DES PANJAB Des punjab E-paper
Editor-in-chief :Braham P.S Luddu, ph. 403-293-9393
ਵਾਤਾਵਰਣ ਵਿੱਚ ਤਬਦੀਲੀ, ਦਹਿਸ਼ਤ, ਅਸਮਾਨਤਾ ਖ਼ਤਮ ਕਰਨ ਲਈ ਅਗਾਂਹਵਧੂ ਨੀਤੀ ਦੀ ਲੋੜ : ਟਰੂਡੋ
Date : 2018-01-17 PM 01:17:34 | views (542)

 ਵਾਤਾਵਰਣ ਵਿੱਚ ਤਬਦੀਲੀ, ਆਮਦਨ ਵਿੱਚ ਅਸਮਾਨਤਾ, ਜ਼ਬਰਦਸਤੀ ਮਾਈਗ੍ਰੇਸ਼ਨ ਤੇ ਬੇਘਰੇ ਲੋਕਾਂ ਦਾ ਧਿਆਨ ਰੱਖਣ ਦੇ ਵੱਧ ਰਹੇ ਦਬਾਅ ਤਹਿਤ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਸਿਆਸੀ ਅੰਬਰ ਉੱਤੇ ਕਾਲੇ ਬੱਦਲ ਛਾਏ ਨਜ਼ਰ ਆ ਰਹੇ ਹਨ।  ਪਰ ਆਪਣਾ ਅੱਧਾ ਕਾਰਜਕਾਲ ਪੂਰਾ ਕਰ ਚੁੱਕੇ ਪ੍ਰਧਾਨ ਮੰਤਰੀ 2015 ਵਿੱਚ ਸੱਤਾ ਹਾਸਲ ਕਰਨ ਲਈ ਜਿੰਮੇਵਾਰ ਆਪਣੇ ਏਜੰਡੇ ਲਈ ਲਗਾਤਾਰ ਕੋਸ਼ਿਸ਼ ਕਰਦੇ ਰਹੇ ਹਨ ਤੇ ਇਸ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਦਾ ਉਨ੍ਹਾਂ ਨੂੰ ਭਰੋਸਾ ਵੀ ਹੈ। ਗਲੋਬਲ ਮਾਮਲਿਆਂ, ਆਮਦਨ ਵਿੱਚ ਅਸਮਾਨਤਾ, ਗਲੋਬਲਾਈਜ਼ੇਸ਼ਨ, ਗੜਬੜੀ ਤੇ ਲੋਕਵਾਦ ਬਾਰੇ ਟਰੂਡੋ ਦੀ ਪਹੁੰਚ ਕੈਨੇਡੀਅਨਾਂ ਨੂੰ ਬਿਹਤਰ ਭਵਿੱਖ ਵੱਲ ਲਿਜਾਣ ਲਈ ਕਾਫੀ ਹੈ। ਸਿਆਸਤਦਾਨਾਂ ਦਾ ਕਹਿਣਾ ਹੈ ਕਿ ਟਰੂਡੋ ਕੋਲ ਦੋ ਬਦਲ ਹਨ। ਉਹ ਸਿਆਸੀ ਲਾਹੇ ਕਾਰਨ ਜਨਤਾ ਦਾ ਗੁੱਸਾ ਭੜਕਾ ਸਕਦੇ ਹਨ ਜਾਂ ਫਿਰ ਉਹੀ ਕਰਦੇ ਰਹਿਣ ਜੋ ਉਨ੍ਹਾਂ ਮੁਤਾਬਕ ਉਨ੍ਹਾਂ ਦੀ ਸਰਕਾਰ ਕਰ ਰਹੀ ਹੈ ਜਿਵੇਂ ਕਿ ਵਰਕਿੰਗ ਲੋਕਾਂ ਨੂੰ ਬੈਨੇਫਿਟਸ ਦਿਵਾਉਣਾ, ਅਮੀਰਾਂ ਉੱਤੇ ਟੈਕਸ ਲਾਉਣਾ ਤੇ ਉਨ੍ਹਾਂ ਨੂੰ ਉਨ੍ਹਾਂ ਲੋਕਾਂ ਬਾਰੇ ਚੇਤੇ ਕਰਵਾਉਣਾ ਜਿਹੜੇ ਉਨ੍ਹਾਂ ਲਈ ਕੰਮ ਕਰਦੇ ਹਨ। ਇੱਕ ਇੰਟਰਵਿਊ ਵਿੱਚ ਟਰੂਡੋ ਨੇ ਆਖਿਆ ਕਿ ਇਹ ਫੈਸਲਾ ਉਨ੍ਹਾਂ ਨੂੰ ਕਰਨਾ ਹੀ ਹੋਵੇਗਾ। ਜਦੋਂ ਲੋਕ ਚਿੰਤਤ ਹੁੰਦੇ ਹਨ ਤਾਂ ਕੀ ਤੁਸੀਂ ਉਨ੍ਹਾਂ ਦੀ ਚਿੰਤਾ ਨੂੰ ਹੋਰ ਵਧਾਉਂਦ ਹੋਂ ਜਾਂ ਫਿਰ ਕੁੱਝ ਨੀਤੀਗਤ ਚੋਣਾਂ ਨਾਲ ਉਸ ਚਿੰਤਾ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰਦੇ ਹੋਂ। ਉਨ੍ਹਾਂ ਆਖਿਆ ਕਿ ਅਸੀਂ 2015 ਦੀਆਂ ਚੋਣਾਂ ਵਿੱਚ ਇਹੋ ਰਾਹ ਚੁਣਿਆ ਸੀ ਤੇ ਇਸੇ ਨੂੰ ਹੀ ਅੱਗੇ ਤੋਂ ਜਾਰੀ ਰੱਖਾਂਗੇ। ਟਰੂਡੋ ਨੇ ਆਖਿਆ ਕਿ ਸੱਤਾ ਦੀ ਲੜਾਈ ਜਿੱਤਣ ਤੋਂ ਲੈ ਕੇ ਹੁਣ ਤੱਕ ਜਿਹੜੀਆਂ ਨੀਤੀਆਂ ਦੀ ਉਨ੍ਹਾਂ ਗੱਲ ਕੀਤੀ ਉਸ ਉੱਤੇ ਪਹਿਰਾ ਵੀ ਦਿੱਤਾ ਤੇ ਉਹੀ ਨੀਤੀਆਂ ਅੱਜ ਵੀ ਜਾਰੀ ਹਨ।  ਟਰੂਡੋ ਨੇ ਅੱਗੇ ਗੱਲ ਕਰਦਿਆਂ ਆਖਿਆ ਕਿ ਜਦੋਂ ਪਾਰਲੀਆਮੈਂਟ ਦੀ ਕਾਰਵਾਈ ਮੁੜ ਸ਼ੁਰੂ ਹੋਵੇਗੀ ਤਾਂ ਉਨ੍ਹਾਂ ਨੂੰ ਇਸ ਗੱਲ ਦੀ ਪੂਰੀ ਆਸ ਹੈ ਕਿ ਬਿਲੀਅਨੇਅਰ ਆਗਾਖਾਨ ਦੇ ਪ੍ਰਾਈਵੇਟ ਟਾਪੂ ਉੱਤੇ ਉਨ੍ਹਾਂ ਵੱਲੋਂ ਆਪਣੇ ਪਰਿਵਾਰ ਨਾਲ ਮਣਾਈਆਂ ਗਈਆਂ ਛੁੱਟੀਆਂ ਦਾ ਮੁੱਦਾ ਫਿਰ ਉੱਠੇਗਾ ਤੇ ਉਨ੍ਹਾਂ ਤੋਂ ਸਵਾਲ ਜਵਾਬ ਕੀਤੇ ਜਾਣਗੇ। ਇਸ ਵਿਵਾਦ ਨੇ ਵਿਰੋਧੀ ਧਿਰ ਵੱਲੋਂ ਇਹ ਦਾਅਵੇ ਕਰਨ ਦਾ ਰਾਹ ਪੱਧਰਾ ਕਰ ਦਿੱਤਾ ਹੈ ਕਿ ਟਰੂਡੋ ਅਮੀਰ ਮਾਪਿਆਂ ਦੀ ਔਲਾਦ ਹੈ, ਜਿਸ ਕੋਲ ਸਾਰੀਆਂ ਸਹੂਲਤਾਂ ਹਨ ਤੇ ਮੱਧ ਵਰਗ ਦੀਆਂ ਚਿੰਤਾਵਾਂ ਤੇ ਉਨ੍ਹਾਂ ਨੂੰ ਦਰਪੇਸ਼ ਸਮੱਸਿਆਵਾਂ ਨਾਲ ਟਰੂਡੋ ਦਾ ਦੂਰ ਦੂਰ ਤੱਕ ਕੋਈ ਵਾਹ ਵਾਸਤਾ ਨਹੀਂ ਹੈ।
ਟਰੂਡੋ ਨੇ ਆਖਿਆ ਕਿ ਪਰ ਅਜਿਹਾ ਨਹੀਂ ਹੈ। ਉਹ ਹਮੇਸ਼ਾਂ ਅਮੀਰਾਂ ਤੇ ਸ਼ਕਤੀਸ਼ਾਲੀ ਲੋਕਾਂ ਨੂੰ ਇਹ ਚੇਤੇ ਕਰਵਾਉਂਦੇ ਰਹਿੰਦੇ ਹਨ ਕਿ ਉਨ੍ਹਾਂ ਨੂੰ ਹਮੇਸ਼ਾਂ ਆਪਣੇ ਅਧੀਨ ਕੰਮ ਕਰਨ ਵਾਲਿਆਂ ਦਾ ਧਿਆਨ ਰੱਖਣਾ ਚਾਹੀਦਾ ਹੈ ਤੇ ਉਨ੍ਹਾਂ ਦੀਆਂ ਲੋੜਾਂ ਪੂਰੀਆਂ ਕਰਨੀਆਂ ਚਾਹੀਦੀਆਂ ਹਨ ਕਿਉਂਕਿ ਉਨ੍ਹਾਂ ਦੇ ਸਿਰ ਉੱਤੇ ਹੀ ਉਹ ਉੱਥੋਂ ਤੱਕ ਪਹੁੰਚੇ ਹੁੰਦੇ ਹਨ।


Tags :
Most Viewed News


Des punjab
Shane e punjab
Des punjab