DES PANJAB Des punjab E-paper
Editor-in-chief :Braham P.S Luddu, ph. 403-293-9393
ਲਿਬਰਲ ਸੈਨੇਟਰ ਕੌਲਿਨ ਕੇਨੀ ਨੇ ਕੀਤਾ ਆਪਣਾ ਅਹੁਦਾ ਛੱਡਣ ਦਾ ਐਲਾਨ
Date : 2018-02-01 PM 12:46:52 | views (397)

 ਕੌਲਿਨ ਕੇਨੀ ਨੇ ਆਪਣੀ ਰਿਟਾਇਰਮੈਂਟ ਤੋਂ ਕਈ ਮਹੀਨੇ ਪਹਿਲਾਂ ਹੀ ਆਪਣਾ ਅਹੁਦਾ ਛੱਡਣ ਦਾ ਐਲਾਨ ਕਰ ਦਿੱਤਾ ਹੈ। ਕੇਨੀ ਕਾਫੀ ਲੰਮੇਂ ਸਮੇਂ ਤੋਂ ਸੈਨੇਟਰ ਦੇ ਅਹੁੱਦੇ 'ਤੇ ਹਨ ਪਰ ਬੁੱਧਵਾਰ ਸਵੇਰੇ ਰਸਮੀ ਤੌਰ ਉੱਤੇ ਗਵਰਨਰ ਜਨਰਲ ਨੂੰ ਦੱਸਿਆ ਕਿ ਉਹ ਇਸ ਹਫਤੇ ਦੇ ਅੰਤ ਵਿੱਚ ਸੈਨੇਟ ਦਾ ਆਪਣਾ ਅਹੁਦਾ ਛੱਡ ਦੇਣਗੇ ਜਦਕਿ ਉਨ੍ਹਾਂ ਦੇ ਰਿਟਾਇਰ ਹੋਣ ਦੀ ਤਰੀਕ ਦਸੰਬਰ ਵਿੱਚ ਹੈ। ਰਿਡਿਊ ਹਾਲ ਨੂੰ ਲਿਖੇ ਖ਼ਤ ਵਿੱਚ ਕੇਨੀ ਨੇ ਸ਼ੁੱਕਰਵਾਰ ਨੂੰ ਆਪਣੇ ਅਸਤੀਫਾ ਦੇਣ ਦਾ ਕਾਰਨ ਆਪਣੀ ਸਿਹਤ ਤੇ ਕਈ ਦਹਾਕਿਆਂ ਤੋਂ ਉੱਪਰੀ ਸਦਨ ਵਿੱਚ ਕੰਮ ਕੀਤਾ ਜਾਣਾ ਦੱਸਿਆ। ਆਪਣੇ ਅਸਤੀਫੇ ਵਿੱਚ ਕੇਨੀ ਨੇ ਇਹ ਜ਼ਿਕਰ ਕੀਤਾ ਹੈ ਕਿ ਲੰਮੇਂ ਸਮੇਂ ਤੋਂ ਉਨ੍ਹਾਂ ਦੀ ਸਿਹਤ ਠੀਕ ਨਹੀਂ ਚੱਲ ਰਹੀ ਤੇ ਉਹ ਇਹ ਮਹਿਸੂਸ ਕਰਦੇ ਹਨ ਕਿ ਹੁਣ ਰਿਟਾਇਰ ਹੋਣ ਦਾ ਸਮਾਂ ਆ ਗਿਆ ਹੈ। ਉਨ੍ਹਾਂ ਇਹ ਵੀ ਲਿਖਿਆ ਹੈ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਆਪਣੀ ਜ਼ਿੰਮੇਵਾਰੀ ਪੂਰੀ ਕਰ ਲਈ ਹੈ।  