DES PANJAB Des punjab E-paper
Editor-in-chief :Braham P.S Luddu, ph. 403-293-9393
ਵੈਨਕੂਵਰ ਇੱਕਵਾਰ ਫਿਰ ਭਾਰੀ ਬਰਫ਼ਬਾਰੀ ਦੀ ਲਪੇਟ 'ਚ
Date : 2018-02-24 PM 01:26:19 | views (437)

 ਠੰਡ ਅਤੇ ਬਰਫ਼ਬਾਰੀ ਕੈਨੇਡਾ 'ਤੇ ਲਗਾਤਾਰ ਕਹਿਰ ਬਰਸਾ ਰਹੀ ਹੈ।  ਵੈਨਕੂਵਰ ਨੂੰ ਇੱਕ ਵਾਰ ਮੁੜ ਦੁਬਾਰਾ ਭਾਰੀ ਬਰਫ਼ਬਾਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਥੋਂ ਦੀਆਂ ਸੜਕਾਂ ਨੂੰ ਬਰਫ ਦੀ ਮੋਟੀ ਤਹਿ ਨੇ ਢੱਕ ਲਿਆ ਹੈ ਜਿਸ ਕਾਰਣ ਲੋਕਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ਼ੁੱਕਰਵਾਰ ਇਥੇ ਭਾਰੀ ਬਰਫ ਪੈਣੀ ਸ਼ੁਰੂ ਹੋਈ ਜਿਸ ਕਾਰਣ ਸਖਕਾਂ 'ਤੇ ਟ੍ਰੈਫਿਕ ਜਾਮ ਹੋ ਗਿਆ।  ਬਰਫ਼ਬਾਰੀ ਤੋਂ ਬਾਅਦ ਵੈਨਕੁਵਰ ਦੇ ਕਈ ਸਕੂਲਾਂ ਨੂੰ ਬੰਦ ਕਰ ਦਿੱਤਾ ਗਿਆ। ਦੱਸਣਯੋਗ ਹੈ ਕਿ ਕੈਨੇਡਾ 'ਚ ਪੈ ਰਹੀ ਭਾਰੀ ਬਰਫ਼ਬਾਰੀ ਕਾਰਣ ਸਭ ਤੋਂ ਵੱਧ ਪ੍ਰੇਸ਼ਾਨੀ ਡਰਾਈਵਰਾਂ ਨੂੰ ਝੱਲਣੀ ਪੈਂਦੀ ਹੈ  ਜਿਨ੍ਹਾਂ ਲਈ ਬਰਫ਼ਬਾਰੀ 'ਚ ਹਾਲਾਤ ਕਾਫੀ ਚੁਣੌਤੀਪੂਰਨ ਬਣ ਜਾਂਦੇ ਹਨ  ਮੌਸਮ ਵਿਭਾਗ ਦਾ ਕਹਿਣਾ ਹੈ ਕਿ ਬਰਫਬਾਰੀ ਦੀ ਚਿਤਾਵਨੀ ਪਹਿਲਾਂ ਤੋਂ ਹੀ ਜਾਰੀ ਕੀਤੀ ਗਈ ਕਿ 6 ਤੋਂ 10 ਸੈਂਟੀਮੀਟਰ ਤੱਕ ਦੀ ਬਰਫ ਪੈ ਸਕਦੀ ਹੈ। ਬਰਫਬਾਰੀ ਕਾਰਨ ਹਵਾਈ ਅੱਡਿਆਂ 'ਤੇ ਬਹੁਤ ਸਾਰੀਆਂ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ ਅਤੇ ਕੁਝ 'ਚ ਦੇਰੀ ਹੋਈ ਹੈ। 

 

 


Tags :


Des punjab
Shane e punjab
Des punjab