DES PANJAB Des punjab E-paper
Editor-in-chief :Braham P.S Luddu, ph. 403-293-9393
ਗੈਰਕਾਨੂੰਨੀ ਤੌਰ 'ਤੇ ਕੈਨੇਡਾ ਆਉਣ ਵਾਲਿਆਂ ਦੀ ਗਿਣਤੀ 'ਚ ਹੋਇਆ 30% ਵਾਧਾ
Date : 2018-05-15 PM 12:56:06 | views (465)
ਬੀਤੇ ਮਹੀਨੇ ਅਮਰੀਕਾ ਵੱਲੋਂ ਗੈਰਕਾਨੂੰਨੀ ਤੌਰ ਉੱਤੇ ਕੈਨੇਡੀਅਨ ਸਰਹੱਦ ਪਾਰ ਕਰਨ ਵਾਲਿਆਂ ਦੀ ਗਿਣਤੀ ਵਿੱਚ 30% ਵਾਧਾ ਦਰਜ ਕੀਤਾ ਗਿਆ ਜਿਸ ਦਾ ਖੁਲਾਸਾ ਫੈਡਰਲ ਸਟੈਟੇਸਟਿਕਸ ਵੱਲੋਂ ਜਾਰੀ ਤਾਜ਼ਾ ਰਿਪੋਰਟ ਵਿੱਚ ਕੀਤਾ ਗਿਆ ਹੈ।  ਸਰਕਾਰ ਦਾ ਕਹਿਣਾ ਹੈ ਕਿ ਅਪਰੈਲ ਵਿੱਚ ਸਰਹੱਦ ਪਾਰ ਕਰਨ ਵਾਲੇ ਲੋਕਾਂ ਦੀ ਗ੍ਰਿਫ਼ਤਾਰੀ 'ਚ ਆਰਸੀਐਮਪੀ ਵੱਲੋਂ 30% ਵਾਧਾ ਦਰਜ ਕੀਤਾ ਗਿਆ ਹੈ। ਜਿਨ੍ਹਾਂ ਦੀ ਗਿਣਤੀ 1970 ਤੋਂ ਵੱਧ ਕੇ ਹੁਣ 2560 ਰਿਕਾਰਡ ਕੀਤੀ ਗਈ ਹੈ।  ਉਸ ਤੋਂ ਵੀ ਪਿਛਲੇ ਮਹੀਨਿਆਂ ਵਿੱਚ ਅਮਰੀਕਾ ਤੋਂ ਗੈਰਕਾਨੂੰਨੀ ਤੌਰ ਉੱਤੇ ਕੈਨੇਡਾ ਆਉਣ ਵਾਲਿਆਂ ਦੀ ਗਿਣਤੀ ਹਰ ਮਹੀਨੇ ਦੇ ਹਿਸਾਬ ਨਾਲ 1500 ਦੇ ਨੇੜੇ ਤੇੜੇ ਹੀ ਰਹੀ। ਅਪਰੈਲ ਵਿੱਚ ਅਜਿਹੇ ਬਹੁਤੇ ਲੋਕ, 2479, ਜ਼ਿਆਦਾਤਰ ਕਿਊਬਿਕ ਪ੍ਰੋਵਿੰਸ ਵਿੱਚ ਦਾਖਲ ਹੋਏ। ਪਿਛਲੇ ਮਹੀਨੇ ਇਮੀਗ੍ਰੇਸ਼ਨ ਮੰਤਰੀ ਅਹਿਮਦ ਹੁਸੈਨ ਨੇ ਆਖਿਆ ਕਿ ਉਹ ਨਾਈਜੀਰੀਆ ਜਾ ਕੇ ਇਹ ਸੁਨੇਹਾ ਦੇਣਾ ਚਾਹੁੰਦੇ ਹਨ ਕਿ ਜਿਹੜੇ ਲੋਕ ਕੈਨੇਡਾ ਵਿੱਚ ਦਾਖਲ ਹੋ ਰਹੇ ਹਨ ਤੇ ਜਿਨ੍ਹਾਂ ਨੂੰ ਸਿਆਸੀ ਪਨਾਹ ਨਹੀਂ ਮਿਲਦੀ ਉਹ ਆਪਣੇ ਮੁਲਕਾਂ ਨੂੰ ਪਰਤ ਸਕਦੇ ਹਨ।
ਇਸੇ ਸਮੇਂ ਕੈਨੇਡਾ ਪਨਾਹ ਹਾਸਲ ਕਰਨ ਲਈ ਦਾਖਲ ਹੋਣ ਵਾਲਿਆਂ ਵਿੱਚ ਸੱਭ ਤੋਂ ਵੱਧ ਗਿਣਤੀ ਨਾਈਜੀਰੀਆਈ ਲੋਕਾਂ ਦੀ ਹੀ ਹੈ। ਪਹਿਲਾਂ ਵੀ ਇਸ ਤਰ੍ਹਾਂ ਦੇ ਸੁਨੇਹੇ ਦੇਣ ਲਈ ਫੈਡਰਲ ਸਰਕਾਰ ਵੱਲੋਂ ਮੰਤਰੀਆਂ ਨੂੰ ਹਾਇਤੀ ਤੇ ਸੈਂਟਰਲ ਅਮੈਰਿਕਾ ਦੀਆਂ ਕਮਿਊਨਿਟੀਜ਼ ਤੱਕ ਭੇਜਿਆ ਗਿਆ ਸੀ।

Tags :


Des punjab
Shane e punjab
Des punjab