DES PANJAB Des punjab E-paper
Editor-in-chief :Braham P.S Luddu, ph. 403-293-9393
ਵਿਆਹ ਤੋਂ ਬਾਅਦ ਕੈਨੇਡਾ ਪੁੱਜੀ ਨਵ-ਵਿਆਹੁਤਾ ਦੀ ਸੜਕ ਹਾਦਸੇ 'ਚ ਮੌਤ
Date : 2018-02-06 PM 12:20:46 | views (492)

 ਕੈਨੇਡਾ ਦੀ ਧਰਤੀ 'ਤੇ ਮਾਪਿਆਂ ਵਲੋਂ ਚਾਵਾਂ ਲਾਡਾਂ ਨਾਲ਼ ਵਿਆਹੀ ਪੰਜਗਰਾੲੀਂ ਖ਼ੁਰਦ ਦੀ ਲਖਪ੍ਰੀਤ ਕੌਰ ਪੁੱਤਰੀ ਗੁਰਮੀਤ ਸਿੰਘ ਨੰਬਰਦਾਰ ਨੂੰ ਸ਼ਾਇਦ ਇਹ ਚਿੱਤ ਚੇਤਾ ਵੀ ਨਹੀਂ ਸੀ ਕਿ ਉਸ ਨੂੰ ਕੈਨੇਡਾ ਵਿਖੇ ਆਪਣੇ ਸਹੁਰੇ ਘਰ 'ਚ ਕਦਮ ਰੱਖਣ ਵੀ ਨਸੀਬ ਨਹੀਂ ਹੋਵੇਗਾ | ਪੰਜਗਰਾੲੀਂ ਖ਼ੁਰਦ ਤੋਂ ਸਿਰਫ਼ ਤਿੰਨ ਦਿਨ ਪਹਿਲਾਂ ਕੈਨੇਡਾ ਪੁੱਜੀ ਲਖਪ੍ਰੀਤ ਕੌਰ ਆਪਣੇ ਪਤੀ ਜਗਦੇਵ ਸਿੰਘ ਤੇ ਦੋ ਭਰਾਵਾਂ ਨਾਲ ਕਾਰ 'ਚ ਸਵਾਰ ਹੋ ਕੇ ਸਰੀ ਤੋਂ ਮਾਪਿਆਂ ਦੇ ਘਰੋਂ ਸਹੁਰੇ ਘਰ ਨੂੰ ਜਾ ਰਹੀ ਸੀ ਤਾਂ ਅਚਾਨਕ ਹੀ ਬਰਫ਼ ਤੋਂ ਫ਼ਿਸਲੇ ਟਰੱਕ ਨੇ ਉਨ੍ਹਾਂ ਦੀ ਕਾਰ ਨੂੰ ਆਪਣੀ ਲਪੇਟ 'ਚ ਲੈ ਲਿਆ | ਜਿਸ ਨਾਲ਼ ਲਖਪ੍ਰੀਤ ਕੌਰ ਮੌਕੇ 'ਤੇ ਹੀ ਦਮ ਤੋੜ ਗਈ ਜਦਕਿ ਉਸ ਦਾ ਪਤੀ ਜਗਦੇਵ ਸਿੰਘ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ ਤੇ ਉਸ ਦੇ ਭਰਾਵਾਂ ਦੇ ਸੱਟਾਂ ਲੱਗੀਆਂ ਹਨ | ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਜਲੰਧਰ ਤੋਂ ਸਾਇੰਸ ਦੀ ਗਰੈਜੂਏਟ ਲਖਪ੍ਰੀਤ ਕੌਰ ਬੇਸ਼ੱਕ ਕਰੀਬ ਦੋ ਸਾਲ ਪਹਿਲਾ ਕੈਨੇਡਾ ਦੀ ਧਰਤੀ 'ਤੇ ਵੱਸ ਚੁੱਕੀ ਸੀ ਪ੍ਰੰਤੂ ਉਸ ਨੇ ਵਿਆਹ ਕਰਾਉਣ ਲਈ ਆਪਣੀ ਮਾਤ ਭੂਮੀ ਨੂੰ ਤਰਜੀਹ ਦਿੱਤੀ | ਇਸ ਹੋਣਹਾਰ ਧੀ ਦੀ ਹੋਈ ਬੇਵਕਤੀ ਮੌਤ 'ਤੇ ਪਿੰਡ 'ਚ ਉਦਾਸੀ ਦਾ ਆਲਮ ਪਸਰਿਆ ਹੋਇਆ ਹੈ |


Tags :


Des punjab
Shane e punjab
Des punjab