DES PANJAB Des punjab E-paper
Editor-in-chief :Braham P.S Luddu, ph. 403-293-9393
ਮੈਰੀਜੁਆਨਾ ਸਬੰਧੀ ਕਾਨੂੰਨ ਦੀ ਪਲੈਨਿੰਗ ਅਮਰੀਕਾ ਪਹੁੰਚੇ 3 ਕੰਜ਼ਰਵੇਟਿਵ ਸੈਨੇਟਰਜ਼
Date : 2018-04-06 PM 01:53:19 | views (397)

 ਓਟਾਵਾ : 3 ਕੰਜ਼ਰਵੇਟਿਵ ਸੈਨੇਟਰਜ਼ ਕੈਨੇਡਾ ਦੇ ਮੈਰੀਜੁਆਨਾ ਸਬੰਧੀ ਕਾਨੂੰਨ ਦੀ ਪਲੈਨਿੰਗ ਲਈ ਵਿਚਾਰ ਵਟਾਂਦਰਾ ਕਰਨ ਅਮਰੀਕਾ ਦੀ ਸਟੇਟ ਵਾਸ਼ਿੰਗਟਨ ਪਹੁੰਚੇ ਹਨ।  ਇਸ ਸਬੰਧੀ ਉਨ੍ਹਾਂ ਨੇ ਅਮਰੀਕਾ ਦੇ ਅਟਾਰਨੀ ਜਨਰਲ ਜੈੱਫ ਸੈਸ਼ਨਜ਼ ਨਾਲ 45 ਮਿੰਟ ਤੱਕ ਮੀਟਿੰਗ ਕੀਤੀ। ਸੈਨੇਟਰ ਬੈਟਰਜ਼ ਦੇ ਆਫਿਸ ਅਨੁਸਾਰ ਕੰਜ਼ਰਵੇਟਿਵ ਸੈਨੇਟਰਜ਼ ਕਲਾਡੇ ਕੈਰੀਨਾਨ, ਡੈਨਿਸ ਬੈਟਰਜ਼ ਤੇ ਪਿਏਰੇ ਹੱਗਜ਼ ਬੋਇਸਵੇ ਨੂੰ ਇਸ ਹਫਤੇ ਵਾਸ਼ਿੰਗਟਨ, ਡੀਸੀ ਹੋਣਗੇ ਤੇ ਉੱਥੇ ਉਹ ਆਪਣੇ ਹਮਰੁਤਬਾ ਅਮਰੀਕੀ ਅਧਿਕਾਰੀਆਂ ਤੋਂ ਮੈਰੀਜੁਆਨਾ ਦੇ ਕਾਨੂੰਨੀਕਰਨ ਦੇ ਪ੍ਰਭਾਵ ਬਾਰੇ ਜਾਣਕਾਰੀ ਹਾਸਲ ਕਰਨਗੇ। ਜ਼ਿਕਰਯੋਗ ਹੈ ਕਿ ਆਪਣੇ ਪੂਰੇ ਕਰੀਅਰ ਵਿੱਚ ਸੈਸ਼ਨਜ਼ ਮੈਰੀਜੁਆਨਾ ਦੇ ਕਾਨੂੰਨੀਕਰਨ ਦੇ ਖਿਲਾਫ ਰਹੇ ਹਨ। ਇੱਥੇ ਹੀ ਬੱਸ ਨਹੀਂ ਜਿਨ੍ਹਾਂ ਸਟੇਟਸ ਵਿੱਚ ਮੈਰੀਜੁਆਨਾ ਕਾਨੂੰਨ ਦੇ ਦਾਇਰੇ ਵਿੱਚ ਹੈ ਉੱਥੇ ਵੀ ਉਨ੍ਹਾਂ ਇਸ ਨੂੰ ਨਕੇਲ ਪਾਉਣ ਲਈ ਮੀਮੋ ਜਾਰੀ ਕੀਤਾ ਹੈ। ਸੈਨੇਟਰਜ਼ ਨੇ ਆਖਿਆ ਕਿ ਉਨ੍ਹਾਂ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਦੇ ਪ੍ਰਸ਼ਾਸਨਕ ਅਧਿਕਾਰੀਆਂ ਨਾਲ ਵੀ ਮੁਲਾਕਾਤ ਕੀਤੀ। ਇਸ ਤੋਂ ਇਲਾਵਾ ਉਹ ਡਿਪਾਰਟਮੈਂਟ ਆਫ ਹੋਮਲੈਂਡ ਸਕਿਊਰਿਟੀ  ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ ਦੇ ਆਫਿਸ ਆਫ ਫੀਲਡ ਆਪਰੇਸ਼ਨਜ਼ ਦੇ ਅਧਿਕਾਰੀਆਂ ਤੇ ਸਮਾਰਟ ਐਪਰੋਚਿਜ ਟੂ ਮੈਰੀਜੁਆਨਾ ਦੇ ਗਰੁੱਪ ਨਾਲ ਵੀ ਮੁਲਾਕਾਤ ਕਰ ਚੁੱਕੇ ਹਨ। ਇਹ ਗਰੁੱਪ ਮੈਰੀਜੁਆਨਾ ਦੇ ਕਾਨੂੰਨੀਕਰਨ ਦੇ ਨੁਕਸਾਨ ਤੋਂ ਜਨਤਾ ਨੂੰ ਜਾਗਰੂਕ ਕਰਵਾਉਂਦਾ ਹੈ। ਇਹ ਤਿੰਨੇ ਸੈਨੇਟਰਜ਼ ਸੈਨੇਟ ਦੀ ਲੀਗਲ ਐਂਡ ਕੌਂਸਟੀਚਿਊਸ਼ਨਲ ਅਫੇਅਰਜ਼ ਕਮੇਟੀ ਦੇ ਵੀ ਮੈਂਬਰ ਹਨ। ਇਹੀ ਕਮੇਟੀ ਫੈਡਰਲ ਮੈਰੀਜੁਆਨਾ ਦੇ ਕਾਨੂੰਨੀਕਰਨ ਸਬੰਧੀ ਬਿੱਲ ਸੀ-45 ਤੇ ਇਸ ਦੇ ਨਾਲ ਹੀ ਨਸ਼ਾ ਕਰਕੇ ਡਰਾਈਵ ਕਰਨ ਦੇ ਸਬੰਧ ਵਿੱਚ ਬਿੱਲ ਸੀ-46 ਦਾ ਅਧਿਐਨ ਕਰ ਰਹੀ ਹੈ। ਇਹ ਸਾਰੇ ਫੈਡਰਲ ਸਰਕਾਰ ਦੇ ਮੈਰੀਜੁਆਨਾ ਦੇ ਕਾਨੂੰਨੀਕਰਨ ਦੇ ਫੈਸਲੇ ਦੇ ਖਿਲਾਫ ਹਨ। ਇਸ ਟਰਿੱਪ ਬਾਰੇ ਬੈਟਰਜ਼ ਦਾ ਕਹਿਣਾ ਹੈ ਕਿ ਉਹ ਡੀਸੀ ਵਿੱਚ ਆਪਣੇ ਸੱਭ ਤੋਂ ਅਹਿਮ ਟਰੇਡਿੰਗ ਭਾਈਵਾਲ ਨਾਲ ਕੌਮਾਂਤਰੀ ਪ੍ਰਭਾਵਾਂ ਦੀ ਵਿਸ਼ਲੇਸ਼ਣ ਕਰ ਰਹੇ ਹਨ।


Tags :
Most Viewed News


Des punjab
Shane e punjab
Des punjab