DES PANJAB Des punjab E-paper
Editor-in-chief :Braham P.S Luddu, ph. 403-293-9393
ਕਿਊਬਕ ਪੁਲਸ ਨੇ ਬਰਾਮਦ ਕੀਤੀ ਚੋਰੀ ਦੀ ਬੀਅਰ ਦੇ 11, 000 ਡੱਬੇ
Date : 2018-04-26 PM 12:12:58 | views (446)

 ਕਿਊਬਕ ਪੁਲਸ ਵਲੋਂ ਬੀਤੇ ਕੁਝ ਸਮੇਂ ਪਹਿਲਾਂ ਚੋਰੀ ਹੋਏ ਬੀਅਰ ਦੇ 20,000 ਡੱਬਿਆਂ 'ਚੋਂ 11,000 ਡੱਬੇ ਮਾਂਟੇਰੀਅਲ ਦੇ ਇੱਕ ਗੋਦਾਮ 'ਚੋਂ ਬਰਾਮਦ ਕਰ ਲਏ ਗਏ ਹਨ।  ਅਧਿਕਾਰੀਆਂ ਨੇ ਦੱਸਿਆ ਕਿ ਗੋਦਾਮ 'ਚ ਕੰਮ ਕਰਨ ਵਾਲੇ ਕਰਮਚਾਰੀਆਂ ਨੇ ਬੀਅਰ, ਮੀਟ ਤੇ ਪੈਪੇਰੋਨੀ ਨਾਲ ਲੋਡ ਤਿੰਨ ਟਰੱਕ ਗੋਦਾਮ 'ਚ ਖੜੇ ਕੀਤੇ ਸਨ, ਜਿਨ੍ਹਾਂ ਦੀ ਕੁੱਲ ਕੀਮਤ ਕਰੀਬ 5 ਲੱਖ ਡਾਲਰ ਦੇ ਕਰੀਬ ਸੀ। ਕਰਮਚਾਰੀਆਂ ਨੇ ਬਾਅਦ 'ਚ ਦੇਖਿਆ ਕਿ ਟਰੱਕ ਖਾਲੀ ਹਨ ਤੇ ਬੀਅਰ ਤੇ ਬਾਕੀ ਸਮਾਨ ਚੋਰੀ ਕਰ ਲਿਆ ਗਿਆ ਸੀ। ਪੁਲਸ ਨੇ ਦੱਸਿਆ ਕਿ ਉਨ੍ਹਾਂ ਨੇ ਗੁਪਤ ਸੂਚਨਾ ਦੇ ਅਧਾਰ 'ਤੇ ਇਕ ਗੋਦਾਮ 'ਚ ਛਾਪਾ ਮਾਰਿਆ, ਜਿਥੋਂ ਉਨ੍ਹਾਂ ਨੇ ਬੀਅਰ ਦੇ 11,000 ਡੱਬੇ ਬਰਾਮਦ ਕੀਤੇ, ਜਿਨ੍ਹਾਂ ਦੀ ਕੀਮਤ ਕਰੀਬ 3,00,000 ਡਾਲਰ ਦੇ ਕਰੀਬ ਸੀ। ਇਸ ਮਾਮਲੇ ਦੇ ਸਬੰਧ 'ਚ ਦੋ ਵਿਅਕਤੀਆਂ ਨੂੰ ਹਿਰਾਸਤ 'ਚ ਲਿਆ ਗਿਆ ਹੈ।


Tags :
Most Viewed News


Des punjab
Shane e punjab
Des punjab