DES PANJAB Des punjab E-paper
Editor-in-chief :Braham P.S Luddu, ph. 403-293-9393
ਡੋਨਾਲਡ ਟਰੰਪ ਨੂੰ ਯੂਰਪੀ ਸੰਘ ਦੇ ਸਾਂਝੇ ਵਪਾਰ ਦੇ ਮੁਲਾਂਕਣ ਕਰਨ ਦਾ ਪ੍ਰਸਤਾਵ
Date : 2018-06-09 PM 02:13:09 | views (256)

 ਯੂਰਪੀ ਸੰਘ ਵਿਭਾਗ ਦੇ ਪ੍ਰਧਾਨ ਜੀਨ ਕਲਾਊਡ ਜੰਕਰ ਨੇ ਅਮਰੀਕਾ ਦੇ ਸਟੀਲ ਅਤੇ ਐਲੂਮੀਨੀਅਮ ਦਰਾਂ ਦੇ ਵਿਵਾਦ ਦੇ ਹੱਲ ਲਈ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਯੂਰਪੀ ਸੰਘ ਦੇ ਸਾਂਝੇ ਵਪਾਰ ਦੇ ਮੁਲਾਂਕਣ ਕਰਨ ਦਾ ਪ੍ਰਸਤਾਵ ਰੱਖਿਆ ਹੈ। ਜੰਕਰ ਨੇ ਸ਼ੁੱਕਰਵਾਰ ਨੂੰ ਕੈਨੇਡਾ ਦੇ ਕਿਊਬਿਕ  'ਚ ਜੀ-7 ਸਿਖਰ ਸੰਮੇਲਨ ਦੌਰਾਨ ਇਹ ਪ੍ਰਸਤਾਵ ਰੱਖਿਆ। ਗੱਲਬਾਤ 'ਚ ਮੌਜੂਦ ਅਧਿਕਾਰੀ ਨੇ ਇਸ ਦੀ ਜਾਣਕਾਰੀ ਦਿੱਤੀ।ਯੂਰਪੀ ਸੰਘ ਦਾ ਮੰਨਣਾ ਹੈ ਕਿ ਵਪਾਰ ਦੇ ਅੰਕੜਿਆਂ ਦੀ ਗਲਤ ਵਿਆਖਿਆ ਦੇ ਕਾਰਣ ਇਹ ਸਮੱਸਿਆ ਪੈਦਾ ਹੋਈ ਹੈ। ਅਧਿਕਾਰੀ ਮੁਤਾਬਕ ਜੰਕਰ ਨੇ ਟਰੰਪ ਨੂੰ ਕਿਹਾ ਕਿ ਇਹ ਸਾਂਝੇ ਮੁਲਾਂਕਣ ਲਈ ਜਲਦੀ ਤੋਂ ਜਲਦੀ ਵਾਸ਼ਿੰਗਟਨ ਆਉਣ ਲਈ ਤਿਆਰ ਹਨ। ਮੈਂ ਚਾਹੁੰਦਾ ਹਾਂ ਕਿ ਇਸ ਮੁੱਦੇ ਦਾ ਹੱਲ ਦੋਸਤਾਨਾ ਢੰਗ ਨਾਲ ਕੱਢਿਆ ਜਾਵੇ। ਇਸ ਦੇ ਜਵਾਬ ਨੇ ਟਰੰਪ ਨੇ ਜੰਕਰ ਦੇ ਪ੍ਰਸਤਾਨ 'ਤੇ ਹਾਮੀ ਭਰੀ।


Tags :


Des punjab
Shane e punjab
Des punjab