ਉਨ੍ਹਾਂ ਇਹ ਵੀ ਲਿਖਿਆ ਕਿ ਪਿਛਲੇ ਚੁਤਾਲੀ ਸਾਲਾਂ ਤੋਂ ਆਪਣੇ ਦੇਸ਼ ਦੀ ਸੇਵਾ ਕਰਨ ਦਾ ਉਨ੍ਹਾਂ ਨੂੰ ਮੌਕਾ ਮਿਲਿਆ ਜਿਸ ਲਈ ਉਹ ਸਾਰਿਆਂ ਦੇ ਬਹੁਤ ਸ਼ੁਕਰਗੁਜ਼ਾਰ ਹਨ। ਉਨ੍ਹਾਂ ਨੇ ਪ੍ਰਧਾਨ ਮੰਤਰੀ (ਪਿਏਰੇ) ਟਰੂਡੋ ਦੇ ਆਫਿਸ ਵਿੱਚ ਤੇ ਸੈਨੇਟ ਮੈਂਬਰ ਵਜੋਂ ਕੰਮ ਕੀਤਾ। ਸੀਨੀਅਰ ਟਰੂਡੋ ਵੱਲੋਂ 1984 ਦੀ ਬਹਾਰ ਵਿੱਚ ਕੇਨੀ ਨੂੰ ਸੈਨੇਟ ਵਿੱਚ ਨਿਯੁਕਤ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਉਹ ਪ੍ਰਧਾਨ ਮੰਤਰੀ ਦੇ ਆਫਿਸ ਵਿੱਚ ਇੱਕ ਦਹਾਕੇ ਤੱਕ ਵਿਸ਼ੇਸ਼ ਸਲਾਹਕਾਰ ਤੇ ਅਸਿਸਟੈਂਟ ਪ੍ਰਿੰਸੀਪਲ ਸਕੱਤਰ ਵਜੋਂ ਕੰਮ ਕਰ ਚੁੱਕੇ ਸਨ। ਕੇਨੀ ਸ਼ੁਰੂ ਤੋਂ ਹੀ ਡਿਫੈਂਸ ਦੇ ਖਰਚਿਆਂ ਵਿੱਚ ਕਟੌਤੀ ਦੇ ਕ੍ਰਿਟਿਕ ਰਹੇ ਹਨ। ਉਨ੍ਹਾਂ 34 ਸਾਲ ਤੱਕ ਮਿਲਟਰੀ ਤੇ ਸਕਿਊਰਿਟੀ ਵਰਗੇ ਮੁੱਦਿਆਂ ਉੱਤੇ ਕੰਮ ਕੀਤਾ। ਕੇਨੀ ਅਜਿਹੇ ਇੱਕਮਾਤਰ ਸੈਨੇਟਰ ਹਨ ਜਿਨ੍ਹਾਂ 75 ਸਾਲ ਦੀ ਲਾਜ਼ਮੀ ਰਿਟਾਇਰਮੈਂਟ ਦੀ ਉਮਰ ਤੋਂ ਠੀਕ ਪਹਿਲਾਂ ਉੱਪਰੀ ਚੇਂਬਰ ਛੱਡਣ ਦਾ ਫੈਸਲਾ ਕੀਤਾ ਹੈ। ਇੱਥੇ ਦੱਸਣਾ ਬਣਦਾ ਹੈ ਕਿ ਅਲਬਰਟਾ ਤੋਂ ਲਿਬਰਲ ਸੈਨੇਟਰ ਕਲੌਡੈਟ ਟਾਰਡਿਫ ਨੇ ਪਿਛਲੇ ਹਫਤੇ ਇਹ ਐਲਾਨ ਕੀਤਾ ਸੀ ਕਿ ਉਹ ਸੁ?ੱਕਰਵਾਰ ਨੂੰ ਸੈਨੇਟ ਤੋਂ ਰਿਟਾਇਰ ਹੋਣ ਜਾ ਰਹੀ ਹੈ। ਉਨ੍ਹਾਂ ਦੇ ਨਾਲ ਹੀ ਲਿਬਰਲ ਜੋਨ ਫਰੇਜ਼ਰ ਨੇ ਵੀ ਉਸੇ ਦਿਨ ਆਪਣੀ ਰਿਟਾਇਰ ਹੋਣ ਦੀ ਲਾਜ਼ਮੀ ਤਰੀਕ ਤੋਂ ਇੱਕ ਸਾਲ ਪਹਿਲਾਂ ਰਿਟਾਇਰ ਹੋਣ ਦਾ ਐਲਾਨ ਕੀਤਾ ਹੈ। ਇਸ ਸਾਲ ਦੇ ਅੰਤ ਵਿੱਚ ਚਾਰ ਹੋਰ ਸੈਨੇਟਰ ਰਿਟਾਇਰ ਹੋਣ ਜਾ ਰਹੇ ਹਨ। ਸੈਨੇਟ ਵਿੱਚ ਪਹਿਲਾਂ ਤੋਂ ਹੀ 11 ਸੀਟਾਂ ਖਾਲੀ ਪਈਆਂ ਹਨ।

 

 

Tags :


Des punjab
Shane e punjab
Des punjab