DES PANJAB Des punjab E-paper
Editor-in-chief :Braham P.S Luddu, ph. 403-293-9393
ਬ੍ਰਿਟਿਸ਼ ਕੋਲੰਬੀਆ ਦਾ ਸ਼ਹਿਰ ਗ੍ਰੈਂਡ ਫੋਰਕਸ ਹੜ੍ਹ ਦੀ ਚਪੇਟ 'ਚ
Date : 2018-05-21 PM 12:54:30 | views (305)

 ਬ੍ਰਿਟਿਸ਼ ਕੋਲੰਬੀਆ ਦੇ ਗ੍ਰੈਂਡ ਫੋਰਕਸ ਸ਼ਹਿਰ 'ਚ ਹੜ੍ਹ ਵਾਲੀ ਸਥਿਤੀ ਬਣੀ ਹੋਈ ਹੈ, ਜਿਸ ਕਾਰਣ ਇਥੇ ਵੱਡੀ ਗਿਣਤੀ 'ਚ ਲੋਕਾਂ ਨੂੰ ਆਪਣੇ ਘਰਾਂ 'ਚ ਪਾਣੀ ਆ ਜਾਣ ਕਾਰਣ ਘਰ ਛੱਡਣੇ ਪੈ ਰਹੇ ਹਨ।  ਅਧਿਕਾਰੀਆਂ ਨੇ ਲਗਭਗ 175 ਘਰਾਂ ਵਿਚ ਰਹਿੰਦੇ 350 ਲੋਕਾਂ ਨੂੰ ਇਸ ਇਲਾਕੇ ਤੋਂ ਲਿਜਾ ਕੇ ਸੁਰੱਖਿਅਤ ਥਾਵਾਂ ਤੇ ਸ਼ਿਫਟ ਕਰਨ ਦਾ ਫੈਸਲਾ ਲਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਹੋ ਰਹੀ ਲਗਾਤਾਰ ਬਾਰਸ਼ ਕਾਰਨ ਬਾਊਂਡਰੀ ਖੇਤਰ 'ਚ ਪਾਣੀ ਜਮ੍ਹਾ ਹੋ ਗਿਆ ਹੈ, ਜੋ ਲੋਕਾਂ ਦੇ ਘਰਾਂ ਅੰਦਰ ਜਾ ਰਿਹਾ ਹੈ। ਬਚਾਅ ਦਲ ਨੇ ਦੱਸਿਆ ਕਿ ਅਜੇ ਹੜ੍ਹ ਨੇ ਭਿਆਨਕ ਰੂਪ ਨਹੀਂ ਧਾਰਿਆ ਪਰ ਸੁਰੱਖਿਆ ਕਾਰਨਾਂ ਕਰਕੇ ਘਰਾਂ ਨੂੰ ਖਾਲੀ ਕਰਵਾਇਆ ਜਾ ਰਿਹਾ ਹੈ। ਪ੍ਰਭਾਵਿਤ ਹੋਏ ਇਲਾਕਿਆਂ 'ਚ ਖਾਣ ਲਈ ਭੋਜਨ ਅਤੇ ਜ਼ਰੂਰੀ ਸਮਗਰੀ ਵੰਡੀ ਜਾ ਰਹੀ ਹੈ। ਬ੍ਰਿਟਿਸ਼ ਕੋਲੰਬੀਆ ਦੇ ਪਬਲਿਕ ਸੇਫਟੀ ਮੰਤਰੀ ਮਾਈਕ ਫਾਰਮਵੋਰਥ ਨੇ ਕਿਹਾ ਕਿ ਪਾਣੀ ਦੇ ਲੈਵਲ 'ਤੇ ਬਾਰੀਕੀ ਨਾਲ ਨਜ਼ਰ ਰੱਖੀ ਜਾ ਰਹੀ ਹੈ। ਇਸ ਦੇ ਇਲਾਵਾ ਇਲਾਕੇ ਦੇ 2700 ਤੋਂ ਜ਼ਿਆਦਾ ਲੋਕਾਂ ਨੂੰ ਘਰ ਛੱਡਣ ਲਈ ਕਿਹਾ ਗਿਆ ਹੈ।

 

 


Tags :


Des punjab
Shane e punjab
Des punjab