DES PANJAB Des punjab E-paper
Editor-in-chief :Braham P.S Luddu, ph. 403-293-9393
ਟਰਾਂਸ ਮਾਊਨਟੇਨ ਪਾਈਪਲਾਈਨ ਮਾਮਲੇ 'ਚ ਫੈਡਰਲ ਸਰਕਾਰ ਦੇਵੇਗੀ ਦਖਲ
Date : 2018-05-04 AM 10:44:45 | views (450)

7.4 ਬਿਲੀਅਨ ਡਾਲਰ ਦੀ ਲਾਗਤ ਨਾਲ ਤਿਆਰ ਹੋਣ ਵਾਲੀ ਟਰਾਂਸ ਮਾਊਨਟੇਨ ਪਾਈਪਲਾਈਨ ਪਸਾਰ ਮਾਮਲੇ ਵਿੱਚ ਬ੍ਰਿਟਿਸ਼ ਕੋਲੰਬਿਆ ਵੱਲੋਂ ਕੀਤੇ ਗਏ ਕੇਸ ਵਿੱਚ ਫੈਡਰਲ ਸਰਕਾਰ ਜਲਦ ਹੀ ਦਖਲ ਦੇਵੇਗੀ, ਇਸ ਦੀ ਜਾਣਕਾਰੀ ਨਿਆਂ ਮੰਤਰੀ ਜੂਡੀ ਵਿਲਸਨ ਰੇਅਬੋਲਡ ਨੇ ਦਿੱਤੀ।  ਇਸ ਮਾਮਲੇ 'ਚ ਬੀਸੀ ਦੀ ਕੋਰਟ ਆਫ ਅਪੀਲ ਵਿੱਚ ਦਾਖਲ ਕੇਸ ਵਿੱਚ ਇਹ ਪੁੱਛਿਆ ਗਿਆ ਹੈ ਕਿ ਕੀ ਆਪਣੀ ਟੈਰੇਟਰੀ ਵਿੱਚੋਂ ਲੰਘਣ ਵਾਲੇ ਤੇਲ ਨੂੰ ਨਿਯੰਤਰਤ ਕਰਨ ਦਾ ਅਧਿਕਾਰ ਪ੍ਰੋਵਿੰਸ ਨੂੰ ਹੈ? ਇਹ ਇਸ ਪ੍ਰੋਜੈਕਟ ਨੂੰ ਲੈ ਕੇ ਵੱਡਾ ਸਵਾਲ ਹੈ ਤੇ ਹੁਣ ਇਹ ਇੱਕ ਵੱਡੀ ਸਿਆਸੀ ਲੜਾਈ ਦਾ ਮੁੱਦਾ ਬਣ ਚੁੱਕਿਆ ਹੈ। ਇੱਕ ਬਿਆਨ ਵਿੱਚ ਰੇਅਬੋਲਡ ਨੇ ਆਖਿਆ ਕਿ ਓਟਵਾ ਦਾ ਨਜ਼ਰੀਆ ਦਮਦਾਰ ਹੈ। ਪਾਰਲੀਆਮੈਂਟ ਦੇ ਅਧਿਕਾਰ ਖੇਤਰ ਬਾਰੇ ਸਾਨੂੰ ਪੂਰਾ ਪਤਾ ਹੈ ਤੇ ਅਸੀਂ ਆਪਣੇ ਪੱਖ ਨੂੰ ਸਪਸ਼ਟ ਕਰਨ ਲਈ ਇੰਟਰਪ੍ਰੋਵਿੰਸ਼ੀਅਲ ਪਾਈਪਲਾਈਨਜ਼ ਮਾਮਲੇ ਵਿੱਚ ਦਖਲਅੰਦਾਜ਼ੀ ਜ਼ਰੂਰ ਕਰਾਂਗੇ।  ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੀ ਇਹ ਤਹੱਈਆ ਪ੍ਰਗਟਾਅ ਚੁੱਕੇ ਹਨ ਕਿ ਪਾਈਪਲਾਈਨ ਦਾ ਨਿਰਮਾਣ ਹੋ ਕੇ ਰਹੇਗਾ। ਉਨ੍ਹਾਂ ਨੇ ਵਿੱਤ ਮੰਤਰੀ ਬਿੱਲ ਮੌਰਨਿਊ ਨੂੰ ਹਦਾਇਤ ਵੀ ਕੀਤੀ ਹੈ ਕਿ ਉਹ ਕਿੰਡਰ ਮੌਰਗਨ ਨਾਲ ਬੈਠ ਕੇ ਇਸ ਦਾ ਕੋਈ ਵਿੱਤੀ ਹੱਲ ਕੱਢਣ ਤਾਂ ਕਿ ਨਿਵੇਸ਼ਕਾਂ ਨੂੰ ਵੀ ਰਾਹਤ ਮਿਲ ਸਕੇ।


Tags :


Des punjab
Shane e punjab
Des punjab