DES PANJAB Des punjab E-paper
Editor-in-chief :Braham P.S Luddu, ph. 403-293-9393
ਮਿਸੀਸਾਗਾ ਵੱਧੀਆਂ ਕਤਲ ਦੀਆਂ ਵਾਰਦਾਤਾ
Date : 2018-05-27 PM 12:31:51 | views (411)

 2018 'ਚ ਮਿਸੀਸਾਗਾ 'ਚ ਕਤਲ ਦੀਆਂ ਵਾਰਦਾਤਾਂ ਵੱਧਦੀਆਂ ਹੀ ਜਾ ਰਹੀਆਂ ਹਨ। ਬੀਤੇ ਦਿਨੀਂ ਇਥੇ ਇੱਕ ਹੋਰ 19 ਸਾਲਾ ਨੌਜਵਾਨ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ।  ਮਿਲੀ ਜਾਣਕਾਰੀ ਅਨੁਸਾਰ ਮਿਸੀਸਾਗਾ 'ਚ ਵਾਪਰੀ ਇੱਕ ਕਤਲ ਦੀ 10ਵੀਂ ਘਟਨਾ ਹੈ। ਲਗਾਤਾਰ ਹੋ ਰਹੀਆਂ ਕਤਲ ਦੀਆਂ ਵਾਰਦਾਤਾਂ ਲਈ ਪੁਲਿਸ ਨੇ ਲੋਕਾਂ ਵੀ ਗਵਾਹ ਬਣਨ ਦੀ ਅਪੀਲ ਕੀਤੀ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨ ਉਨ੍ਹਾਂ ਨੂੰ ਮਿਸੀਸਾਗਾ ਦੇ ਵਿੰਨਸਟਿਨ ਚਰਚਿਲ ਬਾਉਲੇਵਾਰਡ ਐਂਡ ਡੈਰੀ ਰੋਡ ਵੈਸਟ ਨੇੜੇ ਸਥਿਤ ਟਰੇਡਵਿੰਡ ਡਰਾਈਵ ਵਿੱਚ ਇੱਕ ਘਰ ਵਿੱਚੋਂ ਵਿਅਕਤੀ ਦੇ ਚਾਕੂ ਲੱਗਣ ਸਬੰਧੀ ਘਟਨਾ ਬਾਰੇ ਕਾਲ ਆਈ ਸੀ। ਮੌਕੇ ਉੱਤੇ ਪੁੱਜੀ ਪੁਲਿਸ ਟੀਮ ਨੇ 19 ਸਾਲਾ ਵਿਅਕਤੀ ਨੂੰ ਗੰਭੀਰ ਜ਼ਖਮੀ ਹਾਲਤ ਵਿੱਚ ਸਥਾਨਕ ਹਸਪਤਾਲ ਦਾਖ਼ਲ ਕਰਵਾਇਆ, ਜਿੱਥੇ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਉਸ ਨੇ ਦਮ ਤੋੜ ਦਿੱਤਾ। ਪੀਲ ਰੀਜਨਲ ਪੁਲਿਸ ਦੇ ਬੁਲਾਰੇ ਕਾਂਸਟੇਬਲ ਬੈਲੀ ਸੈਣੀ ਨੇ ਦੱਸਿਆ ਕਿ ਘਰ ਵਿੱਚ ਚੱਲ ਰਹੀ ਪਾਰਟੀ ਦੌਰਾਨ ਕਾਫੀ ਲੋਕ ਮੌਜੂਦ ਸਨ। ਪਾਰਟੀ ਦੌਰਾਨ ਹਮਲਾਵਰ ਨੇ ਮ੍ਰਿਤਕ ਦੀ ਛਾਤੀ ਵਿੱਚ ਚਾਕੂ ਨਾਲ ਕਈ ਵਾਰ ਕੀਤੇ, ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ ਸੀ। ਪੁਲਿਸ ਨੇ ਦੱਸਿਆ ਕਿ ਮ੍ਰਿਤਕ ਦੇ ਰਿਸ਼ਤੇਦਾਰਾਂ ਨੂੰ ਸੂਚਿਤ ਕੀਤਾ ਗਿਆ ਹੈ ਅਤੇ ਉਨ੍ਹਾਂ ਦੀ ਸ਼ਨਾਖਤ ਮਗਰੋਂ ਹੀ ਮ੍ਰਿਤਕ ਦੀ ਪਛਾਣ ਜਨਤਕ ਕੀਤੀ ਜਾਵੇਗੀ।

 

 


Tags :


Des punjab
Shane e punjab
Des punjab