DES PANJAB Des punjab E-paper
Editor-in-chief :Braham P.S Luddu, ph. 403-293-9393
ਕਿਊਬਿਕ 'ਚ ਲੂ ਨਾਲ 17 ਮੌਤਾਂ, ਮਾਰੇ ਗਏ ਲੋਕਾਂ ਦੇ ਰਿਸ਼ਤੇਦਾਰਾਂ ਨਾਲ ਮੇਰੀ ਹਮਦਰਦੀ : ਟਰੂਡੋ
Date : 2018-07-05 PM 02:56:16 | views (239)

 ਪੂਰਬੀ ਕੈਨੇਡਾ 'ਚ ਭਿਆਨਕ ਗਰਮੀ ਪੈ ਰਹੀ ਹੈ। ਪਿਛਲੇ ਹਫਤੇ ਤੋਂ ਲੈ ਕੇ ਹੁਣ ਤਕ ਕਿਊਬਿਕ ਸੂਬੇ 'ਚ ਲੂ ਕਾਰਨ ਘੱਟ ਤੋਂ ਘੱਟ 17 ਲੋਕਾਂ ਦੀ ਮੌਤ ਹੋ ਗਈ। ਖੇਤਰੀ ਜਨ ਸਿਹਤ ਡਾਇਰੈਕਟਰ ਮਾਇਲਿਨ ਡ੍ਰਾਊਇਨ ਨੇ ਦੱਸਿਆ ਕਿ 12 ਲੋਕਾਂ ਦੀ ਮੌਤ ਪੂਰਬੀ ਸੂਬੇ ਦੀ ਰਾਜਧਾਨੀ ਮਾਂਟਰੀਅਲ 'ਚ ਹੋਈ। ਸ਼ਹਿਰ ਦੇ ਪੂਰਬ 'ਚ ਸਥਿਤ ਪੇਂਡੂ ਇਲਾਕੇ 'ਚ ਪਿਛਲੇ 48 ਘੰਟਿਆਂ 'ਚ 5 ਲੋਕਾਂ ਦੀ ਮੌਤ ਹੋ ਗਈ।
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਟਵਿੱਟਰ 'ਤੇ ਕਿਹਾ,''ਲੂ ਚੱਲਣ ਕਾਰਨ ਕਿਊਬਿਕ 'ਚ ਮਾਰੇ ਗਏ ਲੋਕਾਂ ਦੇ ਰਿਸ਼ਤੇਦਾਰਾਂ ਨਾਲ ਮੇਰੀ ਹਮਦਰਦੀ ਹੈ। ਮੱਧ ਅਤੇ ਪੂਰਬੀ ਕੈਨੇਡਾ 'ਚ ਗਰਮੀ ਦਾ ਕਹਿਰ ਜਾਰੀ ਰਹਿਣ ਦਾ ਸ਼ੱਕ ਹੈ, ਇਸ ਲਈ ਆਪਣੀ ਅਤੇ ਆਪਣੇ ਪਰਿਵਾਰ ਦੀ ਸੁਰੱਖਿਆ ਨੂੰ ਨਿਸ਼ਚਿਤ ਕਰੋ।'' ਜ਼ਿਕਰਯੋਗ ਹੈ ਕਿ ਸਾਲ 2010 'ਚ ਮਾਂਟਰੀਅਲ 'ਚ ਲੂ ਕਾਰਨ ਤਕਰੀਬਨ 100 ਲੋਕਾਂ ਦੀ ਮੌਤ ਹੋ ਗਈ ਸੀ। ਐਂਬੂਲੈਸ ਸਰਵਿਸ ਵਲੋਂ ਵੀ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਆਪਣੇ ਰਿਸ਼ਤੇਦਾਰਾਂ ਅਤੇ ਦੋਸਤਾਂ ਨੂੰ ਜਾਂ 811 ਨੰਬਰ 'ਤੇ ਫੋਨ ਕਰਨ ਅਤੇ ਉਨ੍ਹਾਂ ਤੋਂ ਸਲਾਹ ਲੈਣ ਕਿ ਜੇਕਰ ਕਿਸੇ ਨੂੰ ਛੋਟੀ-ਮੋਟੀ ਸਿਹਤ ਸਬੰਧੀ ਸਮੱਸਿਆ ਹੋ ਰਹੀ ਹੈ ਤਾਂ ਉਨ੍ਹਾਂ ਨੂੰ ਕੀ ਕਰਨਾ ਚਾਹੀਦਾ ਹੈ।


Tags :


Des punjab
Shane e punjab
Des punjab