DES PANJAB Des punjab E-paper
Editor-in-chief :Braham P.S Luddu, ph. 403-293-9393
ਕੈਨੇਡਾ 'ਚ ਪੰਜਾਬੀ ਨੌਜਵਾਨ ਦੀ ਪਾਣੀ 'ਚ ਡੁੱਬ ਜਾਣ ਕਾਰਨ ਮੌਤ
Date : 2018-07-21 PM 03:13:38 | views (117)

 ਕੈਨੇਡਾ ਤੋਂ ਇਕ ਦੁੱਖਭਰੀ ਖਬਰ ਮਿਲੀ ਹੈ, ਬੀਤੇ ਦਿਨੀਂ ਇੱਥੇ ਇਕ ਪੰਜਾਬੀ ਨੌਜਵਾਨ ਦੀ ਪਾਣੀ 'ਚ ਡੁੱਬ ਜਾਣ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ 21 ਸਾਲਾ ਗਗਨਦੀਪ ਸਿੰਘ ਵਜੋਂ ਹੋਈ ਹੈ। ਉਹ ਇੱਥੇ ਮੈਡੀਕਲ ਦੀ ਪੜ੍ਹਾਈ ਕਰ ਰਿਹਾ ਸੀ । ਉਹ ਵੈਨਕੂਵਰ ਦੇ ਗੋਲਡਨ ਈਅਰ ਪਾਰਕ ਦੇ ਗੋਲਡ ਕਰੀਕ ਝਰਨੇ 'ਤੇ ਘੁੰਮਣ ਗਿਆ ਸੀ। ਇਸੇ ਦੌਰਾਨ ਝਰਨੇ 'ਚ ਡੁੱਬ ਜਾਣ ਕਾਰਨ ਗਗਨਦੀਪ ਦੀ ਮੌਤ ਹੋ ਗਈ। ਉਸ ਦੇ ਪਰਿਵਾਰ ਵਾਲਿਆਂ ਨੂੰ ਇਸ ਦੀ ਜਾਣਕਾਰੀ ਦੇ ਦਿੱਤੀ ਗਈ ਹੈ। ਗਗਨਦੀਪ ਆਪਣੇ ਪਰਿਵਾਰ ਸਮੇਤ ਕੈਨੇਡਾ 'ਚ ਰਹਿ ਰਿਹਾ ਸੀ। ਇਸ ਖਬਰ ਨਾਲ ਪੰਜਾਬੀ ਭਾਈਚਾਰੇ 'ਚ ਸੋਗ ਦੀ ਲਹਿਰ ਹੈ।  ਤੁਹਾਨੂੰ ਦੱਸ ਦਈਏ ਕਿ ਇਸ ਝਰਨੇ 'ਚ ਡੁੱਬਣ ਕਾਰਨ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ। ਪਿਛਲੇ ਸਾਲ ਇੱਥੇ ਤੈਰਾਕੀ ਕਰ ਰਹੇ ਦੋ ਨੌਜਵਾਨਾਂ ਦੀ ਮੌਤ ਹੋ ਗਈ ਸੀ। ਅਪ੍ਰੈਲ 2017 'ਚ ਕੁੱਝ ਦੋਸਤ ਇੱਥੇ ਨਹਾ ਰਹੇ ਸਨ ਅਤੇ ਉਨ੍ਹਾਂ 'ਚੋਂ ਇਕ ਦੀ ਇੱਥੇ ਡੁੱਬ ਜਾਣ ਕਾਰਨ ਮੌਤ ਹੋ ਗਈ ਸੀ। ਇਸ ਤੋਂ ਪਹਿਲਾਂ 2014 'ਚ ਸਰੀ ਦੀ ਰਹਿਣ ਵਾਲੀ 23 ਸਾਲਾ ਔਰਤ ਦੀ ਮੌਤ ਵੀ ਝਰਨੇ 'ਚ ਡੁੱਬ ਜਾਣ ਕਾਰਨ ਹੋਈ ਸੀ। ਪਿਛਲੇ 4 ਸਾਲਾਂ 'ਚ ਇਹ ਪੰਜਵੀਂ ਮੌਤ ਹੈ। ਮਾਹਿਰਾਂ ਨੇ ਦੱਸਿਆ ਕਿ ਪਾਣੀ ਦਾ ਵਹਾਅ ਇਕ ਦਮ ਵਧਣ ਕਾਰਨ ਲੋਕ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਹਨ। ਇਸ ਲਈ ਲੋਕਾਂ ਨੂੰ ਨਹਾਉਣ ਅਤੇ ਤੈਰਾਕੀ ਕਰਨ ਸਮੇਂ ਵਧੇਰੇ ਧਿਆਨ ਦੇਣ ਦੀ ਜ਼ਰੂਰਤ ਹੈ ਤਾਂ ਕਿ ਅਜਿਹੇ ਹਾਦਸੇ ਨਾ ਵਾਪਰਨ।


Tags :


Des punjab
Shane e punjab
Des punjab