DES PANJAB Des punjab E-paper
Editor-in-chief :Braham P.S Luddu, ph. 403-293-9393
ਸਰੀ 'ਚ ਸਜਾਏ ਮਹਾਨ ਨਗਰ ਕੀਰਤਨ 'ਚ ਹੋਏ ਇਕੱਠ ਨੇ ਤੋੜੇ ਰਿਕਾਰਡ
Date : 2018-04-23 AM 11:55:00 | views (410)
ਸਰੀ 'ਚ ਵਿਸਾਖ਼ੀ ਵਿਸਾਖੀ ਦੇ ਦਿਹਾੜੇ ਸਬੰਧੀ ਮਹਾਨ ਨਗਰ ਕੀਰਤਨ ਸਜਾਇਆ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਹਿਨੁਮਾਈ ਹੇਠ ਸਜਾਏ ਨਗਰ ਕੀਰਤਨ ਦੀ ਪੰਜ ਪਿਆਰਿਆਂ ਨੇ ਅਗਵਾਈ ਕੀਤੀ। ਵਿਸ਼ਾਲ ਨਗਰ ਕੀਰਤਨ ਵਿਚ ਕੈਨੇਡਾ ਦੀ ਸਿੱਖ ਸੰਗਤ ਤੋਂ ਇਲਾਵਾ ਕੈਲਗਰੀ, ਐਡਮਿੰਟਨ ਤੇ ਅਮਰੀਕਾ ਦੇ ਕੈਲੀਫ਼ੋਰਨੀਆ 'ਚੋਂ ਵੀ ਵੱਡੀ ਗਿਣਤੀ ‘ਚ ਸੰਗਤਾਂ ਨੇ ਹਾਜ਼ਰੀ ਭਰੀ। ਇਸ ਮੌਕੇ ਬ੍ਰਿਿਟਸ਼ ਕੋਲੰਬੀਆ ਦੇ ਮੁਖ ਮੰਤਰੀ ਜੌਹਨ ਹੋਰਗਨ ਨੇ ਵੀ ਨਗਰ ਕੀਰਤਨ ਵਿਚ ਉੱਚੇਚੇ ਤੌਰ ‘ਤੇ ਹਾਜ਼ਰੀ ਭਰੀ।  ਇਸ ਨਗਰ ਕੀਰਤਨ ਵਿਚ ਤਕਰੀਬਨ 5 ਲੱਖ ਸੰਗਤਾਂ ਨੇ ਹਿੱਸਾ ਲਿਆ। ਨਗਰ ਕੀਰਤਨ ਦੌਰਾਨ ਸੰਗਤ ਨੇ ਥਾਂ-ਥਾਂ ਤੇ ਲੰਗਰ ਲਾਏ ਹੋਏ ਸਨ। ਇਸ ਮੌਕੇ ਦੇਸ਼ ਵਿਦੇਸ਼ ਤੋਂ ਪਹੁੰਚੇ ਰਾਗੀ, ਢਾਡੀ ਤੇ ਕਥਾਵਾਚਕਾਂ ਨੇ ਸੰਗਤ ਨੂੰ ਗੁਰਬਾਣੀ ਤੇ ਗੁਰ ਇਤਿਹਾਸ ਤੋਂ ਜਾਣੂ ਕਰਵਾਇਆ। ਨਗਰ ਕੀਰਤਨ ਦੌਰਾਨ ਸਫੈਦ, ਕੇਸਰੀ ਤੇ ਨੀਲੇ ਬਾਣਿਆਂ 'ਚ ਸਜੀ ਸੰਗਤ ਨੇ ਸਰੀ ਦੀਆਂ ਸੜਕਾਂ ਤੇ ਜਾਹੋ ਜਲਾਲ ਬਿਖੇਰਿਆ।ਇਸ ਮੌਕੇ ਰਵਾਇਤ ਅਨੁਸਾਰ ਕੈਨੇਡੀਅਨ ਫ਼ੌਜ ਦੀ ਟੁਕੜੀ ਵੱਲੋਂ ਸਲਾਮੀ ਦਿੱਤੀ ਗਈ।ਗੁਰਦੁਆਰਾ ਸਾਹਿਬ ਤੋਂ ਸ਼ੁਰੂ ਹੋਏ ਨਗਰ ਕੀਰਤਨ ਨੂੰ ਵਾਪਸ ਪਹੁੰਚਣ ਲਈ ਕਰੀਬ ਅੱਠ ਘੰਟੇ ਲੱਗੇ। ਪਾਲਕੀ ਸਾਹਿਬ ਦੇ ਮੂਹਰੇ ਗਤਕਾ ਪਾਰਟੀਆਂ ਨੇ ਗਤਕਾ ਖੇਡਿਆ। ਦੁਪਹਿਰ ਦੇ ਸਮੇਂ ਸੰਗਤਾਂ ਦੀ ਭੀੜ ਵਿਚ ਹੋਰ ਵਾਧਾ ਹੋ ਗਿਆ। ਇਲਾਕੇ ਵਿਚ ਲੰਮਾ ਸਮਾਂ ਆਵਾਜਾਈ ਬੰਦ ਰਹੀ। ਰਾਇਲ ਕੈਨੇਡੀਅਨ ਪੁਲਿਸ ਵਲੋਂ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਸਨ। ਇਹ ਵਿਸ਼ਾਲ ਨਗਰ ਕੀਰਤਨ ਪੂਰਾ ਦਿਨ ਸਰੀ ਦੀਆਂ ਸੜਕਾਂ ਤੋਂ ਹੁੰਦਾ ਹੋਇਆ ਸ਼ਾਮ ਨੂੰ ਗੁਰਦੁਆਰਾ ਸਾਹਿਬ ਦਸਮੇਸ਼ ਦਰਬਾਰ ਵਿਖੇ ਜਾਹੋ ਜਲਾਲ ਨਾਲ ਸਮਾਪਤ ਹੋਇਆ।ਇਸ ਮੌਕੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵਿਸ਼ੇਸ਼ ਤੌਰ ’ਤੇ ਵਧਾਈ ਸੰਦੇਸ਼ ਭੇਜ ਕੇ ਖ਼ਾਲਸਾ ਸਾਜਨਾ ਦਿਵਸ ਦੀਆਂ ਵਧਾਈਆਂ ਦਿੱਤੀਆਂ।
 
 
 

Tags :


Des punjab
Shane e punjab
Des punjab