DES PANJAB Des punjab E-paper
Editor-in-chief :Braham P.S Luddu, ph. 403-293-9393
ਵਿਕਟੋਰੀਆ 'ਚ ਮਹਾਨ ਨਗਰ ਕੀਰਤਨ 29 ਅਪ੍ਰੈਲ ਨੂੰ
Date : 2018-04-27 PM 03:06:44 | views (535)

ਵਿਕਟੋਰੀਆ 'ਚ 1912 ਤੋਂ ਬਾਅਦ ਪਹਿਲੀ ਵਾਰ 29 ਅਪ੍ਰੈਲ 2018 ਨੂੰ ਖਾਲਸੇ ਦੇ ਸਾਜਨਾ ਦਿਵਸ ਨੂੰ ਸਮਰਪਿਤ ਮਹਾਨ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ।  ਵਿਕਟੋਰੀਆ ਦੇ ਗੁਰਦੁਆਰਾ ਸਿੰਘ ਸਭਾ ਵਲੋਂ ਸੰਗਤਾਂ ਨੂੰ ਨਗਰ ਕੀਰਤਨ 'ਚ ਵੱਡੀ ਗਿਣਤੀ 'ਚ ਹਾਜ਼ਰੀ ਭਰਨ ਦਾ ਸੱਦਾ ਦਿੱਤਾ ਗਿਆ ਹੈ। ਨਗਰ ਕੀਰਤਨ ਦੇ ਨਾਲ-ਨਾਲ ਹੀ ਖਾਲਸਾ ਡੇਅ ਪਰੇਡ ਵੀ ਕੱਢੀ ਜਾਵੇਗੀ ਜੋ ਕਿ 11.00 ਤੋਂ 1.00 ਵਜੇ ਹੋਵੇਗੀ ਅਤੇ 470 ਸਿਸਲੇਨੀਆ ਰੋਡ 'ਤੇ ਖਤਮ ਹੋਵੇਗੀ। ਇਹ ਨਗਰ ਕੀਰਤਨ ਸਵੇਰੇ 10 ਵਜੇ ਤੋਂ ਸ਼ਾਮ 4.00 ਵਜੇ ਕੱਢਿਆ ਜਾਵੇਗਾ। ਇਸ ਦੌਰਾਨ ਗਤਕੇ ਦੇ ਜੌਹਰ ਅਤੇ ਥਾਂ-ਥਾਂ ਲੰਗਰ ਵੀ ਅਟੁੱਟ ਵਰਤਾਇਆ ਜਾਵੇਗਾ।


Tags :
Most Viewed News


Des punjab
Shane e punjab
Des punjab