DES PANJAB Des punjab E-paper
Editor-in-chief :Braham P.S Luddu, ph. 403-293-9393
ਟਰਾਂਸ ਮਾਊਨਟੇਨ ਪਾਈਪਲਾਈਨ ਦਾ ਪਸਾਰ ਕੈਨੇਡਾ ਲਈ ਬੇਹੱਦ ਜ਼ਰੂਰੀ : ਟਰੂਡੋ
Date : 2018-04-16 PM 12:02:41 | views (535)

 ਬੀਤੇ ਦਿਨੀਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਲੋਂ ਅਲਬਰਟਾ ਤੇ ਬੀਸੀ ਦੇ ਪ੍ਰੀਮੀਅਰਜ਼ ਨਾਲ ਮੁਲਾਕਾਤ ਕੀਤੀ ਗਈ।  ਦੇਸ਼ ਦੀ ਰਾਜਧਾਨੀ ਵਿੱਚ ਟਰੂਡੋ ਆਪਣਾ ਵਿਸ਼ਵ ਦੌਰਾ ਵਿਚਾਲੇ ਛੱਡ ਕੇ ਅੱਠ ਘੰਟੇ ਲਈ ਰੁਕੇ। ਬੀਸੀ ਦੇ ਪ੍ਰੀਮੀਅਰ ਜੌਹਨ ਹੌਰਗਨ, ਜੋ ਕਿ ਇਸ ਪਾਈਪਲਾਈਨ ਦਾ ਵਿਰੋਧ ਕਰ ਰਹੇ ਹਨ, ਤੇ ਅਲਬਰਟਾ ਦੀ ਪ੍ਰੀਮੀਅਰ ਰੇਚਲ ਨੌਟਲੇ, ਜਿਨ੍ਹਾਂ ਦੇ ਪ੍ਰੋਵਿੰਸ ਦੀ ਆਰਥਿਕ ਸਿਹਤ ਇਸ ਪਾਈਪਲਾਈਨ ਉੱਤੇ ਟਿਕੀ ਹੈ, ਨਾਲ ਟਰੂਡੋ ਨੇ ਖੁੱਲ੍ਹ ਕੇ ਗੱਲਬਾਤ ਕੀਤੀ। ਲੱਗਭੱਗ ਦੋ ਘੰਟੇ ਚੱਲੀ ਇਸ ਮੀਟਿੰਗ ਵਿੱਚ ਟਰੂਡੋ ਨੇ ਆਖਿਆ ਕਿ ਟਰਾਂਸ ਮਾਊਨਟੇਨ ਪਾਈਪਲਾਈਨ ਦਾ ਪਸਾਰ ਕੈਨੇਡਾ ਲਈ ਬੇਹੱਦ ਜ਼ਰੂਰੀ ਹੈ ਅਤੇ ਇਹ ਬਣ ਕੇ ਰਹੇਗੀ। ਮੀਟਿੰਗ ਤੋਂ ਬਾਅਦ ਨੌਟਲੇ ਤੇ ਟਰੂਡੋ ਨੇ ਭਰੋਸਾ ਜਤਾਇਆ ਕਿ ਸਮਾਂ ਸੀਮਾਂ ਦਾ ਖਿਆਲ ਰੱਖਦਿਆਂ ਹੋਇਆਂ ਪਾਈਪਲਾਈਨ ਦਾ ਨਿਰਮਾਣ ਹੋਵੇਗਾ। ਦੂਜੇ ਪਾਸੇ ਹੌਰਗਨ ਨੂੰ ਇਸ ਗੱਲਬਾਤ ਤੋਂ ਕੋਈ ਬਹੁਤੀ ਤਸੱਲੀ ਨਹੀਂ ਮਿਲੀ। ਇਸੇ ਦੌਰਾਨ ਨੌਟਲੇ ਨੇ ਆਖਿਆ ਕਿ ਇਸ ਹਫਤੇ ਅਲਬਰਟਾ ਦੀ ਵਿਧਾਨ ਸਭਾ ਵਿੱਚ ਇੱਕ ਬਿੱਲ ਪੇਸ਼ ਕੀਤਾ ਜਾਵੇਗਾ ਜਿਸ ਵਿੱਚ ਬੀਸੀ ਨੂੰ ਕੀਤੀ ਜਾਣ ਵਾਲੀ ਤੇਲ ਦੀ ਸਪਲਾਈ ਵਿੱਚ ਕਟੌਤੀ ਕਰਨ ਦਾ ਪ੍ਰਾਵਧਾਨ ਹੋਵੇਗਾ, ਇਸ ਨਾਲ ਬੀਸੀ ਵਿੱਚ ਤੇਲ ਦੀਆਂ ਕੀਮਤਾਂ ਵਿੱਚ ਭਾਰੀ ਵਾਧਾ ਹੋ ਜਾਵੇਗਾ।
ਦੂਜੇ ਪਾਸੇ ਹੌਰਗਨ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਵੀ ਅਦਾਲਤ ਵਿੱਚ ਇਹ ਚੁਣੌਤੀ ਦਿੱਤੀ ਗਈ ਹੈ ਕਿ ਕੀ ਇਹ ਬੀਸੀ ਦੇ ਅਧਿਕਾਰ ਖੇਤਰ ਵਿੱਚ ਹੈ ਕਿ ਪਾਈਪਲਾਈਨ ਦੇ ਪਸਾਰ ਰਾਹੀਂ ਕਿਹੜੀ ਚੀਜ਼ ਉੱਥੋਂ ਲੰਘ ਸਕਦੀ ਹੈ ਜਾਂ ਨਹੀਂ। ਇਸ ਦੌਰਾਨ ਟਰੂਡੋ ਨੇ ਆਖਿਆ ਕਿ ਉਨ੍ਹਾਂ ਵਿੱਤ ਮੰਤਰੀ ਬਿੱਲ ਮੌਰਨਿਊ ਨੂੰ ਹਦਾਇਤ ਦਿੱਤੀ ਹੈ ਕਿ ਉਹ ਕਿੰਡਰ ਮੌਰਗਨ ਨਾਲ ਬੈਠ ਕੇ ਨਿਵੇਸ਼ਕਾਂ ਦੀ ਰਾਹਤ ਲਈ ਇਸ ਦਾ ਕੋਈ ਵਿੱਤੀ ਹੱਲ ਕੱਢਣ।

 


Tags :


Des punjab
Shane e punjab
Des punjab