DES PANJAB Des punjab E-paper
Editor-in-chief :Braham P.S Luddu, ph. 403-293-9393
ਕਿੰਡਰ ਮੌਰਗਨ ਵਿਵਾਦ ਕਾਰਣ ਪੈ ਰਹੀ ਹੈ ਅਲਬਰਟਾ ਤੇ ਬੀ.ਸੀ. 'ਚ ਦਰਾੜ : ਜਗਮੀਤ ਸਿੰਘ
Date : 2018-04-12 PM 02:34:35 | views (465)

 ਵੈਨਕੂਵਰ: ਸੀਰੀਆ ਵਿੱਚ ਕੈਮੀਕਲ ਹਥਿਆਰ ਹਮਲੇ ਬਾਰੇ ਯੂ ਐੱਨ ਓ ਸੁਰੱਖਿਆ ਕੌਂਸਲ ਵਿੱਚ ਹਮਲੇ ਦੀ ਜਾਂਚ ਬਾਰੇ ਪੇਸ਼ ਕੀਤੇ ਗਏ ਤਿੰਨੋਂ ਮਤੇ ਪਾਸ ਨਹੀਂ ਹੋ ਸਕੇ। ਸਕਿਓਰਟੀ ਕੌਂਸਲ ਨੂੰ ਜਾਂਚ ਦੇ ਅਧਿਕਾਰ ਬਾਰੇ ਬਹਿਸ ਚੱਲਦੀ ਰਹੀ ਅਤੇ ਕੈਮੀਕਲ ਹਥਿਆਰ ਪਾਬੰਦੀ ਜਥੇਬੰਦੀ (ਓ ਪੀ ਸੀ ਡਬਲਯੂ) ਨੇ ਜਾਂਚ ਲਈ ਆਪਣੀ ਟੀਮ ਸੀਰੀਆ ਦੇ ਡੋਓਮਾ ਵਿੱਚ ਭੇਜ ਦਿੱਤੀ ਹੈ। ਡੋਓਮਾ ਵਿੱਚ ਸ਼ਨਿਚਰਵਾਰ ਨੂੰ ਕੈਮੀਕਲ ਹਮਲੇ ਹੋਣ ਦੀ ਗੱਲ ਕਹੀ ਗਈ ਸੀ। ਅਮਰੀਕਾ ਅਤੇ ਉਸ ਦੇ ਸਮੱਰਥਕਾਂ ਦੇ ਪਹਿਲੇ ਮਤੇ ਉੱਤੇ ਰੂਸ ਨੇ ਵੀਟੋ ਕਰ ਦਿੱਤਾ। ਇਸ ਮਤੇ ਵਿੱਚ ਇਕ ਸਾਲ ਲਈ ਨਵੀਂ ਸੁਤੰਤਰ ਜਾਂਚ ਟੀਮ ਤੇ ਕੈਮੀਕਲ ਹਥਿਆਰਾਂ ਦੀ ਵਰਤੋਂ ਦੇ ਦੋਸ਼ੀ ਦੀ ਪਛਾਣ ਕਰਨ ਦੀ ਗੱਲ ਕਹੀ ਗਈ ਸੀ। ਇਸ ਮਤੇ ਦੇ ਪੱਖ ਵਿੱਚ 12 ਅਤੇ ਵਿਰੋਧ ਵਿੱਚ ਸਿਰਫ ਦੋ ਵੋਟ ਪਏ, ਪਰ ਰੂਸ ਦੇ ਪ੍ਰਤੀਨਿਧ ਵੱਲੋਂ ਇਸ ਬਾਰੇ ਵੀਟੋ ਕਰ ਦੇਣ ਨਾਲ ਇਹ ਪਾਸ ਨਹੀਂ ਹੋ ਸਕਿਆ। ਇਸ ਤੋਂ ਬਾਅਦ ਦੋ ਮਤੇ ਰੂਸ ਨੇ ਪੇਸ਼ ਕੀਤੇ, ਜਿਨ੍ਹਾਂ ਨੂੰ ਬਹੁਮਤ ਨਹੀਂ ਮਿਲਿਆ। ਰੂਸ ਦੇ ਪਹਿਲੇ ਮਤੇ ਵਿੱਚ ਵੀ ਆਜ਼ਾਦ ਜਾਂਚ ਦੀ ਗੱਲ ਕਹੀ ਗਈ ਸੀ, ਪ੍ਰੰਤੂ ਇਸ ਦੇ ਨਾਲ ਓ ਪੀ ਸੀ ਡਬਲਯੂ ਦੇ ਡਾਟਾ ਅਤੇ ਸੀਰੀਆ ਸਰਕਾਰ ਵੱਲੋਂ ਦਿੱਤੀ ਸੂਚਨਾ ਨੂੰ ਸ਼ਾਮਿਲ ਕਰਨ ਦੀ ਲੋੜ ਦੱਸੀ ਗਈ ਸੀ। ਇਸ ਮਤੇ ਦੇ ਪੱਖ ਵਿੱਚ ਛੇ ਤੇ ਵਿਰੋਧ ਵਿੱਚ ਸੱਤ ਦੇਸ਼ਾਂ ਨੇ ਵੋਟ ਪਾਈ। ਰੂਸ ਵੱਲੋਂ ਪੇਸ਼ ਤੀਸਰਾ ਮਤਾ ਓ ਪੀ ਸੀ ਡਬਲਯੂ ਜਾਂਚ ਟੀਮ ਦੇ ਕੰਮ ਨਾਲ ਜੁੜਿਆ ਸੀ। ਇਸ ਦੇ ਪੱਖ ਵਿੱਚ ਪੰਜ ਤੇ ਵਿਰੋਧ ਵਿੱਚ ਚਾਰ ਵੋਟ ਮਿਲੇ ਅਤੇ ਛੇ ਮੈਂਬਰਾਂ ਨੇ ਵੋਟਿੰਗ ਵਿੱਚ ਹਿੱਸਾ ਨਹੀਂ ਲਿਆ। ਯੂ ਐੱਨ ਓ ਵਿੱਚ ਅਮਰੀਕਾ ਦੀ ਰਾਜਦੂਤ ਨਿੱਕੀ ਹੇਲੀ ਨੇ ਰੂਸ ਦੇ ਵੀਟੋ ਦੀ ਨਿੰਦਾ ਕੀਤੀ ਤੇ ਕਿਹਾ ਕਿ ਇਤਿਹਾਸ ਇਹ ਦਿਨ ਯਾਦ ਰੱਖੇਗਾ, ਰੂਸ ਨੇ ਸੀਰੀਆ ਦੇ ਲੋਕਾਂ ਦੀ ਜਾਨ ਬਚਾਉਣ ਦੀ ਥਾਂ ਰਾਖਸ਼ ਦਾ ਬਚਾਅ ਕੀਤਾ ਹੈ। ਅੱਗੋਂ ਰੂਸ ਦੇ ਰਾਜਦੂਤ ਬੇਸਿਲੀ ਨੇਬੇਨਜਿਆ ਨੇ ਦੋਸ਼ ਲਾਇਆ ਕਿ ਅਮਰੀਕਾ ਨੇ ਜਾਣ ਬੁੱਝ ਕੇ ਅਜਿਹਾ ਮਤਾ ਰੱਖਿਆ, ਜੋ ਪਾਸ ਨਹੀਂ ਹੋਵੇਗਾ ਤੇ ਉਸ ਨੂੰ ਸੀਰੀਆ ਉੱਤੇ ਹਮਲਾ ਕਰਨ ਦਾ ਬਹਾਨਾ ਮਿਲ ਜਾਵੇਗਾ। ਉਨ੍ਹਾਂ ਨੇ ਹੇਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸੀਰੀਆ ਦੇ ਲਈ ਬਣਾਈ ਜਾ ਰਹੀ ਮੌਜੂਦਾ ਯੋਜਨਾ ਤੋਂ ਬਚੋ। ਸਮਝਿਆ ਜਾਂਦਾ ਹੈ ਕਿ ਸੀਰੀਆ ਦੇ ਰਾਸ਼ਟਰਪਤੀ ਬਸ਼ਰ ਅਲ-ਅਸਦ ਦੇ ਟਿਕਾਣਿਆਂ ਉੱਤੇ ਅਮਰੀਕਾ ਹਮਲੇ ਦੀ ਤਿਆਰੀ ਕਰ ਰਿਹਾ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪੇਰੂ ਦੀ ਰਾਜਧਾਨੀ ਲੀਮਾ ਦਾ ਦੌਰਾ ਰੱਦ ਕਰ ਦਿੱਤਾ ਹੈ। ਉਨ੍ਹਾਂ ਨੇ ਲੀਮਾ ਵਿੱਚ ਅਮਰੀਕਾ ਸਿਖਰ ਸੰਮੇਲਨ ਵਿੱਚ ਹਿੱਸਾ ਲੈਣਾ ਸੀ। ਟਰੰਪ ਨੇ ਮੰਗਲਵਾਰ ਨੂੰ ਅਮਰੀਕੀ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੋਹਨ ਬੋਲਟਨ ਤੇ ਰੱਖਿਆ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਉਨ੍ਹਾਂ ਨੇ ਸੀਰੀਆ ਉੱਤੇ ਹਮਲੇ ਦੀ ਤਿਆਰੀ ਨੂੰ ਲੈ ਕੇ ਬ੍ਰਿਟੇਨ ਦੀ ਪ੍ਰਧਾਨ ਮੰਤਰੀ ਥੈਰੇਸਾ ਮੇਅ ਨਾਲ ਵੀ ਗੱਲਬਾਤ ਕੀਤੀ ਹੈ।


Tags :


Des punjab
Shane e punjab
Des punjab