DES PANJAB Des punjab E-paper
Editor-in-chief :Braham P.S Luddu, ph. 403-293-9393
ਇੱਕ ਜੋੜੀ ਨੇ 6 ਸੂਬਿਆਂ 'ਚ ਕੀਤਾ 2 ਮਿਲੀਅਨ ਡਾਲਰ ਦੇ ਸਮਾਨ 'ਤੇ ਹੱਥ ਸਾਫ਼
Date : 2018-03-02 PM 01:30:55 | views (532)

 ਕਿਊਬਿਕ 'ਚ ਲੱਗਭਗ 2 ਮਿਲੀਅਨ ਡਾਲਰ ਦਾ ਸਮਾਨ ਚੋਰੀ ਕਰਨ ਦੇ ਦੋਸ਼ 'ਚ ਇੱਕ ਜੋੜੀ ਨੂੰ ਪੁਲਿਸ ਵਲੋਂ ਦੋਸ਼ੀ ਕਰਾਰ ਦਿੱਤਾ ਗਿਆ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਇਸ ਚੋਰੀਆਂ ਕੈਨੇਡਾ ਦੇ ਕਿਸੇ ਇੱਕ ਸੂਬੇ 'ਚ ਨਹੀਂ ਸਗੌਂ 6 ਵੱਖ-ਵੱਖ ਸ਼ਹਿਰਾਂ 'ਚ ਮੌਜੂਦ ਵੱਡੇ ਸਟੋਰਾਂ 'ਚ ਕੀਤੀ ਹੈ। ਉਨ੍ਹਾਂ ਕਿਹਾ ਕਿ ਬੀਤੇ ਵੀਰਵਾਰ ਨੂੰ 38 ਸਾਲਾ ਇਵਨਸ ਰਾਇਓਡਿਨ ਅਤੇ 30 ਸਾਲਾ ਗੈਬਰੀਅਲ ਡੀ ਮੋਰੇਸੈਸ ਨੂੰ ਹਿਰਾਸਤ 'ਚ ਲਿਆ ਗਿਆ ਸੀ।  ਨਾਰਥ ਮਾਂਟਰੀਅਲ ਤੋਂ 50 ਕੁ ਕਿਲੋਮੀਟਰ ਦੂਰ ਸੈਂਟ ਲਿਨ ਲਾਉਰੇਨਟਾਈਡਸ ਇਲਾਕੇ ਦੇ ਰਹਿਣ ਵਾਲੇ ਇਹ ਪਤੀ-ਪਤਨੀ ਵੀਰਵਾਰ ਨੂੰ ਅਦਾਲਤ 'ਚ ਪੇਸ਼ ਕੀਤੇ ਗਏ ਅਤੇ ਅਦਾਲਤ ਨੇ ਇਨ੍ਹਾਂ ਦੋਹਾਂ 'ਤੇ 11 ਦੋਸ਼ ਲਗਾਏ ਹਨ। ਪੁਲਸ ਮੁਤਾਬਕ ਇਸ ਚੋਰ ਜੋੜੇ ਨੇ ਦੇਸ਼ ਭਰ 'ਚ ਇਹ ਚੋਰੀ ਦਾ ਸਾਮਾਨ ਵੇਚਿਆ ਹੈ। ਪਿਛਲੇ ਸਾਲ ਅਗਸਤ ਮਹੀਨੇ ਇਸ ਜੋੜੇ ਨੇ 500,000 ਡਾਲਰਾਂ ਦਾ ਸਾਮਾਨ 'ਦਿ ਬੇਅ ਇਨ ਕੇਰਫੋਰ ਲੇਵਲ' 'ਚੋਂ ਚੋਰੀ ਕੀਤਾ ਸੀ। ਜਦ ਸਕਿਓਰਿਟੀ ਗਾਰਡਾਂ ਨੂੰ ਇਨ੍ਹਾਂ ਬਾਰੇ ਜਾਣਕਾਰੀ ਮਿਲੀ ਤਾਂ ਉਹ ਇੱਥੋਂ ਭੱਜ ਗਏ। ਪੁਲਸ ਨੇ ਦੱਸਿਆ ਕਿ ਇਹ ਜੋੜਾ ਕਈ ਵਾਰ ਸਟੋਰ 'ਚ 2 ਘੰਟਿਆਂ ਤਕ ਰੁਕਿਆ ਰਹਿੰਦਾ ਸੀ ਅਤੇ ਮੌਕਾ ਦੇਖਦੇ ਹੀ ਭੱਜ ਜਾਂਦਾ ਸੀ। ਪੁਲਸ ਨੇ ਦੱਸਿਆ ਕਿ ਇਹ ਦੋਵੇਂ ਸਾਲ 2016 ਤੋਂ ਕਈ ਵੱਡੇ-ਵੱਡੇ ਸਟੋਰਾਂ 'ਚ ਦਾਖਲ ਹੋ ਕੇ ਚੋਰੀਆਂ ਕਰਦੇ ਰਹੇ। ਲਾਵਾਲ ਪੁਲਸ ਦੇ ਬੁਲਾਰੇ ਇਵਲਾਇਨ ਬੁਡੋਰੀਓ ਨੇ ਦੱਸਿਆ ਕਿ ਵੱਡੇ ਸਟੋਰਾਂ 'ਚ ਜਾ ਕੇ ਇਹ ਜੋੜਾ ਮਹਿੰਗੇ ਇਲੈਕਟ੍ਰੋਨਿਕ ਸਮਾਨ, ਅਲਕੋਹਲ, ਪਰਫੀਊਮ ਅਤੇ ਘੜੀਆਂ ਦੀ ਚੋਰੀ ਕਰਦਾ ਸੀ, ਜਿਨ੍ਹਾਂ ਦੀ ਕੀਮਤ ਲਗਭਗ 2 ਮਿਲੀਅਨ ਡਾਲਰ ਹੈ। ਪੁਲਸ ਨੂੰ ਚੋਰੀ ਦੇ ਸਾਮਾਨ 'ਚੋਂ ਕੁੱਝ ਸਾਮਾਨ ਮਾਂਟਰੀਅਲ ਵੇਅਰ ਹਾਊਸ 'ਚੋਂ ਮਿਲਿਆ ਸੀ। ਪੁਲਸ ਨੇ ਇਹ ਵੀ ਕਿਹਾ ਕਿ ਉਹ ਇਸ ਸੰਬੰਧੀ ਕਈ ਹੋਰ ਸ਼ੱਕੀ ਲੋਕਾਂ ਨੂੰ ਲੱਭ ਰਹੇ ਹਨ, ਜੋ ਇਨ੍ਹਾਂ ਦੀ ਮਦਦ ਕਰਦੇ ਸਨ।


Tags :


Des punjab
Shane e punjab
Des punjab