DES PANJAB Des punjab E-paper
Editor-in-chief :Braham P.S Luddu, ph. 403-293-9393
ਵਿੱਤ ਮੰਤਰੀ ਬਿੱਲ ਮੌਰਨਿਊ ਵੱਲੋਂ ਪੇਸ਼ ਕੀਤੇ ਜਾ ਰਹੇ ਫੈਡਰਲ ਬਜਟ 'ਚ ਜਾਣੋਂ ਕੀ ਹੈ ਖਾਸ
Date : 2018-02-27 PM 01:12:19 | views (468)

 ਵਿੱਤ ਮੰਤਰੀ ਬਿੱਲ ਮੌਰਨਿਊ ਵੱਲੋਂ ਅੱਜ ਹਾਊਸ ਆਫ ਕਾਮਨਜ਼ ਵਿੱਚ ਪੇਸ਼ ਕੀਤੇ ਜਾਣ ਵਾਲੇ ਫੈਡਰਲ ਬਜਟ ਦੇ ਦੋ ਅਹਿਮ ਨੁਕਤੇ ਲਿੰਗਕ ਸਮਾਨਤਾ ਤੇ ਨੈਸ਼ਨਲ ਫਾਰਮਾਕੇਅਰ ਪਲੈਨ ਹੋਣਗੇ। ਮੌਰਨਿਊ ਨੇ ਤਥਾ ਕਥਿਤ ਵਿਕਾਸ ਨੂੰ ਹੱਲਾਸ਼ੇਰੀ ਦੇਣ ਲਈ ਸਮੁੱਚੀ ਯੋਜਨਾਂ ਦੇ ਹਿੱਸੇ ਵਜੋਂ ਵਰਕਫੋਰਸ ਵਿੱਚ ਪਹਿਲਾਂ ਹੀ ਔਰਤਾਂ ਦੀ ਸ਼ਮੂਲੀਅਤ ਨੂੰ ਹੁਲਾਰਾ ਦੇਣ ਦਾ ਸੰਕੇਤ ਦਿੱਤਾ ਹੈ। ਇਸ ਦੇ ਨਾਲ ਹੀ ਇਸ ਦੌਰਾਨ ਪਿਤਾ ਬਣਨ ਵਾਲੇ ਪੁਰਸ਼ਾਂ ਨੂੰ ਜਾਂ ਸਮਲਿੰਗੀ ਜੋੜਿਆਂ ਤੇ ਜਿਹੜੇ ਮਾਪੇ ਬੱਚਿਆਂ ਨੂੰ ਜਨਮ ਨਹੀਂ ਦੇ ਸਕਦੇ ਉਨ੍ਹਾਂ ਲਈ ਪੇਡ ਲੀਵ ਦਿੱਤੇ ਜਾਣ ਦੀ ਵੀ ਯੋਜਨਾ ਹੈ। ਇਸ ਦਾ ਮੁੱਖ ਉਦੇਸ਼ ਮਾਪਿਆਂ ਲਈ ਆਪਣੇ ਬੱਚਿਆਂ ਨੂੰ ਸਮਾਨਤਾਪੂਰਬਕ ਪਾਲਣਾ ਹੋਵੇਗਾ।
ਲਿੰਗਕ ਸਮਾਨਤਾ ਉੱਤੇ ਧਿਆਨ ਕੇਂਦਰਿਤ ਕਰਨਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਲਿਬਰਲ ਸਰਕਾਰ ਦੀ ਮੁੱਖ ਤਰਜੀਹ ਹੈ। ਇਸ ਤੋਂ ਇਹ ਭਾਵ ਵੀ ਹੈ ਕਿ ਇਸ ਨਾਲ ਫੈਡਰਲ ਪੱਧਰ ਉੱਤੇ ਨਿਯੰਤਰਿਤ ਕੰਮ ਵਾਲੀਆਂ ਥਾਂਵਾਂ ਉੱਤੇ ਲਿੰਗਕ ਪੱਧਰ ਉੱਤੇ ਹੋਣ ਵਾਲੇ ਵੇਜ ਗੈਪ ਨੂੰ ਖ਼ਤਮ ਕੀਤਾ ਜਾ ਸਕੇਗਾ। ਇਸ ਦੌਰਾਨ ਬਜਟ ਵਿੱਚ ਨੈਸ਼ਨਲ ਫਾਰਮਾਕੇਅਰ ਪਲੈਨ ਵੱਲ ਵੀ ਕਦਮ ਵਧਾਏ ਜਾਣਗੇ। ਅਜਿਹਾ ਕਰਕੇ ਲਿਬਰਲ ਸਰਕਾਰ ਐਨਡੀਪੀ ਆਗੂ ਜਗਮੀਤ ਸਿੰਘ ਵੱਲੋਂ ਫਾਰਮਾਕੇਅਰ ਪਲੈਨ ਨੂੰ ਆਪਣੀ ਮੁੱਖ ਤਰਜੀਹ ਦੱਸਣ ਦੀ ਯੋਜਨਾ ਤੋਂ ਪਹਿਲਾਂ ਹੀ ਆਪਣੀ ਰਣਨੀਤੀ ਲਿਆ ਕੇ 2019 ਦੀਆਂ ਚੋਣਾਂ ਵਿੱਚ ਬਾਜੀ ਆਪਣੇ ਨਾਂ ਕਰਨ ਦੀ ਵੀ ਤਿਆਰੀ ਕਰ ਰਹੀ ਹੈ।
ਸੀਨੀਅਰ ਸਰਕਾਰੀ ਅਧਿਕਾਰੀਆਂ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ ਉੱਤੇ ਦੱਸਿਆ ਕਿ ਸਾਬਕਾ ਓਨਟਾਰੀਓ ਹੈਲਥ ਮੰਤਰੀ ਐਰਿਕ ਹੌਸਕਿਨਜ਼ ਇਸ ਫਾਰਮਾਕੇਅਰ ਪਲੈਨ ਨੂੰ ਤਿਆਰ ਕਰਨ ਵਿੱਚ ਮੁੱਖ ਭੂਮਿਕਾ ਨਿਭਾਉਣਗੇ। ਜ਼ਿਕਰਯੋਗ ਹੈ ਕਿ ਹੌਸਕਿਨਜ਼ ਵੱਲੋਂ ਸੋਮਵਾਰ ਨੂੰ ਆਪਣੇ ਕੈਬਨਿਟ ਦੇ ਅਹੁਦੇ ਤੇ ਓਨਟਾਰੀਓ ਵਿਧਾਨਸਭਾ ਸੀਟ ਤੋਂ ਅਚਾਨਕ ਅਸਤੀਫਾ ਦੇ ਦਿੱਤਾ ਸੀ। ਉਨ੍ਹਾਂ ਇਹ ਵੀ ਆਖਿਆ ਸੀ ਕਿ ਉਹ ਸਾਰੇ ਕੈਨੇਡੀਅਨਾਂ ਲਈ ਬਿਹਤਰ ਹੈਲਥ ਕੇਅਰ ਦਾ ਨਿਰਮਾਣ ਕਰਨ ਲਈ ਇਹ ਅਹੁਦੇ ਛੱਡ ਰਹੇ ਹਨ।
ਲਿਬਰਲਾਂ ਵੱਲੋਂ 2019 ਤੱਕ ਬਜਟ ਨੂੰ ਸੰਤੁਲਿਤ ਕਰਨ ਦਾ ਜਿਹੜਾ ਤਹੱਈਆ ਪ੍ਰਗਟਾਇਆ ਗਿਆ ਸੀ ਉਸ ਨੂੰ ਪੂਰਾ ਕਰਨ ਲਈ ਫੈਡਰਲ ਸਰਕਾਰ ਵੱਲੋਂ ਇਸ ਵਾਰੀ ਕੋਈ ਉਚੇਚ ਨਹੀਂ ਕੀਤਾ ਜਾ ਰਿਹਾ। ਇਸ ਬਜਟ ਵਿੱਚ ਮੁੱਢਲੀਆਂ ਵਿਗਿਆਨਕ ਖੋਜਾਂ ਤੇ ਵਾਤਾਵਰਣ ਦੀ ਸਾਂਭ ਸੰਭਾਲ ਦੇ ਸਬੰਧ ਵਿੱਚ ਵੱਡਾ ਨਿਵੇਸ਼ ਕੀਤਾ ਜਾਵੇਗਾ।


Tags :
Most Viewed News


Des punjab
Shane e punjab
Des punjab