DES PANJAB Des punjab E-paper
Editor-in-chief :Braham P.S Luddu, ph. 403-293-9393
ਘਰ ਘਰ ਡਲਿਵਰੀ ਦੀ ਥਾਂ ਕਮਿਊਨਿਟੀ ਮੇਲ ਬਾਕਸਿਜ਼ ਨੂੰ ਨਹੀਂ ਮਿਲੇਗੀ : ਫੈਡਰਲ ਸਰਕਾਰ
Date : 2018-01-24 PM 01:22:15 | views (441)

 ਕੈਨੇਡਾ ਪੋਸਟ ਵਿੱਚ ਸੁਧਾਰ ਕਰਨ ਲਈ ਫੈਡਰਲ ਸਰਕਾਰ ਲੰਮੇਂ ਸਮੇਂ ਤੱਕ ਚੱਲਣ ਵਾਲੀ ਯੋਜਨਾ ਉਲੀਕੇਗੀ। ਹੁਣ ਘਰ ਘਰ ਡਲਿਵਰੀ ਦੀ ਥਾਂ ਕਮਿਊਨਿਟੀ ਮੇਲ ਬਾਕਸਿਜ਼ ਨੂੰ ਸਥਾਈ ਥਾਂ ਨਹੀਂ ਲੈਣ ਦਿੱਤੀ ਜਾਵੇਗੀ।
ਪਰ 800,000 ਪਰਿਵਾਰ, ਜਿਨ੍ਹਾਂ ਨੇ ਆਪਣੀ ਡਾਕ ਲਈ ਸਟਰੀਟ ਤੱਕ ਜਾਣਾ ਸ਼ੁਰੂ ਕਰ ਦਿੱਤਾ ਸੀ, ਲਈ ਘਰ ਘਰ ਡਾਕ ਦੀ ਡਲਿਵਰੀ ਮੁੜ ਸ਼ੁਰੂ ਨਹੀਂ ਹੋਣ ਜਾ ਰਹੀ। ਇਹ ਕਦਮ ਯਕੀਨਨ ਉਨ੍ਹਾਂ ਡਾਕ ਕਰਮਚਾਰੀਆਂ ਲਈ ਵੱਡਾ ਝਟਕਾ ਹੈ ਜਿਹੜੇ ਘਰ ਘਰ ਜਾ ਕੇ ਡਾਕ ਦੀ ਡਲਿਵਰੀ ਕਰਨ ਦੀ ਮੰਗ ਕਰ ਰਹੇ ਸਨ। ਫੈਡਰਲ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਰਕਾਰ ਅਜਿਹੀ ਟਾਸਕ ਫੋਰਸ ਕਾਇਮ ਕਰਨ ਜਾ ਰਹੀ ਹੈ ਜਿਹੜੀ ਇਨ੍ਹਾਂ 800,000 ਪਰਿਵਾਰਾਂ ਦੀਆਂ ਚਿੰਤਾਵਾਂ ਨੂੰ ਦੂਰ ਕਰੇਗੀ। ਇਸ ਦੇ ਨਾਲ ਹੀ ਇਨ੍ਹਾਂ ਤੋਂ ਇਲਾਵਾ ਵੀ ਜੇ ਕਿਸੇ ਹੋਰ ਨੂੰ ਇਹੋ ਜਿਹੀ ਕੋਈ ਦਿੱਕਤ ਹੈ ਉਸ ਨੂੰ ਵੀ ਧਿਆਨ ਵਿੱਚ ਰੱਖਿਆ ਜਾਵੇਗਾ। ਇਸ ਤੋਂ ਇਲਾਵਾ ਸੀਨੀਅਰਜ਼ ਤੇ ਕਿਤੇ ਆਉਣ ਜਾਣ ਤੋਂ ਅਸਮਰੱਥ ਲੋਕਾਂ ਦੀਆਂ ਲੋੜਾਂ ਨੂੰ ਵੀ ਧਿਆਨ ਵਿੱਚ ਰੱਖਿਆ ਜਾਵੇਗਾ।
2015 ਵਿੱਚ ਲਿਬਰਲਾਂ ਨੇ ਇਹ ਵਾਅਦਾ ਕੀਤਾ ਸੀ ਕਿ ਉਹ ਘਰ ਘਰ ਜਾ ਕੇ ਕੀਤੀ ਜਾਣ ਵਾਲੀ ਡਾਕ ਡਲਿਵਰੀ ਜਾਰੀ ਰੱਖਣਗੇ। ਜ਼ਿਕਰਯੋਗ ਹੈ ਕਿ ਪਿਛਲੀ ਕੰਜ਼ਰਵੇਟਿਵ ਸਰਕਾਰ ਨੇ ਇਸ ਤਰ੍ਹਾਂ ਦੇ ਡਾਕ ਸਿਸਟਮ ਨੂੰ ਬੰਦ ਕਰਕੇ ਚਿੱਠੀਆਂ ਕਮਿਊਨਿਟੀ ਮੇਲ ਬਾਕਸਿਜ਼ ਵਿੱਚ ਡਲਿਵਰ ਕਰਨ ਦੇ ਬਦਲ ਦੀ ਚੋਣ ਕੀਤੀ ਸੀ। ਪਬਲਿਕ ਸਰਵਿਸਿਜ਼ ਮੰਤਰੀ ਕਾਰਲਾ ਕੁਆਲਤਰੋ ਵੱਲੋਂ ਅੱਜ ਸਵੇਰੇ ਮਿਸੀਸਾਗਾ ਦੇ ਕੈਨੇਡਾ ਪੋਸਟ ਪਲਾਂਟ ਉੱਤੇ ਇਸ ਨਵੀਂ ਯੋਜਨਾ ਦਾ ਖੁਲਾਸਾ ਕਰਨ ਦੀ ਉਮੀਦ ਹੈ।

 


Tags :
Most Viewed News


Des punjab
Shane e punjab
Des punjab