DES PANJAB Des punjab E-paper
Editor-in-chief :Braham P.S Luddu, ph. 403-293-9393
ਰਿਚਮੰਡ ਘਰ 'ਚ ਹੋਈ ਗੋਲੀਬਾਰੀ, 2 ਦੀ ਮੌਤ
Date : 2018-05-01 PM 12:48:35 | views (395)

 ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਰਿਚਮੰਡ 'ਚ ਸੋਮਵਾਰ ਪੁਲਿਸ ਵਲੋਂ ਇਕ ਘਰ 'ਚੋਂ ਦੋ ਲਾਸ਼ਾਂ ਬਰਾਮਦ ਕੀਤੀਆਂ ਗਈਆਂ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਤਕਰੀਬਨ 2.30 ਵਜੇ ਦੇ ਕਰੀਬ 6600-ਬਲਾਕ ਦੇ ਇਕਸਰਲੇ ਰੋਡ 'ਤੇ ਸਥਿਤ ਘਰ 'ਚੋਂ ਫੋਨ ਜ਼ਰੀਏ ਗੋਲੀਬਾਰੀ ਹੋਣ ਦੀ ਜਾਣਕਾਰੀ ਦਿੱਤੀ ਗਈ ਸੀ।  ਪੁਲਸ ਵਲੋਂ ਜਦੋਂ ਜਾਂਚ ਟੀਮ ਘਟਨਾ ਵਾਲੀ ਥਾਂ 'ਤੇ ਪੁੱਜੀ ਤਾਂ ਉਨ੍ਹਾਂ ਨੂੰ ਘਰ 'ਚ ਇਕ ਪੁਰਸ਼ ਅਤੇ ਇਕ ਔਰਤ ਦੀ ਲਾਸ਼ ਮਿਲੀ।  ਪੁਲਸ ਦਾ ਮੰਨਣਾ ਹੈ ਕਿ ਦੋਹਾਂ ਨੂੰ ਘਰ 'ਚ ਨਿਸ਼ਾਨਾ ਬਣਾ ਕੇ ਮਾਰਿਆ ਗਿਆ। ਉਨ੍ਹਾਂ ਕਿਹਾ ਕਿ ਪੀੜਤਾਂ ਦੀ ਪਛਾਣ ਕੀਤੀ ਜਾ ਰਹੀ ਹੈ ਅਤੇ ਦੋਸ਼ੀਆਂ ਦੀ ਭਾਲ ਜਾਰੀ ਹੈ।


Tags :


Des punjab
Shane e punjab
Des punjab