DES PANJAB Des punjab E-paper
Editor-in-chief :Braham P.S Luddu, ph. 403-293-9393
ਪਤਨੀ ਦੇ ਕਤਲ ਦੇ ਦੋਸ਼ੀ ਬਲਦੇਵ ਸਿੰਘ 11 ਸਾਲ ਦੀ ਕੈਦ ਦੀ ਅਪੀਲ
Date : 2018-03-02 PM 01:30:05 | views (528)

 ਸਰੀ 'ਚ ਆਪਣੀ ਪਤਨੀ ਦੇ ਕਤਲ ਦਾ ਦੋਸ਼ ਕਬੂਲ ਚੁੱਕੇ ਬਲਦੇਵ ਸਿੰਘ ਨੂੰ ਸਰਕਾਰੀ ਵਕੀਲਾਂ 11 ਸਾਲ ਲਈ ਜੇਲ ਭੇਜਣ ਦੀ ਅਪੀਲ ਕੀਤੀ ਹੈ ਅਤੇ ਅਦਾਲਤ ਵਲੋਂ ਸਜ਼ਾ ਦਾ ਐਲਾਨ 8 ਮਾਰਚ ਨੂੰ ਕੀਤਾ ਜਾਣਾ ਹੈ।  ਵਕੀਲਾਂ ਨੇ ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਦੱਸਿਆ ਕਿ ਜੁਲਾਈ 2014 'ਚ ਕੀਤੇ ਗਏ ਇਸ ਕਤਲ ਲਈ ਇਹੀ ਸਹੀ ਸਜ਼ਾ ਹੈ। ਦੱਸਣਯੋਗ ਹੈ ਕਿ ਜੁਲਾਈ 2014 'ਚ ਨਰਿੰਦਰ ਕੌਰ ਕਲਸੀ ਨੂੰ ਜ਼ਖਮੀ ਹਾਲਤ 'ਚ ਹਸਪਤਾਲ ਦਾਖਲ ਕਰਵਾਇਆ ਗਿਆ ਸੀ ਤੇ ਕਈ ਦਿਨ ਵੈਂਟੀਲੇਟਰ 'ਤੇ ਰਹਿਣ ਪਿੱਛੋਂ ਉਸ ਦੀ ਮੌਤ ਹੋ ਗਈ ਸੀ।  ਪੁਲਸ ਨੇ ਸ਼ੁਰੂਆਤ 'ਚ ਇਸ ਨੂੰ ਘਰੇਲੂ ਹਿੰਸਾ ਦਾ ਮਾਮਲਾ ਕਰਾਰ ਦਿੱਤਾ ਸੀ। ਨਰਿੰਦਰ ਕੌਰ ਕਲਸੀ ਦੀ ਮੌਤ ਪਿੱਛੋਂ ਪੁਲਸ ਨੇ ਬਲਦੇਵ ਸਿੰਘ ਕਲਸੀ ਖਿਲਾਫ ਦੂਜੇ ਦਰਜੇ ਦੀ ਹੱਤਿਆ ਦਾ ਮਾਮਲਾ ਦਰਜ ਕੀਤਾ ਸੀ। ਇਸ ਮਾਮਲੇ 'ਚ ਪੁਲਸ ਨੇ ਦੋ ਸਾਲਾਂ ਤੱਕ ਪੜਤਾਲ ਕਰਨ ਪਿੱਛੋਂ ਦੂਜੇ ਦਰਜੇ ਦੀ ਹੱਤਿਆ ਦੇ ਦੋਸ਼ ਆਇਦ ਕੀਤੇ ਸਨ। ਬ੍ਰਿਟਿਸ਼ ਕੋਲੰਬੀਆ ਪ੍ਰਾਸੀਕਿਊਸ਼ਨ ਸਰਵਿਸ ਦੇ ਕਮਿਊਨੀਕੇਸ਼ਨ ਕੌਂਸਲ ਡੈਨ ਮੈਕਲਾਫਲਿਨ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਨਿਊ ਵੈਸਟਮਿੰਸਟਰ ਵਿਖੇ ਬੀ.ਸੀ. ਸੁਪਰੀਮ ਕੋਰਟ 'ਚ ਸੁਣਵਾਈ ਦੌਰਾਨ ਸਜ਼ਾ ਦੀ ਅਪੀਲ ਦਾਇਰ ਕੀਤੀ ਸੀ। ਪਿਛਲੇ ਸਾਲ ਨਵੰਬਰ 'ਚ ਬਲਦੇਵ ਸਿੰਘ ਕਲਸੀ ਨੇ ਅਪਰਾਧ ਕਬੂਲ ਕਰਦਿਆਂ ਕਤਲ ਦੀ ਬਜਾਏ ਹਲਕੇ ਦੋਸ਼ਾਂ ਅਧੀਨ ਸਜ਼ਾ ਸੁਣਾਏ ਜਾਣ ਦੀ ਮੰਗ ਕੀਤੀ ਸੀ।


Tags :
Most Viewed News


Des punjab
Shane e punjab
Des punjab