DES PANJAB Des punjab E-paper
Editor-in-chief :Braham P.S Luddu, ph. 403-293-9393
ਭਾਰਤੀ ਰੈਸਟੋਰੈਂਟ ਬਾਂਬੇ ਬੇਲ ਧਮਾਕੇ ਸਬੰਧੀ ਪੁਲਿਸ ਵਲੋਂ ਨਵਾਂ ਖੁਲਾਸਾ
Date : 2018-05-30 AM 11:28:37 | views (325)

 ਬੀਤੇ ਵੀਰਵਾਰ 24 ਮਈ ਨੂੰ ਉਂਟਾਰੀਓ ਵਿਖੇ ਭਾਰਤੀ ਰੈਸਟੋਰੈਂਟ ਬਾਂਬੇ ਬੇਲ 'ਚ ਹੋਏ ਧਮਾਕੇ ਸਬੰਧੀ ਪੁਲਿਸ ਵਲੋਂ ਕੀਤੀ ਜਾ ਰਹੀ ਛਾਣਬੀਨ 'ਚ ਇੱਕ ਨਵਾਂ ਖੁਲਾਸਾ ਕੀਤਾ ਗਿਆ ਹੈ। ਪੁਲਿਸ ਅਧਿਕਾਰੀ ਨੇ ਦਸਿਆ ਕਿ ਰੈਸਟੋਰੈਂਟ ਦੇ ਅੰਦਰ ਧਮਾਕਾ ਵਿਸਫੋਟਕ ਯੰਤਰ ਆਈਈਡੀ ਨਾਲ ਕੀਤਾ ਗਿਆ ਅਤੇ ਸ਼ੱਕੀ ਧਮਾਕਾ ਕਰਨ ਮਗਰੋਂ ਉੱਥੋਂ ਫ਼ਰਾਰ ਹੋ ਗਏ। ਇਹ ਧਮਾਕਾ ਵੀਰਵਾਰ ਦੀ ਰਾਤ ਤਕਰੀਬਨ 10.30 ਵਜੇ ਕੀਤਾ ਗਿਆ। ਧਮਾਕਾ ਹੁਰੋਂਟਾਰੀਓ ਸਟਰੀਟ ਅਤੇ ਐਗਲਿੰਗਟਨ ਐਵੇਨਿਊ ਈਸਟ ਇਲਾਕੇ ਵਿਚ ਸਥਿਤ ਬਾਂਬੇ ਬੇਲ ਰੈਸਟੋਰੈਂਟ 'ਚ ਕੀਤਾ ਗਿਆ। ਜਿਸ ਦੌਰਾਨ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਪੁਲਿਸ ਅਜੇ ਵੀ ਸ਼ੱਕੀਆਂ ਦੀ ਭਾਲ 'ਚ ਲੱਗੀ ਹੋਈ ਹੈ। ਪੀਲ ਰੀਜਨਲ ਪੁਲਿਸ ਦੇ ਸਬ-ਇੰਸਪੈਕਟਰ ਰੌਬ ਰਿਆਨ ਨੇ ਕਿਹਾ ਕਿ ਧਮਾਕੇ ਪਿੱਛੇ ਦੋ ਸ਼ੱਕੀਆਂ ਦਾ ਹੱਥ ਹੈ, ਜਿਨ੍ਹਾਂ 'ਚੋਂ ਇਕ ਔਰਤ ਹੋ ਸਕਦੀ ਹੈ।  ਪੁਲਿਸ ਅਧਿਕਾਰੀ ਰਿਆਨ ਅਨੁਸਾਰ ਜਿਸ ਸਮੇਂ ਰੈਸਟੋਰੈਂਟ 'ਚ ਧਮਾਕਾ ਕੀਤਾ ਗਿਆ, ਉਸ ਸਮੇਂ ਰੈਸਰੋਰੈਂਟ ਦੇ ਅੰਦਰ ਲੱਗਭਗ 30 ਲੋਕ ਮੌਜੂਦ ਸਨ। ਧਮਾਕੇ ਵਿਚ 15 ਲੋਕ ਜ਼ਖਮੀ ਹੋਏ, ਜਿਨ੍ਹਾਂ 'ਚੋਂ 3 ਗੰਭੀਰ ਰੂਪ ਨਾਲ ਜ਼ਖਮੀ ਹੋਏ ਸਨ।

 

Tags :


Des punjab
Shane e punjab
Des punjab