DES PANJAB Des punjab E-paper
Editor-in-chief :Braham P.S Luddu, ph. 403-293-9393
ਸ਼ਰਨਾਰਥੀਆਂ ਦੇ ਕੇਸਾਂ ਦਾ ਨਿਪਟਾਰਾ ਜਲਦ ਕੀਤਾ ਜਾਵੇਗਾ : ਇੰਮੀਗ੍ਰੇਸ਼ਨ ਮੰਤਰੀ
Date : 2018-05-27 PM 12:51:47 | views (493)
ਪਿਛਲੇ ਕੁਝ ਸਮੇਂ ਤੋਂ ਕੈਨੇਡਾ 'ਚ ਗੈਰਕਾਨੂੰਨੀ ਢੰਗ ਨਾਲ ਦਖਲ ਹੋਣ ਵਾਲੇ ਲੋਕਾਂ ਦਾ ਮਾਮਲਾ ਗਰਮਾਇਆ ਹੋਇਆ ਹੈ। ਜਿਸ ਤੋਂ ਬਾਅਦ ਹੁਣ ਗੈਰ-ਕਾਨੂੰਨੀ ਤਰੀਕੇ ਨਾਲ ਦਾਖ਼ਲ ਹੋਣ ਤੋਂ ਬਾਅਦ ਪਨਾਹ ਮੰਗਣ ਵਾਲਿਆਂ 'ਤੇ ਕੈਨੇਡਾ ਸਰਕਾਰ ਸਖ਼ਤੀ ਕਰਨ ਜਾ ਰਹੀ ਹੈ। ਕੈਨੇਡਾ ਦੇ ਇੰਮੀਗ੍ਰੇਸ਼ਨ ਮੰਤਰੀ ਅਹਿਮਦ ਹੁਸੈਨ ਨੇ ਕਿਹਾ ਹੈ ਕਿ ਕੈਨੇਡਾ 'ਚ ਗੈਰ-ਕਾਨੂੰਨੀ ਢੰਗ ਨਾਲ ਦਾਖ਼ਲ ਹੋਣ ਦਾ ਮਤਲਬ ਇਹ ਨਹੀਂ ਹੈ ਕਿ ਹਰ ਕਿਸੇ ਨੂੰ ਕੈਨੇਡਾ 'ਚ ਰਹਿਣ ਦੀ ਇਜਾਜ਼ਾਤ ਮਿਲ ਜਾਵੇਗੀ। ਜਿਨ੍ਹਾਂ ਕੇਸਾਂ 'ਚ ਕੋਈ ਠੋਸ ਦਾਅਵੇਦਾਰੀ ਨਹੀਂ ਹੋਵੇਗੀ,  ਉਨ੍ਹਾਂ ਨੂੰ ਵਾਪਸ ਭੇਜ ਲਈ  ਕੋਈ ਢਿੱਲ ਨਹੀਂ ਵਰਤੀ ਜਾਵੇਗੀ ਅਤੇ ਇਸਦੇ ਨਾਲ- ਨਾਲ ਹਰੇਕ ਸ਼ਰਨਾਰਥੀ ਦੇ ਕੇਸ ਦਾ ਨਿਪਟਾਰਾ ਲਗਭਗ 12 ਮਹੀਨਿਆਂ ਦੇ ਅੰਦਰ- ਅੰਦਰ ਨਿਪਟਾਇਆ ਜਾਵੇਗਾ। ਜ਼ਿਕਰਯੋਗ ਹੈ ਕਿ ਕੈਨੇਡਾ 'ਚ ਸ਼ਰਨ ਮੰਗਣ ਵਾਲਿਆਂ ਨੂੰ ਆਪਣੇ ਕੇਸ ਲਈ ਲੰਬਾ ਇੰਤਜ਼ਾਰ ਕਰਨਾ ਪੈਂਦਾ ਸੀ ਪਰ ਹੁਣ ਫੈਡਰਲ ਸਰਕਾਰ ਵਲੋਂ ਕੀਤੀਆਂ ਗਈਆਂ ਤਬਦੀਲੀਆਂ ਦੇ ਚਲਦਿਆਂ ਉਨ੍ਹਾਂ ਦੇ ਕੇਸਾਂ ਦਾ ਛੇਤੀ ਹੀ ਨਿਪਟਾਰਾ ਕੀਤਾ ਜਾਵੇਗਾ। ਰਫਿਊਜ਼ੀਆਂ ਦੀਆਂ ਅਰਜ਼ੀਆਂ ਦੇ ਨਿਪਟਾਰੇ ਲਈ ਕੰਮ ਕਰਨ ਵਾਲੇ ਬੋਰਡ ਨੇ ਕਿਹਾ ਕਿ ਉਹ ਰਫਿਊਜ਼ੀ ਦਰਜਾ ਹਾਸਲ ਕਰਨ ਦੇ ਚਾਹਵਾਨ ਸ਼ਰਨਾਰਥੀਆਂ ਦੀਆਂ ਅਰਜ਼ੀਆਂ ਦਾ ਛੇਤੀ-ਤੋਂ-ਛੇਤੀ ਨਿਪਟਾਰਾ ਕਰਨਗੇ। 
 

Tags :


Des punjab
Shane e punjab
Des punjab