DES PANJAB Des punjab E-paper
Editor-in-chief :Braham P.S Luddu, ph. 403-293-9393
ਬ੍ਰਿਟਿਸ਼ ਕੋਲੰਬਿਆ 'ਚ ਵਧਿਆ ਮਕਾਨਾਂ ਦਾ ਕਿਰਾਇਆ
Date : 2018-04-11 PM 02:39:07 | views (422)

 ਬੀ.ਸੀ. 'ਚ ਮਕਾਨਾਂ ਦੇ ਕਿਰਾਏ ਆਸਮਾਨ ਨੂੰ ਛੂਹ ਰਹੇ ਹਨ।  ਇਥੇ ਮਕਾਨਾਂ ਦੇ ਕਿਰਾਏ ਵੱਧਣ ਕਾਰਣ ਲੋਕਾਂ ਨੂੰ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੈਨਡਾ ਮੋਰਗੇਜ਼ ਅਤੇ ਹਾਊਸਿੰਗ ਕਾਰਪੋਰੇਸ਼ਨ ਮੁਤਾਬਕ ਕੌਮੀ ਪੱਧਰ 'ਤੇ ਕਿਰਾਏ ਪਿਛਲੇ ਸਾਲ ਨਾਲੋਂ 2.7% ਵੱਧ ਕੇ 947 ਡਾਲਰ ਪ੍ਰਤੀ ਮਹੀਨਾ ਹੋ ਗਏ ਹਨ। ਦੂਜੇ ਪਾਸੇ ਵਿਦੇਸ਼ਾਂ ਤੋਂ ਕੈਨੇਡਾ 'ਚ ਕੰਮ ਕਰਨ ਲਈ ਆਏ ਕਾਮਿਆਂ ਨੂੰ ਕਿਰਾਏ ਦੇ ਮਕਾਨਾਂ ਲੱਭਣ 'ਚ ਵੀ ਭਾਰੀ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ।  ਬੀਤੇ ਦਿਨੀਂ ਬੀ.ਸੀ. 'ਚ ਕਿਰਾਏ 'ਤੇ ਮਕਾਨ ਦੇਣ ਸਬੰਧੀ ਕੁਝ ਨਵੀਂਆਂ ਹਦਾਇਤਾਂ ਅਤੇ ਨਿਯਮ ਲਾਗੂ ਕੀਤੇ ਗਏ ਹਨ ਜਿਸ ਤੋਂ ਬਾਅਦ ਕਿਰਾਏ 'ਤੇ ਮਕਾਨ ਮਿਲਣੇ ਕਾਫੀ ਮੁਸ਼ਕਿਲ ਹੋ ਗਏ ਹਨ। ਕਾਰੋਪੇਰੇਸ਼ਨ ਨੇ ਕਿਰਾਏ ਦੀ ਰਿਹਾਇਸ਼ ਬਾਰੇ ਆਪਣੀ ਸਾਲਾਨਾ ਰਿਪੋਰਟ 'ਚ ਦੱਸਿਆ ਕਿ ਕਿਰਾਏ 'ਤੇ ਮਕਾਨ ਦੇਣ ਦੇ ਉਦੇਸ਼ ਨਾਲ ਬਣਾਏ ਗਏ ਮਕਾਨ ਜਾਂ ਇਮਾਰਤਾਂ ਆਬਾਦੀ ਦੇ ਹਿਸਾਬ ਨਾਲ ਘੱਟ ਹਨ। ਇਹ ਘਾਟ ਦੀ ਲਾਹਾ ਲੈਂਦਿਆਂ ਪ੍ਰਾਈਵੇਟ ਸੈਕਟਰ ਨੇ ਕਿਰਾਏ ਵਧਾ ਦਿੱਤੇ ਹਨ। ਲੋਕਾਂ ਨੂੰ ਕਿਰਾਏ ਵੱਧਣ ਕਾਰਨ ਰਿਹਾਇਸ਼ ਦੀਆਂ ਸਹੂਲਤਾਂ ਮਿਲਣੀਆਂ ਵੀ ਔਖੀਆਂ ਹੋ ਗਈਆਂ ਹਨ।


Tags :
Most Viewed News


Des punjab
Shane e punjab
Des punjab