DES PANJAB Des punjab E-paper
Editor-in-chief :Braham P.S Luddu, ph. 403-293-9393
ਓਨਟਾਰੀਓ ਐਮ.ਪੀ.ਪੀ. ਨੇ ਵੋਟ ਪਾਉਣ ਦੀ ਉਮਰ 18 ਤੋਂ 16 ਸਾਲ ਕਰਨ ਮਤਾ ਪੇਸ਼ ਕੀਤਾ
Date : 2018-03-06 AM 10:04:34 | views (443)

 ਓਨਟਾਰੀਓ ਦੇ ਇੱਕ ਵਿਧਾਇਕ ਵੱਲੋਂ ਰਸਮੀ ਤੌਰ ਉੱਤੇ ਇਹ ਮਤਾ ਪੇਸ਼ ਕੀਤਾ ਗਿਆ ਹੈ ਕਿ ਪ੍ਰੋਵਿੰਸ ਨੂੰ ਵੋਟ ਪਾਉਣ ਦੀ ਉਮਰ 18 ਤੋਂ ਘਟਾ ਕੇ 16 ਕਰ ਦੇਣੀ ਚਾਹੀਦੀ ਹੈ।  ਲਿਬਰਲ ਐਮਪੀਪੀ ਆਰਥਰ ਪੌਟਸ, ਜੋ ਕਿ ਟੋਰਾਂਟੋ ਦੇ ਬੀਚਿਜ਼-ਈਸਟ ਯੌਰਕ ਇਲਾਕੇ ਦੀ ਅਗਵਾਈ ਕਰਦੇ ਹਨ, ਨੇ ਆਖਿਆ ਕਿ ਅਸੀਂ ਕਾਰ ਚਲਾਉਣ, ਸੌਕਰ ਦੀ ਕੋਚਿੰਗ ਤੇ ਇਨਕਮ ਟੈਕਸ ਅਦਾ ਕਰਨ ਦੇ ਮਾਮਲੇ ਵਿੱਚ 16 ਸਾਲਾ ਨੌਜਵਾਨਾਂ ਉੱਤੇ ਯਕੀਨ ਕਰਦੇ ਹਾਂ ਤੇ ਇਸ ਵਾਰੀ ਸਾਨੂੰ ਵੋਟ ਦੇ ਮਾਮਲੇ ਵਿੱਚ ਵੀ ਉਨ੍ਹਾਂ ਉੱਤੇ ਭਰੋਸਾ ਕਰਨਾ ਚਾਹੀਦਾ ਹੈ। ਪ੍ਰਾਈਵੇਟ ਮੈਂਬਰ ਬਿੱਲ ਪੇਸ਼ ਕਰਦਿਆਂ ਪੌਟਸ ਨੇ ਇੱਕ ਨਿਊਜ਼ ਰਲੀਜ਼ ਵਿੱਚ ਆਖਿਆ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਵੱਧ ਤੋਂ ਵੱਧ ਨੌਜਵਾਨਾਂ ਨੂੰ ਸਿਆਸੀ ਪ੍ਰਕਿਰਿਆ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ ਤੇ 16 ਸਾਲ ਦੀ ਉਮਰ ਵਿੱਚ ਅਜਿਹਾ ਕਰਨ ਨਾਲ ਸਾਨੂੰ ਅਜਿਹੇ ਲੋਕਾਂ ਦੀ ਵਧੇਰੇ ਰਜਿਸਟ੍ਰੇਸ਼ਨ, ਦਿਲਚਸਪੀ ਤੇ ਸ਼ਮੂਲੀਅਤ ਮਿਲ ਸਕਦੀ ਹੈ। ਪੌਟਸ ਨੇ ਆਖਿਆ ਕਿ ਆਸਟਰੀਆ, ਅਰਜਨਟੀਨਾ ਤੇ ਬ੍ਰਾਜ਼ੀਲ ਵਿੱਚ ਵੋਟਿੰਗ ਦੀ ਉਮਰ 16 ਸਾਲ ਤੋਂ ਘਟਾ ਦਿੱਤੀ ਗਈ ਹੈ ਤੇ ਸਕਾਟਲੈਂਡ ਵਿੱਚ ਤਾਂ 2014 ਵਿੱਚ ਅਜ਼ਾਦਾਨਾ ਜਨਮਤ ਕਰਵਾ ਕੇ ਅਜਿਹਾ ਕੀਤਾ ਗਿਆ ਸੀ। ਇਸ ਰਲੀਜ਼ ਵਿੱਚ ਆਖਿਆ ਗਿਆ ਕਿ ਪਿੱਛੇ ਜਿਹੇ ਅਮਰੀਕਾ ਵਿੱਚ ਸਕੂਲ ਵਿੱਚ ਵਾਪਰੇ ਗੋਲੀਕਾਂਡ ਮੌਕੇ ਹਾਈ ਸਕੂਲ ਦੇ ਵਿਦਿਆਰਥੀਆਂ ਦੀ ਸਰਗਰਮੀ ਨੇ ਇਹ ਸਿੱਧ ਕਰ ਦਿੱਤਾ ਕਿ ਸਿਆਸੀ ਪ੍ਰਕਿਰਿਆ ਵਿੱਚ ਸ਼ਾਮਲ ਹੋਣ ਦੀ ਉਨ੍ਹਾਂ ਦੀ ਇੱਛਾ ਤੇ ਸਮਰੱਥਾ ਦੋਵੇਂ ਹੀ ਹਨ। ਪੌਟਸ ਨੇ ਆਖਿਆ ਕਿ ਇਹ ਆਈਡੀਆ ਜਨਵਰੀ ਵਿੱਚ ਪਾਰਟੀ ਦੇ ਯੰਗ ਲਿਬਰਲਜ਼ ਵਿੰਗ ਵੱਲੋਂ ਲਿਆਂਦਾ ਗਿਆ ਸੀ।


Tags :


Des punjab
Shane e punjab
Des punjab