DES PANJAB Des punjab E-paper
Editor-in-chief :Braham P.S Luddu, ph. 403-293-9393
ਮੈਂ ਕਦੇ ਹਿੰਸਾ ਨੂੰ ਉਸ਼ਾਹਿਤ ਕਰਨ ਵਾਲੀਆਂ ਰੈਲੀਆਂ ਦਾ ਹਿੱਸਾ ਬਣਿਆ : ਜਗਮੀਤ ਸਿੰਘ
Date : 2018-03-23 PM 12:31:34 | views (528)

 ਡੈਮੋਕ੍ਰੇਟਿਕ ਪਾਰਟੀ ਦੇ ਨੇਤਾ ਜਗਮੀਤ ਸਿੰਘ ਪਿਛਲੇ ਕਈ ਦਿਨਾਂ ਤੋਂ ਸਿੱਖ ਅਲੱਗਵਾਦੀਆਂ ਦੇ ਮੁੱਦੇ ਨੂੰ ਲੈ ਕੇ ਸੁਰਖੀਆਂ 'ਚ ਹਨ। ਜਗਮੀਤ ਸਿੰਘ ਨੂੰ ਵਿਰੋਧੀ ਧਿਰ ਵਲੋਂ ਕਈ ਵਾਰ ਨੂੰ ਸਿੱਖ ਅਲੱਗਵਾਦੀਆਂ ਨਾਲ ਸਬੰਧ ਨੂੰ ਲੈ ਕੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਹੈ।  ਇਸ ਮਾਮਲੇ 'ਤੇ ਸਫ਼ਾਈ ਸਫਾਈ ਦਿੰਦਿਆ ਜਗਮੀਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਕਦੇ ਵੀ ਉਨ੍ਹਾਂ ਅਲੱਗਵਾਦੀਆਂ ਦੀਆਂ ਰੈਲੀਆਂ 'ਚ ਸ਼ਾਮਲ ਨਹੀਂ ਹੋਏ ਜੋ ਹਿੰਸਾ ਨੂੰ ਉਤਸ਼ਾਹਿਤ ਕਰਦੀਆਂ ਹੋਣ।  ਉਨ੍ਹਾਂ ਕਿਹਾ ਕਿ, 'ਜੇਕਰ ਕੋਈ ਸੰਗਠਨ ਕਿਸੇ ਵੀ ਹਿੰਸਾ ਨੂੰ ਵਧਾਵਾ ਦਿੰਦਾ ਹੈ ਤਾਂ ਸਾਡੇ ਵਲੋਂ ਇਹ ਕਿਸੇ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।' ਜ਼ਿਕਰਯੋਗ ਹੈ ਕਿ ਸੈਨ ਫ੍ਰਾਂਸਿਸਕੋ 'ਚ ਆਯੋਜਿਤ ਰੈਲੀ 'ਚ ਮੁੱਖ ਬੁਲਾਰੇ ਦੇ ਰੂਪ 'ਚ ਸ਼ਾਮਲ ਹੋਏ ਸਨ। ਇਸ ਰੈਲੀ 'ਚ ਸਟੇਜ 'ਤੇ ਜਗਮੀਤ ਦੇ ਪਿੱਛੇ ਜਰਨੈਲ ਸਿੰਘ ਦਾ ਇਕ ਵੱਡਾ ਪੋਸਟਰ ਲੱਗਾ ਹੋਇਆ ਸੀ ਅਤੇ ਇਕ ਅੰਗ੍ਰੇਜ਼ੀ ਅਖਬਾਰ ਮੁਤਾਬਕ ਜਗਮੀਤ ਸਿੰਘ 2016 'ਚ ਬ੍ਰਿਟੇਨ ਸਥਿਤ ਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਵੱਲੋਂ ਆਯੋਜਿਤ ਇਕ ਪ੍ਰੋਗਰਾਮ 'ਚ ਵੀ ਸ਼ਾਮਲ ਹੋਏ ਸਨ, ਜਿਹੜਾ ਇਕ ਆਜ਼ਾਦ ਖਾਲਿਸਤਾਨੀ ਦੀ ਵਕਾਲਤ ਕਰਦਾ ਰਿਹਾ ਹੈ। ਇਸ ਤੋਂ ਪਹਿਲਾਂ ਵੀ ਜਗਮੀਤ ਸਿੰਘ 'ਤੇ ਅਜਿਹੀਆਂ ਰੈਲੀਆਂ 'ਚ ਸ਼ਾਮਲ ਹੋਣ ਅਤੇ ਹਿੰਸਾ ਉਤਸ਼ਾਹਿਤ ਦੇ ਦੋਸ਼ ਲੱਗਦੇ ਰਹੇ ਹਨ। ਜ਼ਿਕਰਯੋਗ ਹੈ ਕਿ ਉਸ ਦੇ ਪਾਰਟੀ ਦੇ ਹੀ ਕਈ ਮੈਂਬਰ ਉਸ 'ਤੇ ਲੱਗ ਰਹੇ ਅਜਿਹੇ ਦੋਸ਼ ਅਤੇ ਇਨ੍ਹਾਂ 'ਤੇ ਕੋਈ ਸਪੱਸ਼ਟੀਕਰਣ ਨਾ ਦਿੱਤੇ ਜਾਣ ਕਾਰਨ ਉਸ ਤੋਂ ਸੰਤੁਸ਼ਟ ਨਹੀਂ ਸਨ।


Tags :


Des punjab
Shane e punjab
Des punjab