DES PANJAB Des punjab E-paper
Editor-in-chief :Braham P.S Luddu, ph. 403-293-9393
ਬ੍ਰਿਟਿਸ਼ ਕੋਲੰਬੀਆ 'ਚ ਬੀਅਰ ਦਾ ਭਰਿਆ ਟਰੱਕ ਚੋਰੀ
Date : 2018-01-27 PM 12:23:20 | views (516)

 ਬ੍ਰਿਟਿਸ਼ ਕੋਲੰਬੀਆ 'ਚ ਇੱਕ ਅਨੌਖੀ ਚੌਰੀ ਦੀ ਘਟਨਾ ਵਾਪਰੀ। ਦਸਅਸਲ ਚੋਰਾਂ ਨੇ ਇਥੇ ਇੱਕ ਬੀਅਰ ਦੀਆਂ ਬੋਤਲਾਂ ਨਾਲ ਭਰੇ ਟਰੱਕ ਨੂੰ ਹੀ ਚੋਰੀ ਕਰ ਲਿਆ।  ਮਿਲੀ ਜਾਣਕਾਰੀ ਅਨੁਸਾਰ ਬ੍ਰਿਟਿਸ਼ ਕੋਲੰਬੀਆ 'ਚ ਰਿਚਮੰਡ ਦੇ 8000 ਬਲਾਕ ਨੇੜੇ ਪੁਲਿਸ ਅਧਿਕਾਰੀਆਂ ਨੂੰ ਬੀਅਰ ਦੀਆਂ ਬੋਤਲਾਂ ਨਾਲ ਭਰਿਆ ਟਰੱਕ ਜੋ ਕਿ ਬੀਤੀ 20 ਜਨਵਰੀ ਨੂੰ ਚੋਰੀ ਹੋਇਆ ਸੀ, ਖਾਲੀ ਪ੍ਰਾਪਤ ਹੋਇਆ।  ਅਧਿਕਾਰੀਆਂ ਨੇ ਦੱਸਿਆ ਕਿ ਇਸ ਟਰੱਕ 'ਚ 2592 ਬੀਅਰ ਦੀਆਂ ਬੋਤਲਾਂ ਸਨ ਜਿਨ੍ਹਾਂ ਦੀ ਕੀਮਤ ਲੱਗਭਗ $155000 ਹੈ। ਸਥਾਨਕ ਪੁਲਿਸ ਅਧਿਕਾਰੀਆਂ ਨੇ ਇਸ ਘਟਨਾ ਸਬੰਧੀ ਦੱਸਿਆ ਕਿ ਉਨ੍ਹਾਂ ਨੂੰ ਪਹਿਲਾਂ ਕਦੇ ਅਜਿਹੀ ਚੋਰੀ ਦੀ ਘਟਨਾ ਦੇਖਣ ਨੂੰ ਨਹੀਂ ਮਿਲੀ। ਚੋਰਾਂ ਨੇ ਬੋਤਲਾਂ ਦਾ ਕੋਈ ਨਾਮੋ-ਨਿਸ਼ਾਨ ਵੀ ਨਹੀਂ ਛੱਡਿਆ।  ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾਂ ਰਹੀ ਹੈ ਅਤੇ ਜਲਦ ਹੀ ਚੋਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। 

 

 

 

 

Tags :
Most Viewed News


Des punjab
Shane e punjab
Des punjab