DES PANJAB Des punjab E-paper
Editor-in-chief :Braham P.S Luddu, ph. 403-293-9393
ਕਿਊਬਿਕ ਕੋਰਟ ਵਲੋਂ ਸਦਨ 'ਚ ਸਿੱਖ ਦੀ ਕ੍ਰਿਪਾਨ 'ਤੇ ਪਾਬੰਦੀ ਬਰਕਰਾਰ
Date : 2018-02-21 PM 01:27:32 | views (609)

 ਕਿਊਬਿਕ ਦੀ ਅਦਾਲਤ ਵਲੋਂ ਸੰਸਦ 'ਚ ਕ੍ਰਿਪਾਨ ਧਾਰਨ ਕਰਕੇ ਦਾਖਲ ਹੋਣ ਦੀ ਪਾਬੰਦੀ ਨੂੰ ਬਰਕਾਰ ਰੱਖਿਆ ਗਿਆ ਹੈ।  ਮਿਲੀ ਜਾਣਕਾਰੀ ਅਨੁਸਾਰ  ਦ ਵਰਲਡ ਸਿੱਖ ਆਰਗਨਾਇਜ਼ੇਸ਼ਨ ਦੇ ਮੈਂਬਰ ਹਰਮਿੰਦਰ ਕੌਰ ਅਤੇ ਬਲਪ੍ਰੀਤ ਸਿੰਘ ਵਲੋਂ ਅਪੀਲ ਕੀਤੀ ਗਈ ਕਿ ਕ੍ਰਿਪਾਨ ਸਿੱਖ ਧਰਮ ਦੇ ਧਾਰਮਿਕ ਚਿਨ੍ਹ ਪੰਜ ਕਕਾਰਾਂ 'ਚੋਂ ਇੱਕ ਹੈ ਇਸ ਲਈ ਉਹ ਇਸ ਤੋਂ ਬਿਨ੍ਹਾਂ ਸਦਨ 'ਚ ਦਾਖਲ ਨਹੀਂ ਹੋਣਾ ਚਾਹੁੰਦੇ।  ਪਰ ਉਨ੍ਹਾਂ ਵਲੋਂ ਕੀਤੀ ਇਸ ਅਪੀਲ ਨੂੰ ਸੋਮਵਾਰ ਕਿਊਬਿਕ ਕੋਰਟ ਆਫ਼ ਅਪੀਲ ਦੇ ਜਸਟਿਸ ਪੈਟਰਿਕ ਹੈਲੀ ਵਲੋਂ ਖਾਰਜ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ  ਸੁਰੱਖਿਆ ਕਰਮਚਾਰੀਆਂ ਕੋਲ ਕਿਸੇ ਵੀ ਅਜਿਹੇ ਵਿਅਕਤੀ ਨੂੰ ਦਾਖਲ ਹੋਣ ਤੋਂ ਰੋਕਣ ਦਾ ਅਧਿਕਾਰ ਹੈ, ਜੋ ਆਪਣਾ ਧਾਰਮਿਕ ਚਿੰਨ੍ਹ ਨਹੀਂ ਹਟਾਉਣਾ ਚਾਹੁੰਦੇ, ਪਟੀਸ਼ਨ ਦੇ ਜਵਾਬ ਵਿਚ ਕੋਰਟ ਆਫ ਅਪੀਲ ਦੇ ਜਸਟਿਨ ਪੈਟ੍ਰਿਕ ਹੀਲੀ ਨੇ ਆਪਣੇ ਫੈਸਲੇ 'ਚ ਉਨ੍ਹਾਂ ਦੀਆਂ ਦਲੀਲਾਂ ਨੂੰ ਠੁਕਰਾ ਦਿੱਤਾ ਅਤੇ ਹੇਠਲੀ ਅਦਾਲਤ ਦੇ ਫੈਸਲੇ ਨੂੰ ਬਰਕਰਾਰ ਰੱਖਿਆ, ਜਿਸ 'ਚ ਕਿਹਾ ਗਿਆ ਸੀ ਕਿ ਸਦਨ ਨੂੰ ਸੰਸਦੀ ਸਹੂਲਤਾਂ ਮੁਤਾਬਕ ਆਪਣੇ ਨਿਯਮ ਬਣਾਉਣ ਦਾ ਅਧਿਕਾਰ ਹੈ।  ਕੋਰਟ ਦੇ ਇਸ ਫੈਸਲੇ ਸਬੰਧੀ ਡਬਲਯੂ.ਐਸ.ਓ. ਦੇ ਪ੍ਰਧਾਨ ਮੁਖਬੀਰ ਸਿੰਘ ਨੇ ਕਿਹਾ ਕਿ ਕਿਊਬਿਕ ਕੋਰਟ ਆਫ਼ ਅਪੀਲ ਵਲੋਂ ਕੀਤਾ ਗਿਆ ਇਹ ਫੈਸਲਾ ਨਿਰਾਸ਼ਾਜਨਕ ਹੈ।


Tags :
Most Viewed News


Des punjab
Shane e punjab
Des punjab