DES PANJAB Des punjab E-paper
Editor-in-chief :Braham P.S Luddu, ph. 403-293-9393
ਕੈਨੇਡਾ ਦੁਨੀਆ ਦਾ ਦੂਜਾ ਸਭ ਤੋਂ ਬਿਹਤਰੀਨ ਦੇਸ਼ ਬਣਿਆ, ਸਵਿਟਜ਼ਰਲੈਂਡ ਪਹਿਲੇ ਸਥਾਨ 'ਤੇ
Date : 2018-01-24 PM 01:24:43 | views (443)

 ਆਰਥਿਕ ਪ੍ਰਭਾਵ, ਸ਼ਕਤੀ, ਨਾਗਰਿਕਤਾ ਤੇ ਜਿੰ?ਦਗੀ ਦੇ ਮਿਆਰ ਆਦਿ ਵਰਗੇ ਪਹਿਲੂਆਂ ਦਾ ਮੁਲਾਂਕਣ ਕਰਨ ਤੋਂ ਬਾਅਦ ਕੀਤੀ ਗਈ ਨਵੀਂ ਦਰਜੇਬੰਦੀ ਵਿੱਚ ਸਾਲ 2018 ਵਿੱਚ ਸਵਿਟਜ਼ਰਲੈਂਡ ਨੂੰ ਦੁਨੀਆ ਦਾ ਨੰਬਰ ਵੰਨ ਦੇਸ਼ ਐਲਾਨਿਆ ਗਿਆ ਹੈ ਜਦਕਿ ਕੈਨੇਡਾ ਇਸ ਸੂਚੀ ਵਿੱਚ ਦੂਜੇ ਸਥਾਨ ਉੱਤੇ ਰਿਹਾ।
ਯੂਐਸ ਨਿਊਜ਼ ਐਂਡ ਵਰਲਡ ਰਿਪੋਰਟਸ ਬੈਸਟ ਕੰਟਰੀਜ਼ ਰਿਪੋਰਟ ਦੀ ਸੂਚੀ ਵਿੱਚ ਸਵਿਟਜ਼ਰਲੈਂਡ ਦੂਜੀ ਵਾਰੀ ਸਿਖਰ ਉੱਤੇ ਰਿਹਾ। ਇਸ ਦੌਰਾਨ 80 ਦੇਸ਼ਾਂ ਦੇ ਹਾਲਾਤ ਦਾ ਮੁਲਾਂਕਣ ਕੀਤਾ ਗਿਆ। ਵਿਸ਼ਲੇਸ਼ਕਾਂ ਅਨੁਸਾਰ ਸਵਿਟਜ਼ਰਲੈਂਡ ਤੋਂ ਬਾਅਦ ਪਹਿਲੀਆਂ ਪੰਜ ਥਾਂਵਾਂ ਹਾਸਲ ਕਰਨ ਵਾਲੇ ਦੇਸ਼ਾਂ ਵਿੱਚ ਕੈਨੇਡਾ, ਜਰਮਨੀ, ਯੂਕੇ ਤੇ ਜਾਪਾਨ ਸ਼ਾਮਲ ਹਨ। ਇਨ੍ਹਾਂ ਸਾਰੇ ਦੇਸ਼ਾਂ ਵਿੱਚ ਪ੍ਰੋਗਰੈਸਿਵ ਸੋਸ਼ਲ ਤੇ ਐਨਵਾਇਰਮੈਂਟਲ ਨੀਤੀਆਂ ਦਾ ਜ਼ੋਰ ਹੈ।
ਸਵੀਡਨ, ਫਿਨਲੈਂਡ, ਡੈੱਨਮਾਰਕ ਤੇ ਨਾਰਵੇਅ ਵਰਗੇ ਦੇਸ਼ਾਂ ਨੂੰ ਵੀ ਇਸ ਸੂਚੀ ਵਿੱਚ ਅਹਿਮ ਸਥਾਨ ਹਾਸਲ ਹੋਇਆ। ਅਜਿਹਾ ਇਨ੍ਹਾਂ ਦੇਸ਼ਾਂ ਦੀਆਂ ਪ੍ਰੋਗਰੈਸਿਵ ਸਮਾਜਕ ਨੀਤੀਆਂ ਕਾਰਨ ਹੋਇਆ। ਮਿਸਾਲ ਵਜੋਂ ਡੈਨਮਾਰਕ ਨੂੰ ਔਰਤਾਂ ਦੇ ਲਿਹਾਜ ਨਾਲ ਤੇ ਬੱਚਿਆਂ ਦੀ ਪਰਵਰਿਸ਼ ਦੇ ਲਿਹਾਜ ਨਾਲ ਬਿਹਤਰ ਦੇਸ਼ ਐਲਾਨਿਆ ਗਿਆ ਜਦਕਿ ਨਾਰਵੇਅ ਨੂੰ ਸਿਟੀਜ਼ਨਸ਼ਿਪ ਲਈ ਉੱਚ ਦਰਜਾ ਦਿੱਤਾ ਗਿਆ।
ਇਸ ਦਰਜੇਬੰਦੀ ਲਈ ਮਾਡਲ ਤਿਆਰ ਕਰਨ ਲਈ ਵਾਈਐਂਡਆਰ ਦੇ ਬੀਏਵੀ ਗਰੁੱਪ ਨੇ ਮਦਦ ਕੀਤੀ। ਵਾਈਐਂਡਆਰ ਗਲੋਬਲ ਦੇ ਸੀਈਓ ਡੇਵਿਡ ਸੇਬਲ ਨੇ ਇੱਕ ਬਿਆਨ ਜਾਰੀ ਕਰਕੇ ਆਖਿਆ ਕਿ ਇਸ ਸਾਲ ਦਰਜੇਬੰਦੀ ਵਿੱਚ ਉੱਚ ਸਥਾਨ ਹਾਸਲ ਕਰਨ ਵਾਲੇ ਦੇਸ਼ਾਂ ਨੇ ਇੱਕ ਵਾਰੀ ਫਿਰ ਸਿੱਧ ਕਰ ਦਿੱਤਾ ਹੈ ਕਿ ਫੌਜ ਜਾਂ ਆਰਥਿਕ ਤਾਕਤ ਹੁਣ ਕਿਸੇ ਦੇਸ਼ ਦੀ ਤਰੱਕੀ ਦੇ ਮੁੱਖ ਨੁਕਤੇ ਨਹੀਂ ਰਹਿ ਗਏ ਹਨ। ਇਸ ਸੂਚੀ ਵਿੱਚ ਥਾਂ ਬਣਾਉਣ ਵਾਲੇ ਦਸ ਦੇਸ਼ ਹੇਠ ਲਿਖੇ ਅਨੁਸਾਰ ਹਨ :

  • ਸਵਿਟਜ਼ਰਲੈਂਡ
  • ਕੈਨੇਡਾ
  • ਜਰਮਨੀ
  • ਯੂਨਾਈਟਿਡ ਕਿੰਗਡਮ
  • ਜਾਪਾਨ
  • ਸਵੀਡਨ
  • ਆਸਟਰੇਲੀਆ
  • ਅਮਰੀਕਾ
  • ਫਰਾਂਸ
  • ਨੀਦਰਲੈਂਡਜ਼


Tags :


Des punjab
Shane e punjab
Des punjab