DES PANJAB Des punjab E-paper
Editor-in-chief :Braham P.S Luddu, ph. 403-293-9393
ਅਮਰੀਕਾ ਤੋਂ ਆ ਰਹੇ ਸਰਨਾਥੀਆਂ ਤੇ ਸਖ਼ਤੀ ਹੋਈ ਟਰੂਡੋ ਸਰਕਾਰ
Date : 2018-05-10 PM 12:41:13 | views (383)

ਅਮਰੀਕੀ ਰਾਸ਼ਟਰੋਤੀ ਡੋਨਾਲਡ ਟਰੰਪ ਵਲੋਂ ਅਮਰੀਕਾ ਵਿਚ ਰਾਸ਼ਟਰਪਤੀ ਬਣਨ ਤੋਂ ਬਾਅਦ ਇਮੀਗ੍ਰੇਸ਼ਨ ਨਿਯਮਾਂ ਪ੍ਰਤੀ ਕੀਤੀ ਗਈ ਸਖ਼ਤੀ ਕਾਰਣ ਅਮਰੀਕਾ ਤੋਂ ਕੈਨੇਡਾ ਆਉਣ ਵਾਲੇ ਸ਼ਰਨਾਰਥੀਆਂ ਦੀ ਗਿਣਤੀ ਵਿੱਚ ਬੇ-ਤਹਾਸ਼ਾ ਵਾਧਾ ਹੋਇਆ ਹੈ। ਪਿਛਲੇ ਸਾਲ ਲਗਭਗ 20,000 ਲੋਕ ਕੈਨੇਡਾ ਵਿਚ ਦਾਖਿਲ ਹੋਏ। ਕੈਨੇਡੀਅਨ ਅਧਿਕਾਰੀਆਂ ਦਾ ਕਹਿਣਾ ਹੈ ਕਿ 90 ਫ਼ੀਸਦੀ ਤੋਂ ਜ਼ਿਆਦਾ ਸ਼ਰਨਾਰਥੀ ਤੈਅ ਕੀਤੇ ਗਏ ਮਾਪਦੰਡਾਂ ਤੇ ਪੂਰੇ ਨਹੀਂ ਉੱਤਰਦੇ ਜਿਸ ਤੋਂ ਬਾਅਦ ਕੈਨੇਡਾ ਸਰਕਾਰ ਨੇ ਸ਼ਰਨਾਰਥੀਆਂ ਪ੍ਰਤੀ ਆਪਣਾ ਰਵਈਆ ਸਖ਼ਤ ਕਰਦਿਆਂ ਕਿਹਾ ਕਿ ਬਾਰਡਰ ਨੂੰ ਪਾਰ ਕਰਨਾ ਕੋਈ ਮੁਫ਼ਤ ਟਿਕਟ ਮਿਲਣ ਦੇ ਬਰਾਬਰ ਨਹੀਂ ਹੈ। ਕੈਨੇਡਾ ਦੇ ਪਬਲਿਕ ਸੇਫ਼ਟੀ ਮੰਤਰੀ ਰਾਲਫ਼ ਗੁਡੇਲ ਨੇ ਕਿਹਾ ਕਿ ਕੈਨੇਡਾ ਵਿਚ ਦਾਖਿਲ ਹੋਣ ਦੀ ਇਕ ਕਾਨੂੰਨੀ ਪ੍ਰਕਿਰਿਆ ਹੈ।


Tags :


Des punjab
Shane e punjab
Des punjab