DES PANJAB Des punjab E-paper
Editor-in-chief :Braham P.S Luddu, ph. 403-293-9393
ਬੀ.ਸੀ 'ਚ ਨਾਈਟਕਲੱਬ ਦੇ ਬਾਹਰ ਪੰਜਾਬੀ ਨੌਜਵਾਨ 'ਤੇ ਚਾਕੂ ਨਾਲ ਹਮਲਾ, ਮੌਤ
Date : 2018-01-29 AM 11:45:17 | views (424)

 ਕਲੱਬ ਦੇ ਬਾਹਰ ਇੱਕ ਲੜਾਈ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ 23 ਸਾਲਾ ਨਾਈਟਕਲੱਬ ਪ੍ਰਮੋਟਰ ਉੱਤੇ ਚਾਕੂ ਨਾਲ ਹਮਲਾ ਕੀਤੇ ਜਾਣ ਕਾਰਨ ਉਸ ਦੀ ਮੌਤ ਹੋ ਗਈ।  ਪੁਲਿਸ ਨੇ ਦੱਸਿਆ ਕਿ ਲੜਾਈ ਗ੍ਰੈਨਵਿੱਲੇ ਸਟਰੀਟ ਉੱਤੇ ਸਥਿਤ ਕਲੱਬ ਦੇ ਅੰਦਰ ਸ਼ੁਰੂ ਹੋਈ ਸੀ ਤੇ ਫਿਰ ਰਾਤੀਂ 2:30 ਵਜੇ ਇਹ ਲੜਾਈ ਸਟਰੀਟ ਉੱਤੇ ਪਹੁੰਚ ਗਈ। ਪੁਲਿਸ ਨੇ ਦੱਸਿਆ ਕਿ ਕਲਵਿੰਦਰ ਥਿੰਦ ਜਦੋਂ ਲੜਾਈ ਨੂੰ ਰੋਕਣ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਉਸ ਨੂੰ ਕਿਸੇ ਨੇ ਚਾਕੂ ਮਾਰ ਦਿੱਤਾ ਤੇ ਬਾਅਦ ਵਿੱਚ ਹਸਪਤਾਲ ਵਿੱਚ ਉਸ ਦੀ ਮੌਤ ਹੋ ਗਈ। ਬਾਰ ਸੇਫਟੀ ਆਰਗੇਨਾਈਜ਼ੇਸ਼ਨ ਬਾਰ ਵਾਚ ਵੈਨਕੂਵਰ ਦੇ ਚੇਅਰ ਕਰਟਿਸ ਰੌਬਿਨਸਨ ਨੇ ਆਖਿਆ ਕਿ ਉਹ ਅਸਲ ਵਿੱਚ ਉਹੀ ਕਰ ਰਿਹਾ ਸੀ ਜਿਸ ਦੀ ਉਸ ਤੋਂ ਉਮੀਦ ਕੀਤੀ ਜਾਂਦੀ। ਅਸੀਂ ਇਸ ਘਟਨਾ ਤੋਂ ਬਹੁਦ ਖੌਫਜਦਾ ਹਾਂ। ਸਾਨੂੰ ਇਸ ਗੱਲ ਦਾ ਗੁੱਸਾ ਵੀ ਹੈ ਕਿ ਕੋਈ ਗ੍ਰੈਨਵਿੱਲੇ ਸਟਰੀਟ ਉੱਤੇ ਚਾਕੂ ਲੈ ਕੇ ਹੀ ਕਿਉਂ ਆਇਆ?  ਥਿੰਦ ਨੇ ਕਾਰ ਸੇਲਜ਼ਮੈਨ ਦੀ ਆਪਣੀ ਨੌਕਰੀ ਛੱਡ ਕੇ ਅਜੇ ਕੱਲਬ ਵਿੱਚ ਕੰਮ ਕਰਨਾ ਸ਼ੁਰੂ ਹੀ ਕੀਤਾ ਸੀ। ਕਾਰ ਡੀਲਰਸ਼ਿਪ ਵਿੱਚ ਥਿੰਦ ਦੇ ਪੁਰਾਣੇ ਸਾਥੀਆਂ ਨੇ ਦੱਸਿਆ ਕਿ ਉਹ ਬਹੁਤ ਹੀ ਜ਼ਿੰਦਾਦਿਲ ਇਨਸਾਨ ਸੀ। ਉਹ ਕੰਮ ਉੱਤੇ ਹਮੇਸ਼ਾਂ ਮੁਸਕਰਾਉਂਦਾ ਹੋਇਆ ਆਉਂਦਾ ਸੀ। ਸਾਰਾ ਦਿਨ ਦੂਜਿਆਂ ਨੂੰ ਹਸਾਉਂਦਾ ਰਹਿੰਦਾ ਸੀ। ਡੀਲਰਸ਼ਿਪ ਉੱਤੇ ਸੇਲਜ਼ ਮੈਨੇਜਰ ਡੈਨੀ ਮੌਰੋ ਨੇ ਆਖਿਆ ਕਿ ਕਈ ਲੋਕ ਉਸ ਨੂੰ ਹਮੇਸ਼ਾਂ ਯਾਦ ਰੱਖਣਗੇ। ਪੁਲਿਸ ਨੇ ਕਈ ਮਸ਼ਕੂਕਾਂ ਨੂੰ ਹਿਰਾਸਤ ਵਿੱਚ ਲਿਆ ਹੋਇਆ ਹੈ ਪਰ ਅਜੇ ਕਿਸੇ ਖਿਲਾਫ ਚਾਰਜਿਜ਼ ਨਹੀਂ ਲੱਗੇ। ਅਧਿਕਾਰੀਆਂ ਨੂੰ ਨਹੀਂ ਲੱਗਦਾ ਕਿ ਇਹ ਘਟਨਾ ਕਿਸੇ ਗੈਂਗ ਆਦਿ ਨਾਲ ਸਬੰਧਤ ਸੀ।


Tags :


Des punjab
Shane e punjab
Des punjab