DES PANJAB Des punjab E-paper
Editor-in-chief :Braham P.S Luddu, ph. 403-293-9393
ਵੈਨਕੂਵਰ 'ਚ ਹੋਈ ਗੋਲਾਬਾਰੀ, 3 ਲੋਕ ਜ਼ਖਮੀ
Date : 2018-01-15 PM 01:24:39 | views (441)

ਵੈਨਕੂਵਰ 'ਚ ਸ਼ਨੀਵਾਰ ਦੇਰ ਸ਼ਾਮ ਗੋਲੀਆਂ ਚੱਲੀਆਂ ਅਤੇ ਇਸ ਘਟਨਾ 'ਚ 3 ਲੋਕ ਗੰਭੀਰ ਜ਼ਖਮੀ ਹੋ ਗਏ। ਵੈਨਕੂਵਰ ਪੁਲਸ ਨੇ ਦੱਸਿਆ ਕਿ ਗੋਲੀਆਂ ਚੱਲਣ ਦੀ ਇਹ ਘਟਨਾ ਬਰੌਡਵੇਅ ਅਤੇ ਓਨਟਾਰੀਓ ਸਟਰੀਟ 'ਚ ਸ਼ਨੀਵਾਰ ਦੀ ਰਾਤ 9.15 ਵਜੇ ਵਾਪਰੀ। ਪੁਲਸ ਮੁਤਾਬਕ ਇਨ੍ਹਾਂ ਤਿੰਨਾਂ 'ਚੋਂ ਇਕ ਅੱਲ੍ਹੜ ਵੀ ਸੀ ਜਿਸ ਦਾ ਕੋਈ ਰੌਲਾ ਵੀ ਨਹੀਂ ਸੀ ਪਰ ਉਸ ਨੂੰ ਵੀ ਗੋਲੀ ਲੱਗ ਗਈ। ਸਾਰਜੈਂਟ ਜੇਸਨ ਰੌਬਿਲਾਰਡ ਨੇ ਕਿਹਾ ਕਿ ਹਮਲੇ ਦੌਰਾਨ ਜਿਸ ਵਿਅਕਤੀ ਨੂੰ ਨਿਸ਼ਾਨਾ ਬਣਾਇਆ ਗਿਆ ਉਹ 20 ਸਾਲ ਦਾ ਸੀ ਅਤੇ ਉਸ ਨੂੰ ਗੰਭੀਰ ਜ਼ਖ਼ਮੀ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ। 15 ਸਾਲਾ ਲੜਕਾ, ਜੋ ਕਿ ਇਸ ਸਟਰੀਟ 'ਚੋਂ ਡਰਾਈਵ ਕਰਦਾ ਹੋਇਆ ਲੰਘ ਰਿਹਾ ਸੀ, ਵੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ ਅਤੇ ਉਸ ਨੂੰ ਵੀ ਹਸਪਤਾਲ ਲਿਜਾਇਆ ਗਿਆ। ਇਕ ਹੋਰ ਵਿਅਕਤੀ, ਜੋ ਕਿ 30 ਸਾਲ ਹੈ, ਉਹ ਮਾਮੂਲੀ ਰੂਪ ਨਾਲ ਜ਼ਖਮੀ ਹੈ ਅਤੇ ਉਸ ਨੂੰ ਮੌਕੇ 'ਤੇ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ। ਇਸ ਘਟਨਾ ਦੇ ਸੰਬੰਧ 'ਚ ਪੁਲਸ ਨੇ ਅਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਕੀਤੀ ਹੈ। ਪੁਲਸ ਨੇ ਕਿਹਾ ਕਿ ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਇਹ ਸਾਰਾ ਕੁਝ ਆਖਰਕਾਰ ਕਿਉਂ ਵਾਪਰਿਆ ਪਰ ਰੋਬਿਲਾਰਡ ਨੇ ਆਖਿਆ ਕਿ ਇਸ ਗੱਲ ਦੇ ਸੰਕੇਤ ਮਿਲ ਰਹੇ ਹਨ ਕਿ ਗੋਲੀ ਇਕ ਪਾਸੇ ਤੋਂ ਨਹੀਂ ਸਗੋਂ ਦੋਹਾਂ ਪਾਸਿਆਂ ਤੋਂ ਚਲੀ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਉੱਤੇ 30 ਅਧਿਕਾਰੀ ਕੰਮ ਕਰ ਰਹੇ ਹਨ।


Tags :


Des punjab
Shane e punjab
Des punjab