DES PANJAB Des punjab E-paper
Editor-in-chief :Braham P.S Luddu, ph. 403-293-9393
ਬੀਸੀ ਦੇ ਟਰੈਂਪੋਲੀਨ ਪਾਰਕ ਵਿੱਚ ਜ਼ਖ਼ਮੀ ਹੋਣ ਮਗਰੋਂ ਇੱਕ ਵਿਅਕਤੀ ਦੀ ਹੋਈ ਮੌਤ
Date : 2018-01-25 PM 01:06:36 | views (439)

 ਬੀ.ਸੀ. ਦੇ ਐਕਸਟ੍ਰੀਮ ਏਅਰ ਪਾਰਕ 'ਚ ਐਕਰੋਬੈਟਿਕ ਸਟੰਟ ਦੌਰਾਨ ਇੱਕ ਵਿਅਕਤੀ ਦੀ ਮੌਤ 
ਬੀ.ਸੀ. ਦੇ ਟਰੈਂਪੋਲੀਨ ਪਾਰਕ ਵਿੱਚ ਕਈ ਤਰ੍ਹਾਂ ਦੇ ਐਕਰੋਬੈਟਿਕ ਸਟੰਟ ਕਰਨ ਵਾਲਾ ਵਿਅਕਤੀ ਇੱਕ ਹਾਦਸੇ ਦੌਰਾਨ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ ਤੇ ਬਾਅਦ ਵਿੱਚ ਉਸ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਐਕਸਟ੍ਰੀਮ ਏਅਰ ਪਾਰਕ, ਜੋ ਕਿ ਇੰਡੋਰ ਟਰੈਂਪੋਲਿਨ ਫਸਿਲਿਟੀ ਹੈ, ਦੇ ਅਧਿਕਾਰੀਆਂ ਨੇ ਇੱਕ ਬਿਆਨ ਜਾਰੀ ਕਰਕੇ ਆਖਿਆ ਕਿ ਇਸ ਮੌਤ ਦਾ ਉਨ੍ਹਾਂ ਨੂੰ ਬੇਹੱਦ ਅਫਸੋਸ ਹੈ ਤੇ ਗਾਹਕਾਂ ਦੀ ਸੇਫਟੀ ਹੀ ਉਨ੍ਹਾਂ ਦੀ ਮੁੱਖ ਤਰਜੀਹ ਹੈ। ਮਾਊਂਟੀਜ਼ ਨੇ ਇੱਕ ਨਿਊਜ਼ ਰਲੀਜ਼ ਵਿੱਚ ਆਖਿਆ ਕਿ 46 ਸਾਲਾ ਵਿਅਕਤੀ ਬੀਤੇ ਦਿਨੀਂ ਇਸ ਪਾਰਕ ਵਿੱਚ ਆਪਣੇ ਦੋ ਬੱਚਿਆਂ ਨਾਲ ਆਇਆ ਸੀ ਤੇ ਇਸ ਦੌਰਾਨ ਹੀ ਉਸ ਨੂੰ ਸੱਟ ਲੱਗੀ।
ਪੁਲਿਸ ਨੇ ਦੱਸਿਆ ਕਿ ਇਹ ਵਿਅਕਤੀ ਐਕਰੋਬੈਟਿਕ ਸਟੰਟ ਕਰਦੇ ਸਮੇਂ ਬੜੇ ਜ਼ੋਰ ਨਾਲ ਹੇਠਾਂ ਡਿੱਗਿਆ ਤੇ ਗੰਭੀਰ ਜ਼ਖ਼ਮੀ ਹੋ ਗਿਆ। ਉਸ ਨੂੰ ਦਿਲ ਦਾ ਦੌਰਾ ਪਿਆ ਵੀ ਦੱਸਿਆ ਜਾਂਦਾ ਹੈ। ਐਕਸਟ੍ਰੀਮ ਏਅਰ ਪਾਰਕ ਵੱਲੋਂ ਇਹ ਵੀ ਆਖਿਆ ਗਿਆ ਹੈ ਕਿ ਘਟਨਾ ਦਾ ਪੂਰਾ ਵੇਰਵਾ ਤਾਂ ਉਹ ਨਹੀਂ ਦੇ ਸਕਦੇ ਪਰ ਪੁਲਿਸ ਵੱਲੋਂ ਕੀਤੀ ਜਾ ਰਹੀ ਜਾਂਚ ਵਿੱਚ ਉਹ ਪੂਰੀ ਤਰ੍ਹਾਂ ਮਦਦ ਕਰ ਰਹੇ ਹਨ। ਕੰਪਨੀ ਨੇ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ।


Tags :


Des punjab
Shane e punjab
Des punjab