਆ ਸੀ। ਉਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ ਪਰ ਕੁਝ ਸਮੇਂ ਬਾਅਦ ਉਸ ਨੇ ਦਮ ਤੋੜ ਦਿੱਤਾ। ਜਾਣਕਾਰੀ ਮੁਤਾਬਕ ਨਵਾਸ-ਰਿਵਾਸ ਅਤੇ ਉਸ ਦਾ ਦੋਸਤ ਆਪਣੇ ਕੁੱਤੇ ਨਾਲ ਘੁੰਮ ਰਹੇ ਸਨ ਅਤੇ ਕਿਸੇ ਨੇ ਉਸ ਨੂੰ ਗੋਲੀਆਂ ਮਾਰ ਦਿੱਤੀਆਂ। ਨਵਾਸ-ਰਿਵਾਸ ਦਾ ਦੋਸਤ ਸੁਰੱਖਿਅਤ ਬਚ ਗਿਆ। ਜਾਂਚ ਕਰ ਰਹੇ ਕਾਂਸਟੇਬਲ ਜੋਸਾਨ ਡੁਕੋਟੇ ਨੇ ਦੱਸਿਆ ਕਿ ਉਨ੍ਹਾਂ ਨੂੰ ਇੰਨਾ ਪਤਾ ਹੈ ਕਿ ਇਕ ਵਾਹਨ ਇੱਥੋਂ ਲੰਘਿਆ ਸੀ ਅਤੇ ਹੋ ਸਕਦਾ ਹੈ ਕਿ ਸ਼ੱਕੀ ਉਸ 'ਚ ਹੀ ਹੋਵੇ।
ਪੁਲਸ ਇਸ ਨੂੰ ਜਾਣ-ਬੁੱਝ ਕੇ ਕੀਤਾ ਗਿਆ ਕਤਲ ਮੰਨ ਰਹੀ ਹੈ। ਵਾਰਦਾਤ 'ਤੇ ਮੌਜੂਦ ਇੱਕ ਗਵਾਹ ਨੇ ਦੱਸਿਆ ਕਿ ਉਸ ਨੇ ਤਕਰੀਬਨ 7 ਵਾਰ ਗੋਲੀਆਂ ਚੱਲਣ ਦੀਆਂ ਆਵਾਜ਼ਾਂ ਸੁਣੀਆਂ। ਵੈਨਕੂਵਰ ਵਿੱਚ ਇਹ ਇਸ ਸਾਲ ਦਾ 12ਵਾਂ ਕਤਲ ਦਾ ਮਾਮਲਾ ਦੱਸਿਆ ਜਾ ਰਿਹਾ ਹੈ। ਲੋਕਾਂ 'ਚ ਡਰ ਦਾ ਮਾਹੌਲ ਹੈ।

Tags :


Des punjab
Shane e punjab
Des punjab