DES PANJAB Des punjab E-paper
Editor-in-chief :Braham P.S Luddu, ph. 403-293-9393
ਓਨਟਾਰੀਓ ਦੀ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਚੁਣੇਗੀ ਆਪਣਾ ਨਵਾਂ ਆਗੂ
Date : 2018-01-26 PM 12:37:11 | views (476)

 ਓਨਟਾਰੀਓ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਦੇ ਵੀਰਵਾਰ ਨੂੰ ਉਦੋਂ ਮੁਸੀਬਤਾਂ ਦਾ ਪਹਾੜ ਟੁੱਟ ਪਿਆ ਜਦੋਂ ਜਿਨਸੀ ਸ਼ੋਸ਼ਣ ਦੇ ਦੋਸ਼ ਲੱਗਣ ਤੋਂ ਬਾਅਦ ਪਾਰਟੀ ਆਗੂ ਨੂੰ ਅਸਤੀਫਾ ਦੇਣਾ ਪਿਆ। ਪਰ ਮਾਹਿਰਾਂ ਦਾ ਕਹਿਣਾ ਹੈ ਕਿ ਅਗਲੇ ਕੁੱਝ ਹਫਤਿਆਂ ਵਿੱਚ ਇਹ ਤੈਅ ਹੋ ਜਾਵੇਗਾ ਕਿ ਕੀ ਪਾਰਟੀ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਵਾਪਿਸ ਪੈਰਾਂ ਸਿਰ ਹੋ ਸਕੇਗੀ ਜਾਂ ਨਹੀਂ। ਪੈਟਰਿਕ ਬ੍ਰਾਊਨ ਦੀ ਥਾਂ ਲੈਣ ਲਈ ਕਿਸੇ ਅੰਤਰਿਮ ਆਗੂ ਦੀ ਚੋਣ ਲਈ ਟੋਰੀ ਕਾਕਸ ਮੀਟਿੰਗ ਕਰਨਗੇ।  ਪਾਰਟੀ ਦੇ ਡਿਪਟੀ ਆਗੂਆਂ ਨੇ ਇਹ ਨਹੀਂ ਆਖਿਆ ਕਿ ਜਿਸ ਵਿਅਕਤੀ ਨੂੰ ਉਹ ਆਪਣਾ ਆਗੂ ਚੁਣਨਗੇ, ਜੂਨ ਵਿੱਚ ਹੋਣ ਵਾਲੀਆਂ ਚੋਣਾਂ ਵਿੱਚ ਉਹੀ ਉਨ੍ਹਾਂ ਦੀ ਅਗਵਾਈ ਕਰੇਗਾ ਜਾਂ ਨਹੀਂ। ਅਜੇ ਤੱਕ ਇਹ ਵੀ ਸਪਸ਼ਟ ਨਹੀਂ ਹੋ ਸਕਿਆ ਹੈ ਕਿ ਜੂਨ ਦੀਆਂ ਚੋਣਾਂ ਤੋਂ ਪਹਿਲਾਂ ਹੀ ਲੀਡਰਸ਼ਿਪ ਦੌੜ ਕਰਵਾ ਲਈ ਜਾਵੇਗੀ ਜਾਂ ਨਹੀਂ। ਬੱਸ ਇਹੋ ਪਤਾ ਲੱਗ ਸਕਿਆ ਕਿ ਕਾਕਸ ਮੈਂਬਰ ਅਜੇ ਇਨ੍ਹਾਂ ਮੁੱਦਿਆਂ ਬਾਰੇ ਵਿਚਾਰ ਵਟਾਂਦਰਾ ਕਰਨਗੇ। ਜ਼ਿਕਰਯੋਗ ਹੈ ਕਿ ਬੁੱਧਵਾਰ ਸ਼ਾਮ ਨੂੰ ਕੁਈਨਜ਼ ਪਾਰਕ ਵਿਖੇ ਹੋਈ ਨਿਊਜ਼ ਕਾਨਫਰੰਸ ਵਿੱਚ ਬ੍ਰਾਊਨ ਨੇ ਇਨ੍ਹਾਂ ਸਾਰੇ ਇਲਜ਼ਾਮਾਂ ਤੋਂ ਇਨਕਾਰ ਕੀਤਾ। ਇਸ ਤੋਂ ਪਹਿਲਾਂ ਵੀਰਵਾਰ ਸਵੇਰੇ ਬ੍ਰਾਊਨ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਹੁਣ ਓਨਟਾਰੀਓ ਦੀ ਪੀਸੀ ਪਾਰਟੀ ਦਾ ਕਹਿਣਾ ਹੈ ਕਿ ਉਹ ਪਾਰਟੀ ਅਧਿਕਾਰੀਆਂ ਤੇ ਮੈਂਬਰਾਂ ਨਾਲ ਇਹ ਵਿਚਾਰ ਕਰ ਰਹੇ ਹਨ ਕਿ ਅੱਗੇ ਕੀ ਕੀਤਾ ਜਾਵੇ। ਓਨਟਾਰੀਓ ਪੀਸੀ ਕੌਂਸਟੀਚਿਊਸ਼ਨ ਅਨੁਸਾਰ ਜੇ ਕਿਸੇ ਆਗੂ ਦੀ ਮੌਤ ਹੋ ਜਾਂਦੀ ਹੈ, ਕੋਈ ਰਿਟਾਇਰ ਹੁੰਦਾ ਹੈ ਜਾਂ ਅਸਤੀਫਾ ਦਿੰਦਾ ਹੈ ਤਾਂ ਲੀਡਰਸ਼ਿਪ ਚੋਣ ਪੈਂਡਿੰਗ ਹੋਣ ਕਾਰਨ ਕਾਕਸ ਅੰਤਰਿਮ ਆਗੂ ਚੁਣ ਸਕਦਾ ਹੈ। ਜੇ ਕਾਕਸ ਅੰਤਰਿਮ ਆਗੂ ਦੀ ਚੋਣ ਕਰਨ ਤੋਂ ਅਸਮਰੱਥ ਹੁੰਦਾ ਹੈ ਤਾਂ ਕਾਕਸ ਤੇ ਐਗਜ਼ੈਕਟਿਵਸ ਦੀ ਸਾਂਝੀ ਮੀਟਿੰਗ ਸੱਦ ਕੇ ਇਹ ਚੋਣ ਕਰ ਲਈ ਜਾਂਦੀ ਹੈ।
ਇਸ ਤੋਂ ਪਹਿਲਾਂ ਪ੍ਰਾਪਤ ਜਾਣਕਾਰੀ ਅਨੁਸਾਰ ਦੋ ਔਰਤਾਂ ਵੱਲੋਂ ਜਿਨਸੀ ਸ਼ੋਸ਼ਣ ਦਾ ਦੋਸ਼ ਲਾਏ ਜਾਣ ਤੋਂ ਬਾਅਦ ਓਨਟਾਰੀਓ ਪ੍ਰੋਗਰੈਸਿਵ ਕੰਜ਼ਰਵੇਟਿਵ ਆਗੂ ਪੈਟਰਿਕ ਬ੍ਰਾਊਨ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ।

 


Tags :
Most Viewed News


Des punjab
Shane e punjab
Des punjab