DES PANJAB Des punjab E-paper
Editor-in-chief :Braham P.S Luddu, ph. 403-293-9393
ਗੌਰਡ ਬ੍ਰਾਊਨ ਦੀ ਮੌਤ 'ਤੇ ਪ੍ਰਧਾਨ ਮੰਤਰੀ ਵਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ
Date : 2018-05-03 PM 01:43:52 | views (568)

ਓਨਟਾਰੀਓ ਦੇ ਲੀਡਜ਼-ਗ੍ਰੈਨਵਿੱਲੇ-ਥਾਊਸੈਂਡ ਆਈਲੈਂਡਜ਼ ਤੇ ਰਿਡਿਊ ਲੇਕਜ਼ ਹਲਕੇ ਦੇ 57 ਸਾਲਾ ਐੱਮਪੀ ਗੋਰਡ ਬਰਾਊਨ ਦੀ ਪਾਰਲੀਮੈਂਟ ਹਿਲ ਦਫ਼ਤਰ 'ਚ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਉਨ੍ਹਾਂ ਦੀ ਮੌਤ 'ਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਪ੍ਰਧਾਨ ਮੰਤਰੀ ਨੇ ਇੱਕ ਸੰਦੇਸ਼ ਜਾਰੀ ਕਰਦੇ ਹੋਏ ਕਿਹਾ ਕਿ ' ਗੌਰਡ ਬ੍ਰਾਊਨ ਦੇ ਅਚਾਨਕ ਚਲੇ ਜਾਣਾ ਸਾਰੇ ਸੰਸਦ ਮੈਂਬਰਾਂ ਅਤੇ ਕੈਨੇਡੀਅਨਾਂ ਲਈ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਹੈ। ਮੈਂ ਕੈਨੇਡਾ ਸਰਕਾਰ ਵਲੋਂ ਉਨ੍ਹਾਂ ਦੀ ਪਤਨੀ, ਦੋ ਬੱਚਿਆਂ ਅਤੇ ਉਨ੍ਹਾਂ ਦੇ ਦੋਸਤਾਂ, ਸਹਿਯੋਗੀਆਂ ਨਾਲ ਡੂੰਗੀ ਹਮਦਰਦੀ ਦਾ ਪ੍ਰਗਟਾਵਾ ਕਰਦਾ ਹਾਂ। 2004 ਤੋਂ ਗੌਰਡ ਨੇ ਬੜੇ ਹੀ ਮਾਨ ਨਾਲ ਵੱਖ-ਵੱਖ ਸੇਵਾਵਾਂ ਨਿਭਾਈਆਂ, ਉਹ ਸ਼ਹਿਰ ਦੇ ਕੌਂਸਲਰ, ਇੱਕ ਵਪਾਰੀ ਅਤੇ ਸਰਗਰਮ ਭਾਈਚਾਰੇ ਦੇ ਮੈਂਬਰ ਅਤੇ ਨੇਤਾ ਦੇ ਰੂਪ ਵਿੱਚ ਵੱਖ-ਵੱਖ ਅਹੁੱਦਿਆਂ 'ਤੇ ਰਹਿੰਦੇ ਹੋਏ ਇੱਕ ਤਜ਼ੁਰਬੇਕਾਰ  ਸ਼ਖਸੀਅਤ ਵੀ ਸਨ।  ਉਨ੍ਹਾਂ ਨੇ ਹਮੇਸ਼ਾ ਸੰਸਦੀ ਭਾਈਚਾਰੇ ਸਮੇਤ ਲੋਕਾਂ ਨੂੰ ਇਕੱਠੇ ਕਰਨ ਲਈ ਜੋ ਕੁਝ ਵੀ ਕੀਤਾ ਉਸ ਲਈ ਹਾਊਸ ਆਫ਼ ਕਾਮਨਸ ਹਮੇਸ਼ਾ ਉਨ੍ਹਾਂ ਦੀ ਕਦਰ ਅਤੇ ਸਤਿਕਾਰ ਕਰੇਗਾ।  ਗੌਰਡ ਤੁਹਾਨੂੰ ਬਹੁਤ ਯਾਦ ਕੀਤਾ ਜਾਵੇਗਾ। ''


Tags :


Des punjab
Shane e punjab
Des punjab