DES PANJAB Des punjab E-paper
Editor-in-chief :Braham P.S Luddu, ph. 403-293-9393
ਅਲਾਸਕਾ ਵਿੱਚ ਆਏ ਜ਼ਬਰਦਸਤ ਭੂਚਾਲ ਤੋਂ ਬੀ.ਸੀ. 'ਚ ਸੁਨਾਮੀ ਦੀ ਚੇਤਾਵਨੀ ਜਾਰੀ
Date : 2018-01-23 AM 09:41:48 | views (523)

 ਅਲਾਸਕਾ ਵਿੱਚ ਆਏ ਜ਼ਬਰਦਸਤ ਭੂਚਾਲ ਤੋਂ ਬਾਅਦ ਮੰਗਲਵਾਰ ਸਵੇਰੇ ਬ੍ਰਿਟਿਸ਼ ਕੋਲੰਬੀਆ ਦੇ ਪੱਛਮੀ ਤੱਟ ਉੱਤੇ ਵੱਸਦੀਆਂ ਤੱਟੀ ਕਮਿਊਨਿਟੀਜ਼ ਉਦੋਂ ਘਬਰਾ ਗਈਆਂ ਜਦੋਂ ਟੋਫੀਨੋ ਤੇ ਹੋਰਨਾ ਇਲਾਕਿਆਂ ਵਿੱਚ ਸੁਨਾਮੀ ਦੀ ਚੇਤਾਵਨੀ ਵਾਲਾ ਸਾਇਰਨ ਵੱਜ ਗਿਆ।
ਯੂਐਸ ਜਿਓਲਾਜੀਕਲ ਸਰਵੇਅ ਅਨੁਸਾਰ ਭੂਚਾਲ ਤੜ੍ਹਕੇ 1:32 ਉੱਤੇ ਆਇਆ ਤੇ ਰਿਕਟਰ ਪੈਮਾਨੇ ਉੱਤੇ ਇਸ ਦੀ ਮੁੱਢਲੀ ਗਤੀ 8.2 ਮਾਪੀ ਗਈ। ਪਰ ਬਾਅਦ ਵਿੱਚ ਇਸ ਵਿੱਚ ਸੁਧਾਰ ਕਰਕੇ ਦੱਸਿਆ ਗਿਆ ਕਿ ਭੂਚਾਲ ਦੀ ਗਤੀ ਅਸਲ ਵਿੱਚ 7.9 ਸੀ। ਇਹ ਭੂਚਾਲ ਕੋਡੀਐਕ ਤੋਂ 278 ਕਿਲੋਮੀਟਰ ਦੱਖਣਪੂਰਬ ਵੱਲ 10 ਕਿਲੋਮੀਟਰ ਦੀ ਗਹਿਰਾਈ ਉੱਤੇ ਆਇਆ।
ਐਮਰਜੰਸੀ ਇਨਫੋ ਬੀਸੀ ਦਾ ਕਹਿਣਾ ਹੈ ਕਿ ਸੁਨਾਮੀ ਦੀ ਚੇਤਾਵਨੀ ਜੁਆਨ ਡੀ ਫੂਕਾ ਸਟਰੇਟ ਕੋਸਟ, ਵੈਨਕੂਵਰ ਦੇ ਬਾਹਰੀ ਪੱਛਮੀ ਤੱਟ, ਵੈਨਕੂਵਰ ਦੇ ਸੈਂਟਰਲ ਤੱਟ ਤੇ ਉੱਤਰੀ ਪੂਰਬੀ ਤੱਟ ਤੋਂ ਇਲਾਵਾ ਹਾਇਦਾ ਗਵਾਇ ਦੇ ਉੱਤਰੀ ਤੱਟ ਉੱਤੇ ਆਇਆ। ਚੇਤਾਵਨੀ ਵੈਨਕੂਵਰ ਲਈ ਨਹੀਂ ਸੀ ਆਈ। ਏਜੰਸੀ ਨੇ ਆਖਿਆ ਕਿ ਸੁਨਾਮੀ ਦੀ ਮਾਰ ਹੇਠਲੇ ਇਲਾਕਿਆਂ ਦੇ ਲੋਕਾਂ ਨੂੰ ਆਪਣਾ ਇਲਾਕਾ ਛੱਡ ਕੇ ਉੱਚੀ ਥਾਂ ਉੱਤੇ ਚਲੇ ਜਾਣਾ ਚਾਹੀਦਾ ਹੈ। ਇਸ ਤੋਂ ਇਲਾਵਾ ਜਾਂ ਫਿਰ ਕਿਸੇ ਬਹੁ ਮੰਜ਼ਿਲਾ ਇਮਾਰਤ ਦੀ ਸੱਭ ਤੋਂ ਉੱਪਰੀ ਮੰਜ਼ਿਲ ਉੱਤੇ ਚਲੇ ਜਾਣਾ ਚਾਹੀਦਾ ਹੈ। ਇੱਕ ਵਿਅਕਤੀ ਨੇ  ਦਸਿਆ ਕਿ ਸੁਨਾਮੀ ਸਬੰਧੀ ਸਾਇਰਨ ਵੱਜਣ ਤੋਂ ਬਾਅਦ ਸਥਾਨਕ ਵਾਸੀ ਕਮਿਊਨਿਟੀ ਹਾਲ ਵਿੱਚ ਇੱਕਠੇ ਹੋ ਗਏ।

 


Tags :
Most Viewed News


Des punjab
Shane e punjab
Des punjab