DES PANJAB Des punjab E-paper
Editor-in-chief :Braham P.S Luddu, ph. 403-293-9393
ਸਟੀਲ ਤੇ ਐਲੂਮੀਨੀਅਨ ਟੈਰਿਫਜ਼ ਤੋਂ ਕੈਨੇਡਾ ਨੂੰ ਦੂਰ ਰੱਖਣ ਲਈ ਟਰੂਡੋ ਸਰਕਾਰ ਬਣਾਏਗੀ ਅਮਰੀਕਾ 'ਤੇ ਦਬਾਅ
Date : 2018-03-08 PM 07:49:24 | views (532)

 ਸਟੀਲ ਤੇ ਐਲੂਮੀਨੀਅਨ ਟੈਰਿਫਜ਼ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਕਿਸ ਹੱਦ ਤੱਕ ਲਾਏ ਜਾਂਦੇ ਹਨ ਇਸ ਦਾ ਪਤਾ ਵੀਰਵਾਰ ਨੂੰ ਲੱਗ ਜਾਵੇਗਾ , ਪਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਲਿਬਰਲ ਸਰਕਾਰ ਟਰੰਪ ਦੇ ਅੰਦਰੂਨੀ ਦਾਇਰੇ 'ਤੇ ਕੈਨੇਡਾ ਨੂੰ ਇਨ੍ਹਾਂ ਟੈਰਿਫਜ਼ ਤੋਂ ਦੂਰ ਰੱਖਣ ਲਈ ਦਬਾਅ ਪਾ ਰਹੀ ਹੈ । ਇਸ ਹਫਤੇ ਦੇ ਸ਼ੁਰੂ ਵਿੱਚ ਟੈਰਿਫਜ਼ ਬਾਰੇ ਟਰੰਪ ਨਾਲ ਨਿੱਜੀ ਤੌਰ 'ਤੇ ਗੱਲ ਕਰਨ ਤੋਂ ਬਾਅਦ ਟਰੂਡੋ ਅਗਲੇ ਹਫਤੇ ਕਿਊਬਿਕ, ਦੱਖਣੀ ਓਨਟਾਰੀਓ ਤੇ ਸਸਕੈਚਵਨ ਦੇ ਚਾਰ ਸ਼ਹਿਰਾਂ ਦਾ ਦੌਰਾ ਕਰਨ ਸਮੇਂ ਆਪਣੀ ਆਵਾਜ਼ ਨੂੰ ਜਨਤਕ ਕਰਨਗੇ।  ਇਹ ਸਾਰੀਆਂ ਥਾਂਵਾਂ ਉੱਤੇ ਸਟੀਲ ਤੇ ਐਲੂਮੀਨੀਅਮ ਵਰਕਰਜ਼ ਵੱਡੀ ਗਿਣਤੀ ਵਿੱਚ ਰਹਿੰਦੇ ਹਨ। ਸਰਹੱਦ ਤੋਂ ਪਾਰ ਪ੍ਰਧਾਨ ਮੰਤਰੀ ਦੇ ਉੱਘੇ ਮੰਤਰੀ ਤੇ ਡਿਪਲੋਮੈਟਜ਼ ਨੇ ਵੀ ਵਾÂ੍ਹੀਟ ਹਾਊਸ ਵਿੱਚ ਰਿਪਬਲਿਕਨ ਆਗੂਆਂ ਨਾਲ ਆਪਣੇ ਨੇੜਲੇ ਸਬੰਧਾਂ ਨੂੰ ਹਰਕਤ ਵਿੱਚ ਲਿਆਂਦਾ ਤੇ ਕੈਨੇਡਾ ਨੂੰ ਇਸ ਪਾਸੇ ਤੋਂ ਦੂਰ ਹੀ ਰੱਖਣ ਲਈ ਕਿਹਾ ਹੈ।
ਵਿਦੇਸ਼ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਅਮਰੀਕਾ ਦੇ ਟਰੇਡ ਨੁਮਾਇੰਦੇ ਰੌਬਰਟ ਲਾਈਥਜ਼ਰ ਤੇ ਰਿਪਬਲਿਕਨ ਹਾਊਸ ਸਪੀਕਰ ਪਾਲ ਰਾਇਨ ਨਾਲ ਵੀ ਟੈਰਿਫਜ਼ ਦੇ ਮੁੱਦੇ ਉੱਤੇ ਗੱਲ ਕੀਤੀ। ਰਾਇਨ ਵੱਲੋਂ ਇਨ੍ਹਾਂ ਟੈਰਿਫਜ਼ ਦਾ ਵਿਰੋਧ ਵੀ ਕੀਤਾ ਗਿਆ ਸੀ। ਉਨ੍ਹਾਂ ਆਖਿਆ ਸੀ ਕਿ ਟਰੇਡ ਵਾਰ ਦੀ ਸੰਭਾਵਨਾ ਤੋਂ ਵੀ ਬਚਿਆ ਜਾਣਾ ਬੇਹੱਦ ਜ਼ਰੂਰੀ ਹੈ।
ਰੱਖਿਆ ਮੰਤਰੀ ਹਰਜੀਤ ਸੱਜਣ ਨੇ ਵੀ ਆਪਣੇ ਹਮਰੁਤਬਾ ਅਧਿਕਾਰੀ ਜਨਰਲ ਜੇਮਜ਼ ਮੈਟੀਜ਼ ਨਾਲ ਇਹ ਮੁੱਦਾ ਸਾਂਝਾ ਕੀਤਾ ਤੇ ਕੁਦਰਤੀ ਵਸੀਲਿਆਂ ਬਾਰੇ ਮੰਤਰੀ ਜਿੰਮ ਕਾਰ ਨੇ ਟੈਕਸਸ ਵਿੱਚ ਊਰਜਾ ਮੰਤਰੀ ਰਿੱਕ ਪੈਰੀ ਕੋਲ ਇਹ ਮੁੱਦਾ ਉਠਾਇਆ। ਡਿਪਲੋਮੈਟਿਕ ਨਜ਼ਰੀਏ ਤੋਂ ਜੇ ਵੇਖਿਆ ਜਾਵੇ ਤਾਂ ਸੰਯੁਕਤ ਰਾਸ਼ਟਰ ਦੇ ਸਫੀਰ ਮਾਰਕ ਆਂਦਰੇ ਬਲੈਂਚਰਡ ਨੇ ਇਸ ਮੁੱਦੇ ਬਾਰੇ ਅਮਰੀਕਾ ਦੀ ਅੰਬੈਸਡਰ ਨਿੱਕੀ ਹਾਲੇ ਨਾਲ ਵੀ ਗੱਲ ਕੀਤੀ। ਅਮਰੀਕਾ ਵਿੱਚ ਕੈਨੇਡੀਅਨ ਅੰਬੈਸਡਰ ਡੇਵਿਡ ਮੈਕਨਾਟਨ ਵੱਲੋਂ ਵੀ ਬੁੱਧਵਾਰ ਨੂੰ ਅਮਰੀਕਾ ਦੇ ਨੈਸ਼ਨਲ ਸਕਿਊਰਿਟੀ ਐਡਵਾਈਜ਼ਰ ਐਚਆਰ ਮੈਕਮਾਸਟਰ ਨਾਲ ਡਿਨਰ ਕੀਤੇ ਜਾਣ ਦੀ ਸੰਭਾਵਨਾ ਹੈ।


Tags :


Des punjab
Shane e punjab
Des punjab