DES PANJAB Des punjab E-paper
Editor-in-chief :Braham P.S Luddu, ph. 403-293-9393
ਕਿਊਬਿਕ 'ਚ ਹੋਇਆ ਸ਼ਰਨਾਰਥੀਆਂ ਨੂੰ ਲੈ ਕੇ ਪ੍ਰਦਰਸ਼ਨ
Date : 2018-05-20 PM 12:27:12 | views (349)

ਪਿਛਲੇ ਕਈ ਦਿਨਾਂ ਤੋਂ ਗੈਰਕਾਨੂੰਨੀ ਢੰਗ ਨਾਲ ਕੈਨੇਡਾ 'ਚ ਆ ਰਹੇ ਸ਼ਰਨਾਰਥੀਆਂ ਦੀ ਦਰ ਹੋ ਰਹੇ ਵਾਧੇ ਦਾ ਮਾਮਲਾ ਗਰਮਾਇਆ ਹੋਇਆ ਹੈ। ਇਸ ਮਾਮਲੇ ਨੂੰ ਲੈ ਕੇ ਕਿਊਬਿਕ 'ਚ ਅਮਰੀਕੀ ਸਰਹੱਦ ਨੇੜੇ ਰੋਸ ਪ੍ਰਦਰਸ਼ਨ ਕੀਤਾ ਗਿਆ। ਮਿਲੀ ਜਾਣਕਾਰੀ ਅਨੁਸਾਰ ਅਮਰੀਕੀ ਸਰਹੱਦ ਨੇੜੇ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ 'ਚ ਕਈ ਜਥੇਬੰਦੀਆਂ ਸ਼ਰਨਾਰਥੀਆਂ ਦੇ ਹੱਕ ਵਿੱਚ ਪ੍ਰਦਰਸ਼ਨ ਕਰ ਰਹੀ ਸੀ, ਅਤੇ ਕਈ ਹੋਰ ਜਥੇਬੰਦੀਆਂ ਨੇ ਸ਼ਰਨਾਰਥੀਆਂ ਦੇ ਵਿਰੁੱਧ ਪ੍ਰਦਰਸ਼ਨ ਕੀਤਾ। ਜ਼ਿਕਰਯੋਗ ਹੈ ਕਿ ਸੈਂਟ-ਬਰਨਾਰਡੇ-ਡੀ-ਲਾਕੋਲੇ ਕੈਨੇਡਾ-ਅਮਰੀਕਾ ਸਰਹੱਦ ਤੋਂ ਪਿਛਲ ਦੋ ਮਹੀਨਿਆਂ 'ਚ ਹਜ਼ਾਰਾਂ ਹੀ ਲੋਕ ਗੈਰਕਾਨੂੰਨੀ ਢੰਗ ਨਾਲ ਕੈਨੇਡਾ 'ਚ ਦਾਖਲ ਹੋਏ ਹਨ। ਇਸ ਮੌਕੇ ਰਾਇਲ ਕੈਨੇਡੀਅਨ ਮਾਊਂਟਡ ਪੁਲਿਸ ਦੀ ਸਰਹੱਦ ਪਾਰ ਕਰ ਰਹੇ ਸ਼ਰਨਾਰਥੀਆਂ ਨਾਲ ਝੱਪੜ ਵੀ ਹੋਈ। 


Tags :


Des punjab
Shane e punjab
Des punjab