DES PANJAB Des punjab E-paper
Editor-in-chief :Braham P.S Luddu, ph. 403-293-9393
8 ਬਿਲੀਅਨ ਡਾਲਰ ਦੇ ਵੱਡੇ ਘਾਟੇ 'ਚ ਫਸ ਸਕਦੀ ਹੈ ਟਰੂਡੋ ਸਰਕਾਰ
Date : 2018-04-24 PM 01:55:56 | views (474)

 ਇੱਕ ਤਾਜ਼ਾ ਆਈ ਰਿਪੋਰਟ 'ਚ ਖੁਸਾਲਾ ਕੀਤਾ ਗਿਆ ਹੈ ਕਿ ਟਰੂਡੋ ਸਰਕਾਰ ਆਉਣ ਵਾਲੇ ਸਮੇਂ 'ਚ 8 ਬਿਲੀਅਨ ਡਾਲਰ ਦੇ ਵੱਡੇ ਘਾਟੇ ਵਿੱਚ ਫੱਸ ਸਕਦੀ ਹੈ। ਮਿਲੀ ਜਾਣਕਾਰੀ ਅਨੁਸਾਰ ਪਾਰਲੀਮੈਂਟ ਬਜਟ ਅਫ਼ਸਰ ਵੱਲੋਂ ਕੀਤੇ ਗਏ ਇੱਕ ਨਵੇਂ ਅਧਿਐਨ ਅਨੁਸਾਰ ਇਸ ਵਿੱਤੀ ਵਰ੍ਹੇ ਵਿੱਚ ਔਟਵਾ 22.1 ਬਿਲੀਅਨ ਡਾਲਰ ਦਾ ਵਿੱਤੀ ਘਾਟਾ ਦਰਸਾ ਸਕਦਾ ਹੈ। ਜੋ ਕਿ ਸਰਕਾਰ ਵੱਲੋਂ ਫਰਵਰੀ ਵਿੱਚ ਪੇਸ਼ ਬਜਟ ਦੇ 18.1 ਬਿਲੀਅਨ ਡਾਲਰ ਦੇ ਸਰਕਾਰ ਦੇ ਅੰਦਾਜ਼ੇ ਨਾਲੋਂ 4 ਬਿਲੀਅਨ ਡਾਲਰ ਵੱਧ ਹੋਵੇਗਾ। 2019-20 ਲਈ ਜੀਨ ਡੈਨਿਸ ਫਰੈਚੈੱਟਸ ਦੀ ਟੀਮ ਵੱਲੋਂ ਕੀਤੀ ਗਈ ਘੋਖ ਅਨੁਸਾਰ ਸਰਕਾਰ ਵੱਲੋਂ 17.5 ਬਿਲੀਅਨ ਡਾਲਰ ਦੀ ਕੀਤੀ ਭਵਿੱਖਬਾਣੀ ਨਾਲੋਂ ਇਸ ਵਾਰ 3.9 ਬਿਲੀਅਨ ਡਾਲਰ ਦਾ ਘਾਟਾ ਵੱਧ ਪਵੇਗਾ। ਮਤਲਬ ਕਿ ਕੁਲ ਮਿਲਾ ਕੇ ਇਸ ਵਾਰੀ 21.4 ਬਿਲੀਅਨ ਡਾਲਰ ਦਾ ਘਾਟਾ ਪੈਣ ਦੀ ਸੰਭਾਵਨਾ ਹੈ। ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਇਸ ਗੱਲ ਦੀ ਪੰਜ ਫੀਸਦੀ ਸੰਭਾਵਨਾ ਹੈ ਕਿ ਫੈਡਰਲ ਬਜਟ ਸੰਤੁਲਤ ਹੋ ਜਾਵੇ ਜਾਂ ਫਿਰ 2020-21 ਤੱਕ ਵੱਧ ਹੋ ਜਾਵੇ।


Tags :


Des punjab
Shane e punjab
Des punjab