DES PANJAB Des punjab E-paper
Editor-in-chief :Braham P.S Luddu, ph. 403-293-9393
ਰਾਜਵਿੰਦਰ ਕੌਰ ਬਣੀ ਕੈਨੇਡਾ ਦੀ ਪਹਿਲੀ ਪੰਜਾਬੀ ਮਹਿਲਾ ਟਰੱਕ ਡਰਾਇਵਰ
Date : 2018-03-08 AM 10:46:12 | views (441)

 ਪੰਜਾਬ ਦੇ ਜ਼ਿਲ੍ਹਾ ਕਪੂਰਥਲਾ 'ਚ ਦੀ ਰਹਿਣ ਵਾਲੀ ਰਾਜਵਿੰਦਰ ਕੌਰ ਨੇ ਕੈਨੇਡਾ ਅਤੇ ਅਮਰੀਕਾ ਦੀਆਂ ਸੜਕਾਂ 'ਤੇ ਟਰੱਕ ਚਲਾਉਂਣ ਦਾ ਆਪਣਾ ਸੁਪਨਾ ਪੂਰਾ ਕੀਤਾ ਹੈ।  ਰਾਜਵਿੰਦਰ ਕੌਰ ਨੇ ਦੱਸਿਆ ਕਿ ਉਸ ਨੇ ਪੰਜਾਬ 'ਚ ਕਦੇ ਸਾਈਕਲ ਤੱਕ ਨਹੀਂ ਚਲਾਇਆ ਸੀ ਪਰ ਆਪਣੀ ਜ਼ਿੱਦ ਅਤੇ ਲਗਨ ਸਦਕਾ ਉਹ ਕੈਨੇਡਾ 'ਚ ਹੁਣ ਟਰੱਕ ਚਲਾ ਰਹੀ ਹੈ।  ਰਾਜਵਿੰਦਰ ਕੌਰ ਨੇ ਦੱਸਿਆ ਕਿ ਕੈਨੇਡਾ 'ਚ ਗੋਰੀਆਂ ਨੂੰ ਟਰੱਕ ਚਲਾਉਂਦੀਆਂ ਦੇਖ ਉਸ ਦੇ ਦਿਲ 'ਚ ਵੀ ਇੱਛਾ ਜਾਗੀ ਕਿ ਉਹ ਵੀ ਟਰੱਕ ਚਲਾਵੇ। ਉਸ ਦਾ ਪਤੀ ਪਹਿਲਾਂ ਹੀ ਟਰੱਕ ਡਰਾਈਵਰ ਰਿਹਾ ਹੈ ਅਤੇ ਇਸੇ ਕਾਰਨ ਉਸ ਨੇ ਆਪਣੇ ਪਤੀ ਤੋਂ ਹੀ ਟਰੱਕ ਚਲਾਉਣ ਦੀ ਸਿਖਲਾਈ ਲਈ।  ਦੱਸਣਯੋਗ ਹੈ ਕਿ ਰਾਜਵਿੰਦਰ ਹੁਣ 53 ਫੁੱਟ ਲੰਬਾ ਟਰੱਕ ਚਲਾ ਰਹੀ ਹੈ। 


Tags :
Most Viewed News


Des punjab
Shane e punjab
Des punjab