DES PANJAB Des punjab E-paper
Editor-in-chief :Braham P.S Luddu, ph. 403-293-9393
ਓਨਟਾਰੀਓ ਦੀ ਪੀਸੀ ਪਾਰਟੀ 'ਚ ਕੀਤਾ ਗਿਆ ਵੱਡਾ ਫੇਰਬਦਲ
Date : 2018-01-29 AM 11:43:03 | views (448)

 ਪੈਟਰਿਕ ਬ੍ਰਾਊਨ ਖਿਲਾਫ ਜਿਨਸੀ ਦੁਰਵਿਵਹਾਰ ਦੇ ਦੋਸ਼ ਲੱਗਣ ਤੋਂ ਬਾਅਦ ਓਨਟਾਰੀਓ ਦੀ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਤੋਂ ਅਸਤੀਫਾ ਦੇਣ ਵਾਲੇ ਦੋ ਅਹਿਮ ਮੈਂਬਰਜ਼ ਨੂੰ ਵਾਪਿਸ ਸੱਦ ਲਿਆ ਗਿਆ ਹੈ। ਪਰ ਕਈ ਹੋਰ ਪਾਰਟੀ ਅਹੁਦੇਦਾਰੀਆਂ ਖ਼ਤਮ ਕਰ ਦਿੱਤੀਆਂ ਗਈਆਂ ਹਨ।  ਪਾਰਟੀ ਦੇ ਚੀਫ ਆਫ ਸਟਾਫ ਅਲੀਖਾਨ ਵੈਲਸ਼ੀ ਤੇ ਡਾਇਰੈਕਟਰ ਆਫ ਕਮਿਊਨਿਕੇਸ਼ਨਜ਼ ਨਿੱਕ ਬਰਗਾਮਿਨੀ ਉਨ੍ਹਾਂ ਚਾਰਾਂ ਵਿੱਚੋਂ ਦੋ ਅਹਿਮ ਪਾਰਟੀ ਮੈਂਬਰਜ਼ ਸਨ ਜਿਨ੍ਹਾਂ ਨੇ ਬ੍ਰਾਊਨ ਖਿਲਾਫ ਖਬਰ ਆਉਣ ਤੋਂ ਕੁੱਝ ਮਿੰਟ ਬਾਅਦ ਹੀ ਅਸਤੀਫਾ ਦੇ ਦਿੱਤਾ ਸੀ। ਪਹਿਲਾਂ ਤਾਂ ਬ੍ਰਾਊਨ ਨੇ ਇੱਕ ਭਾਵੁਕ ਜਿਹੀ ਨਿਊਜ਼ ਕਾਨਫਰੰਸ ਕਰਕੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਪਰ ਅਗਲੀ ਸਵੇਰੇ ਉਨ੍ਹਾਂ ਪਾਰਟੀ ਆਗੂ ਵਜੋਂ ਅਸਤੀਫਾ ਦੇ ਦਿੱਤਾ। ਟੋਰੀ ਕਾਕਸ ਨੇ ਵਿੱਕ ਫੇਡੇਲੀ ਨੂੰ ਆਪਣਾ ਅੰਤਰਿਮ ਆਗੂ ਚੁਣ ਲਿਆ ਤੇ ਹੁਣ ਪਾਰਟੀ ਮਾਰਚ ਤੋਂ ਪਹਿਲਾਂ ਆਪਣੀ ਪਾਰਟੀ ਦੇ ਆਗੂ ਦੀ ਚੋਣ ਲਈ ਲੀਡਰਸ਼ਿਪ ਦੌੜ ਕਰਵਾਵੇਗੀ। ਐਤਵਾਰ ਨੂੰ ਵੈਲਸ਼ੀ ਵੱਲੋਂ ਪਾਰਟੀ ਸਟਾਫ ਨੂੰ ਭੇਜੀ ਗਈ ਇੱਕ ਈਮੇਲ ਵਿੱਚ ਉਨ੍ਹਾਂ ਆਪਣੀ ਤੇ ਬਰਗਾਮਿਨੀ ਦੀ ਪਹਿਲਾਂ ਵਾਲੇ ਅਹੁਦਿਆਂ ਉੱਤੇ ਹੀ ਵਾਪਸੀ ਦਾ ਖੁਲਾਸਾ ਕੀਤਾ। ਉਨ੍ਹਾਂ ਇਹ ਵੀ ਦੱਸਿਆ ਕਿ ਬ੍ਰਾਊਨ ਦੇ ਅਸਤੀਫੇ ਤੋਂ ਬਾਅਦ ਪਾਰਟੀ ਦੇ ਪੁਨਰਗਠਨ ਮੌਕੇ ਕਈ ਉੱਚ ਅਹੁਦੇ ਵੀ ਖ਼ਤਮ ਕਰ ਦਿੱਤੇ ਗਏ।
ਐਗਜ਼ੈਕਟਿਵ ਡਾਇਰੈਕਟਰ, ਦੋ ਡਿਪਟੀ ਚੀਫ ਆਫ ਸਟਾਫ ਦੇ ਅਹੁਦੇ, ਪਾਰਟੀ ਸਲਾਹਕਾਰ ਦਾ ਅਹੁਦਾ ਤੇ ਵੱਡੀ ਗਿਣਤੀ ਜੂਨੀਅਰ ਤੇ ਮਿਡ ਲੈਵਲ ਜੌਬਜ਼ ਪਹਿਲਾਂ ਹੀ ਖ਼ਤਮ ਕੀਤੀਆਂ ਜਾ ਚੁੱਕੀਆਂ ਹਨ। ਵੈਲਸ਼ੀ ਨੇ ਇੱਕ ਈਮੇਲ ਵਿੱਚ ਲਿਖਿਆ ਕਿ ਲੀਡਰਸ਼ਿਪ ਵਿੱਚ ਕਿਸੇ ਕਿਸਮ ਦੀ ਤਬਦੀਲੀ ਨਾਲ ਪੁਨਰਗਠਨ ਦੀ ਲੋੜ ਵੀ ਮਹਿਸੂਸ ਹੁੰਦੀ ਹੈ। ਹਾਲਾਂਕਿ ਪੁਨਰਗਠਨ ਹਮੇਸ਼ਾਂ ਮੁਸ਼ਕਲ ਹੁੰਦਾ ਹੈ ਪਰ ਕਈ ਵਾਰੀ ਇਸ ਦੀ ਲੋੜ ਹੁੰਦੀ ਹੈ। ਵੈਲਸ਼ੀ ਨੇ ਇਹ ਵੀ ਲਿਖਿਆ ਕਿ ਇਹ ਤਬਦੀਲੀਆਂ ਬਹੁਤਾ ਕਰਕੇ ਉਨ੍ਹਾਂ ਵੱਲੋਂ ਫੈਡੇਲੀ ਨੂੰ ਕੀਤੀਆਂ ਗਈਆਂ ਸਿਫਾਰਸ਼ਾਂ ਦੇ ਅਧਾਰ ਉੱਤੇ ਕੀਤੀਆਂ ਗਈਆਂ।


Tags :
Most Viewed News


Des punjab
Shane e punjab
Des punjab