DES PANJAB Des punjab E-paper
Editor-in-chief :Braham P.S Luddu, ph. 403-293-9393
ਕਿਊਬਿਕ 'ਚ ਡਾਕਟਰਾਂ ਨੇ ਕੀਤਾ ਆਪਣੀ ਵੱਧੀ ਸੈਲਰੀ ਦਾ ਵਿਰੋਧ, ਸਿਹਤ ਸਹੂਲਤਾਂ ਨੂੰ ਸੁਧਾਰਨ 'ਚ ਇਸਤੇਮਾਲ ਹੋਵੇ ਪੈਸਾ : ਡਾਕਟਰਜ਼
Date : 2018-03-09 AM 11:06:59 | views (666)

 ਦੁਨੀਆ ਦੇ ਕਈ ਦੇਸ਼ਾ 'ਚ 'ਚ ਤੁਸੀਂ ਸੈਲਰੀ ਵਧਵਾਉਣ ਲਈ ਪ੍ਰਦਰਸ਼ਨ ਕਰਦੇ ਲੋਕਾਂ ਨੂੰ ਵੇਖਿਆ ਹੋਵੇਗਾ, ਪਰ ਕੈਨੇਡਾ 'ਚ ਇਸਦੇ ਉਲਟਾ ਹੀ ਹੋ ਰਿਹਾ ਹੈ। ਕਿਊਬਿਕ ਦੇ 500 ਡਾਕਟਰਾਂ ਦਾ ਇੱਕ ਸਮੂਹ ਆਪਣੀ ਸੈਲਰੀ ਵੱਧਣ ਦੇ ਖਿਲਾਫ ਹੋ ਗਿਆ ਹੈ। ਇੱਕ ਰਿਪੋਰਟ ਮੁਤਾਬਕ, ਉਨ੍ਹਾਂ 500 ਡਾਕਟਰਾਂ ਨੇ ਇੱਕ ਆਨਲਾਇਨ ਮੰਗ ਦਰਜ ਕਰ ਦਿੱਤੀ ਹੈ, ਜਿਸ ਵਿੱਚ ਵਧੀ ਸੈਲਰੀ ਦਾ ਵਿਰੋਧ ਕੀਤਾ ਜਾ ਰਿਹਾ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਜੋ ਸੈਲਈ ਪਹਿਲਾਂ ਤੋਂ ਮਿਲ ਰਹੀ ਹੈ ਉਹ ਉਸ ਤੋਂ ਸੰਤੁਸ਼ਟ ਹਨ। ਆਨਲਾਇਨ ਦਰਜ ਕੀਤੀ ਗਈ ਮੰਗ ਵਿੱਚ ਲਿਖਿਆ ਹੈ, ''ਅਸੀਂ ਕਿਊਬਿਕ ਦੇ ਡਾਕਟਰ, ਅਸੀਂ ਮੈਡੀਕਲ ਫੈਡਰੇਸ਼ਨ ਵਲੋਂ ਵਧਾਈ ਗਈ ਸਾਡੀ ਸੈਲਰੀ ਦਾ ਵਿਰੋਧ ਕਰਦੇ ਹਾਂ।'' ਡਾਕਟਰਸ ਚਾਹੁੰਦੇ ਹਨ ਕਿ ਇਹ ਪੈਸਾ ਸਿਹਤ ਸੇਵਾਵਾਂ ਬਿਹਤਰ ਕਰਨ ਲਈ ਇਸਤੇਮਾਲ ਹੋਣਾ ਚਾਹੀਦਾ ਹੈ। ਉਨ੍ਹਾਂ ਆਪਣੀ ਮੰਗ 'ਚ ਲਿਖਿਆ ਹੈ ਕਿ ਡਾਕਟਰਾਂ ਦੇ ਨਾਲ ਕੰਮ ਕਰਨ ਵਾਲੇ ਸਟਾਫ ਲਈ ਕਈ ਸਹੂਲਤਾਂ ਦੀ ਕਮੀ ਹੈ ਜਿਸ ਤੋਂ ਬਹੁਤ ਸਾਰੇ ਮਰੀਜ਼ ਵੀ ਖੁਸ਼ ਨਹੀਂ ਹਨ, ਅਜਿਹੇ ਵਿੱਚ ਸੈਲਰੀ ਵਧਵਾਉਣਾ ਸਾਨੂੰ ਠੀਕ ਨਹੀਂ ਲੱਗਦਾ। ਜ਼ਿਕਰਯੋਗ ਹੈ ਕਿ ਇਥੋਂ ਦੀਆਂ ਨਰਸਾਂ ਕੰਮ ਦੇ ਘੰਟੀਆਂ ਨੂੰ ਲੈ ਕੇ ਕਾਫੀ ਪ੍ਰੇਸ਼ਾਨ ਰਹਿੰਦੀਆਂ ਹਨ।  ਆਨਲਾਇਨ ਦਰਜ ਮੰਗ ਵਿੱਚ ਲਿਖਿਆ ਹੈ ਕਿ ਜੇਕਰ ਸਾਡੇ ਸਾਥੀ ਖੁਸ਼ ਹੋਣਗੇ, ਇਲਾਜ਼ ਲਈ ਆਉਣ ਵਾਲੇ ਮਰੀਜ਼ ਸੰਤੁਸ਼ਟ ਹੋਣਗੇ ਤਾਂ ਉਹ ਸਾਨੂੰ ਵੀ ਚੰਗਾ ਲੱਗੇਗਾ ਅਤੇ ਇਹ ਖੁਸ਼ੀ ਪੈਸੇ ਵਧਵਾਉਣ ਨਾਲ ਨਹੀਂ ਮਿਲ ਸਕਦੀ। ਡਾਕਟਰਾਂ ਦੇ ਪ੍ਰਦਰਸ਼ਨ 'ਤੇ ਉੱਥੇ ਦੇ ਸਿਹਤ ਮੰਤਰਾਲਾ ਦਾ ਬਿਆਨ ਵੀ ਆ ਗਿਆ ਹੈ। ਸਿਹਤ ਮੰਤਰੀ ਗੇਟਨ ਬਾਰੇਟੇ ਨੇ ਕਿਹਾ ਹੈ ਕਿ ਜੇਕਰ ਡਾਕਟਰਾਂ ਨੂੰ ਲੱਗਦਾ ਹੈ ਕਿ ਜੇਕਰ ਡਾਕਟਰਸ ਆਪਣੇ ਇਸ ਫੈਸਲੇ ਤੋਂ ਖੁਸ਼ ਹਨ ਤਾਂ ਉਹ ਵਧੀ ਸੈਲਰੀ ਛੱਡ ਸਕਦੇ ਹਨ। ਬਾਰੇਟੇ ਨੇ ਕਿਹਾ, ਮੈਂ ਵਾਅਦਾ ਕਰਦਾ ਹਾਂ ਕਿ ਇਹ ਪੈਸਾ ਸਿਹਤ ਸਹੂਲਤਾਂ ਨੂੰ ਸੁਧਾਰਣ 'ਤੇ ਖਰਚ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਸਿਹਤ ਮੰਤਰਾਲੇ ਦੇ ਕੋਲ ਜ਼ਰੂਰੀ ਕੰਮਾਂ ਲਈ ਪੈਸਾ ਹੈ, ਪਰ ਬੇਸ਼ੁਮਾਰ ਪੈਸਾ ਵੀ ਨਹੀਂ ਹੈ। 


Tags :
Most Viewed News


Des punjab
Shane e punjab
Des punjab